ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)–ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਪਦ ਉੱਨਤ ਹੋਏ ਸਕੱਤਰ ਮਾਰਕਿਟ ਕਮੇਟੀਆਂ ਦੀ ਵਿਭਾਗੀ ਟ੍ਰੇਨਿੰਗ/ਇਮਤਿਹਾਨ ਸਬੰਧੀ ਟ੍ਰੇਨਿੰਗ ਲੈਕਚਰਾਰ ਪੰਜਾਬ ਮੰਡੀ ਬੋਰਡ ਮੋਹਾਲੀ ਵੱਲੋਂ ਪੱਤਰ ਨੰਬਰ 197214-197392 ਮਿਤੀ 3-5-2023 ਦੇ ਅਨੁਸਾਰ ਇੰਨ੍ਹਾਂ ਨੂੰ ਲਿੱਖਿਆ ਗਿਆ ਹੈ ਕਿ ਵਿਭਾਗੀ ਟ੍ਰੇਨਿੰਗ ਮਿਤੀ 29 ਮਈ ਤੋਂ 2 ਜੂਨ ਤੱਕ ਅਤੇ ਇਮਤਿਹਾਨ 5 ਜੂਨ ਨੂੰ ਤੈਅ ਕੀਤਾ ਜਾਂਦਾ ਹੈ | ਇਸ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਸਕੱਤਰ ਮਾਰਕਿਟ ਕਮੇਟੀ ਆਪਣੇ ਜਿਲ੍ਹਾ ਮੰਡੀ ਅਫਸਰ ਤੋਂ ਰਲੀਵਿੰਗ ਰਿਪੋਰਟ ਅਤੇ ਪੇਪਰ ਵਾਲੇ ਦਿਨ੍ਹ ਆਪਣੇ ਸ਼ਨਾਖਤੀ ਕਾਰਡ ਲੈ ਕੇ ਆਉਣਾ ਪੰਜਾਬ ਮੰਡੀ ਬੋਰਡ ਦੇ ਦਫਤਰ ਵਿੱਚ ਯਕੀਨੀ ਬਣਾਇਆ ਜਾਵੇ |