ਲੁਧਿਆਣਾ, ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ ਸੰਤ ਸਿਪਾਹੀ ਦਲ (ਰਜਿ:) ਦੇ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਮਿਤੀ 10-12-25 ਨੂੰ ਸਾਰੀ ਦੁਨੀਆ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ । ਅੱਜ ਦੇ ਦਿਨ 1948 ਨੂੰ ਯੂ.ਐਨ.ਓ. ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਮਤਾ ਪਾਸ ਕੀਤਾ ਗਿਆ । ਇਹ ਦਿਨ ਸਾਰੇ ਦੇਸ਼ਾਂ ਵਿੱਚ ਵੱਖ ਵੱਖ ਕਿਸਮਾਂ ਨਾਲ ਮਨਾਇਆ ਜਾਂਦਾ ਹੈ । ਅੱਜ ਵੀ ਮਨੁੱਖੀ ਅਧਿਕਾਰਾਂ ਦੀ ਰੋਜਾਨਾ ਉਲੰਘਣਾ ਹੋ ਰਹੀ ਹੈ । ਰਾਜ ਸਟੇਟਾਂ ਵਿੱਚ ਵੀ ਸਰਕਾਰਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਬਣਾਏ ਹਨ ਪਰ ਉਨ੍ਹਾਂ ਦਾ ਸਾਰਥਿਕ ਨਤੀਜਾ ਨਹੀਂ ਨਿਕਲਿਆ, ਲੋਕਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਹੈ। ਅੱਜ ਵੀ ਸਰਕਾਰਾਂ ਰੋਜਾਨਾ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਕਰ ਰਹੀਆਂ ਹਨ ਜਨਤਾ ਪਰੇਸ਼ਾਨ ਹੈ । ਲੋਕਾਂ ਨੂੰ ਇੰਨਸਾਫ ਕਦੋਂ ਮਿਲਣਾ ਸ਼ੁਰੂ ਹੋਵੇਗਾ ਇਹ ਰੱਬ ਹੀ ਜਾਣਦਾ ਹੈ ਅਸੀਂ ਆਪਣੀ ਸੰਸਥਾ ਵਲੋਂ ਅਰਦਾਸ ਕਰਦੇ ਹਾਂ ਕਿ ਉਹ ਦਿਨ ਕਦੋਂ ਆਉਣਗੇ ਜਦੋਂ ਜਨਤਾ ਨੂੰ ਇੰਨਸਾਫ ਮਿਲਣ ਲੱਗ ਜਾਵੇਗਾ ।


