ਸੁਪਰੀਮ ਕੋਰਟ ਨੇ ਈ.ਵੀ.ਐਮ ਵਿਰੁੱਧ ਸਾਰੀਆਂ ਪਟੀਸ਼ਨਾ ਰੱਦ ਕਰਕੇ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਲਿਆ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਦੁਨੀਆਂ ਦੇ ਨੰਬਰ ਵਨ ਲੋਕਤੰਤਰ ਦੇਸ਼ ਭਾਰਤ ਦੀ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਨੇ ਈ.ਵੀ.ਐਮ ਤੇ ਬੇਭਰੋਸਗੀ ਕਰਨ ਵਾਲੀਆਂ ਸਾਰੀਆਂ ਪਟੀਸਨਾ ਨੂੰ ਰੱਦ ਕਰਕੇ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਪਰੀਮ ਕੋਰਟ ਵੱਲੋਂ ਉਸ ਵਕਤ ਲੈ ਗਏ ਮਹਾਂਨ ਇਤਿਹਾਸਕ ਫੈਸਲੇ ਜਿਸ ਵਕਤ ਲੋਕ ਸਭਾ ਦੀਆਂ ਦੂਜੇ ਗੇੜ’ਚ 88 ਹਲਕਿਆਂ ਦੀਆਂ ਵੋਟਾਂ ਪੈ ਰਹੀਆਂ ਸਨ ਦਾ ਸਵਾਗਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਦੱਸਦੀ ਹੋਈ ਮੰਗ ਕਰਦੀ ਹੈ ਅਜਿਹੇ ਲੋਕਾਂ ਤੇ ਦੇਸ਼ ਦੇ ਲੋਕਾਂ ਨੂੰ ਈ ਵੀ ਐਮ ਵਿਰੁੱਧ ਗੁੰਮਰਾਹ ਕਰਨ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ,ਕਿਉਂਕਿ ਅਜਿਹੀਆਂ ਈ ਵੀ ਐਮ ਵਿਰੁੱਧ ਪਾਈਆਂ ਪਟੀਸ਼ਨਾ ਕਰਕੇ ਦੇਸ਼ ਦੇ ਲੋਕਾਂ ਨੂੰ ਈ ਵੀ ਐਮ ਵਿਰੁੱਧ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੁਪਰੀਮ ਕੋਰਟ ਨੇ ਇਹ ਸਾਰੀਆਂ ਪਟੀਸਨਾ ਨੂੰ ਖਾਰਜ ਕਰਕੇ ਇੱਕ ਇਤਿਹਾਸਕ ਫੈਸਲੇ ਰਾਹੀਂ ਬੈਲਟ ਪੇਪਰਾਂ ਰਾਹੀਂ ਵੋਟ ਵਾਲੀ ਮੰਗ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ, ਭਾਈ ਖਾਲਸਾ ਨੇ ਦੱਸਿਆ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਵਿਰੋਧੀਆਂ ਦੇ ਪੱਲੇ ਭਾਵੇਂ ਨਿਰਾਸ਼ਤਾ ਹੀ ਪਈ ਹੈ ਪਰ ਇਸ ਫੈਸਲੇ ਤੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੂਰੀ ਤਰ੍ਹਾਂ ਬਾਗੋਬਾਗ ਹਨ ਅਤੇ ਕਹੇਂ ਰਹੇ ਹਨ ਕਿ ਇਸ ਫੈਸਲੇ ਨੇ ਵਿਰੋਧੀਆਂ ਦੇ ਮੂੰਹ ਤੇ ਕਰਾਰੀ ਚੁਪੇੜ ਮਾਰੀ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਦੇਸ਼ ਦੇ ਲੋਕਾਂ ਨੂੰ ਈ ਵੀ ਐਮ ਤੇ ਕੋਈ ਛੰਕਾ ਜਾ ਬੇਰੋਸਗੀ ਨਹੀਂ ਸੀ ? ਪਰ ਵਿਰੋਧੀਆਂ ਨੂੰ ਮਿਲ ਰਹੀ ਹਰਵਾਰ ਕਰਾਰੀ ਹਾਰ ਦਾ ਕਾਰਨ ਈ ਵੀ ਐਮ ਮਸ਼ੀਨਾਂ ਤੇ ਬੇਰੋਸਗੀ ਰਾਹੀਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਕੋਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨਾ ਪਵਾਈਆਂ ਗਈਆਂ ਸਨ ਖਾਲਸਾ ਨੇ ਦੱਸਿਆ ਦੇਸ਼ ਦੀ ਉੱਚ ਅਦਾਲਤ ਨੇ ਲੋਕ ਸਭਾ ਦੀਆਂ ਦੂਜੇ ਗੇੜ ਦੀਆਂ 88 ਹਲਕਿਆਂ ਦੀਆਂ ਈ ਵੀ ਐਮ ਨਾਲ ਹੋ ਰਹੀਆਂ ਚੋਣਾਂ ਸਮੇਂ ਇੱਕ ਇਤਿਹਾਸਕ ਫੈਸਲੇ ਰਾਹੀਂ ਈ ਵੀ ਐਮ ਵਿਰੁੱਧ ਪਾਈਆਂ ਸਾਰੀਆਂ ਪਟੀਸ਼ਨਾ ਰੱਦ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਾਲੇ ਭਾਰਤ ਦੇਸ਼ ਦੇ ਲੋਕਾਂ ਨੂੰ ਈ ਵੀ ਐਮ ਤੇ ਭਰੋਸਾ ਤੇ ਯਕੀਨ ਰੱਖਣ ਵਾਲਾ ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਫ਼ੈਸਲਾ ਸੁਣਾਇਆ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਲੋਕਾਂ ਨੂੰ ਈ ਵੀ ਐਮ ਵਿਰੁੱਧ ਗੁਮਰਾਹ ਕਰਨ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਚੋਣ ਤੰਤਰ ਨੂੰ ਈ ਵੀ ਐਮ ਰਾਹੀਂ ਮਜ਼ਬੂਤ ਭਰੋਸੇਮੰਦ ਯੋਕੀਨੀ ਤੇ ਸ਼ਕਤੀਸ਼ਾਲੀ ਬਣਾਉਣਿਆਂ ਜਾ ਸਕੇ। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਦੇ ਨਾਲ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।।

Leave a Reply

Your email address will not be published. Required fields are marked *