ਮਾਨਸਾ, ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਮਾਨਸਾ ਵੱਲੋਂ ਸੂਬਾਈ ਸੱਦੇ ਅਨੁਸਾਰ ਜ਼ਿਲ੍ਹਾ ਕਨਵੀਨਰ ਸਿਕੰਦਰ ਸਿੰਘ ਘਰਾਗਣਾ, ਬਿਕਰ ਸਿੰਘ ਮਾਖਾ, ਅਮਰਜੀਤ ਸਿੰਘ ਸਿੱਧੂ, ਰਾਜ ਕੁਮਾਰ ਰੰਗਾ, ਸੀਤਲ ਸਿੰਘ ਉੱਡਤ, ਜੱਗਾ ਸਿੰਘ ਅਲੀਸ਼ੇਰ,ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਦੇ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਉਪਰੋਕਤ ਤੋਂ ਇਲਾਵਾ ਹਿੰਮਤ ਸਿੰਘ ਦੂਲੋਵਾਲ, ਗੁਰਸੇਵਕ ਸਿੰਘ ਭੀਖੀ, ਮੇਜ਼ਰ ਸਿੰਘ ਬਾਜੇਵਾਲਾ, ਹਰਬੰਸ ਸਿੰਘ ਫਰਵਾਹੀ,ਰਾਜ ਕੁਮਾਰ, ਕੇਵਲ ਸਿੰਘ ਮਾਨਸਾ, ਆਤਮਾ ਸਿੰਘ ਪੁਮਾਰ, ਹਰਬੰਸ ਸਿੰਘ ਢਿੱਲੋਂ, ਜਸਵੰਤ ਸਿੰਘ ਕੁਲੈਹਰੀ, ਜੀਤ ਸਿੰਘ ਭੁੱਲਰ,ਜਨਕ ਸਿੰਘ ਫਤਿਹਪੁਰ, ਹਰਬੰਸ ਸਿੰਘ ਸੁਖਦੇਵ ਸਿੰਘ, ਸਵਿੰਦਰ ਸਿੰਘ ਜੇ਼,ਈ ਜਗਸੀਰ ਸਿੰਘ ਢਿੱਲੋਂ, ਬੂਟਾ ਸਿੰਘ ਖੀਵਾ,ਬਾਰੂ ਖਾਂ ਆਦਿ ਹਾਜ਼ਰ ਸਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਰਹਿੰਦੀਆਂ ਡੀ,ਏ ਦੀਆਂ ਕਿਸ਼ਤਾਂ ਜਾਰੀ ਕਰਕੇ ਵਿਕਾਇਆ ਦਿੱਤਾ ਜਾਵੇ,37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ 2.59 ਦੇ ਗੁਣਾਕ ਨਾਲ ਪੈਨਸ਼ਨ ਦੀ ਸੁਧਾਈ ਕਰਕੇ ਲਾਗੂ ਕੀਤੀ ਜਾਵੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਨਵੀਂ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ,1.1.26 ਤੋਂ ਪੰਜਾਬ ਦੇ ਸਤਵੇਂ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ ਅਤੇ ਤਨਖ਼ਾਹਾਂ ਦੀ ਸੁਧਾਈ ਕੀਤੀ ਜਾਵੇ, ਅਤੇ ਹੋਰ ਮੰਗਾਂ ਜੋ ਮੰਗ ਪੱਤਰ ਵਿੱਚ ਦਰਜ ਹਨ ਨੂੰ ਪੂਰਾ ਕੀਤਾ ਜਾਵੇ, ਜ਼ੋ ਵੀ ਸੂਬਾਈ ਟੀਮ ਸੰਘਰਸ਼ ਉਲੀਕੇਗੀ ਉਸ ਵਿੱਚ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਹਿੱਸਾ ਲਵੇਗਾ।


