ਵਾਰਡ ਨੰਬਰ 20 ਅਤੇ 21 ਦੇ ਵੋਟਰਾਂ ਨੇ ਸੈਂਟਰਲ ਪਾਰਕ ਵਾਤਾਵਰਣ ਸੁਧਾਰ ਕਮੇਟੀ ਅਤੇ ਵਾਰਡ ਵਿਕਾਸ ਕਮੇਟੀਆਂ ਵੱਲੋਂ ਵਾਰਡਾਂ ਦਾ ਸਾਂਝਾ ਇੱਕਠ ਸੈਂਟਰਲ ਪਾਰਕ ਵਿੱਚ ਕੀਤਾ-ਸ਼ਮਸ਼ੇਰ ਸਿੰਘ ਸਰਾਉਂ

ਮਾਲਵਾ

ਮਾਨਸਾ, ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)– ਵਾਰਡ ਨੰਬਰ 20 ਅਤੇ 21 ਦੇ ਵੋਟਰਾਂ ਨੇ ਸੈਂਟਰਲ ਪਾਰਕ ਵਾਤਾਵਰਣ ਸੁਧਾਰ ਕਮੇਟੀ ਅਤੇ ਵਾਰਡ ਵਿਕਾਸ ਕਮੇਟੀਆਂ ਵੱਲੋਂ ਵਾਰਡਾਂ ਦਾ ਸਾਂਝਾ ਇੱਕਠ ਸੈਂਟਰਲ ਪਾਰਕ ਵਿੱਚ ਕੀਤਾ ਗਿਆ ਜਿਸ ਵਿੱਚ ਵਾਰਡਾਂ ਦੇ ਉਮੀਦਵਾਰਾਂ ਨੂੰ ਸੱਦਿਆ ਗਿਆ ਅਤੇ ਉਮੀਦਵਾਰਾਂ ਤੋਂ ਸਵੈਂ ਘੋਸ਼ਣਾ ਪੱਤਰ ਲਿਆ ਗਿਆ।

ਕਾਮਰੇਡ ਰਾਜਵਿੰਦਰ ਰਾਣਾ, ਮੇਜ਼ਰ ਸਿੰਘ ਗਿੱਲ ਅਤੇ ਸ਼ਮਸ਼ੇਰ ਸਿੰਘ ਹਰਮੇਲ ਸਿੰਘ ਠੇਕੇਦਾਰ ਨੇ ਇਸਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਜੋ ਮਾਨਸਾ ਸ਼ਹਿਰ ਦਾ ਹਾਲ ਹੋਇਆ ਉਹ ਸਾਰੇ ਸ਼ਹਿਰ ਵਾਸੀਆਂ ਨੇ ਦੇਖਿਆ ਕਿ ਪੂਰੇ ਸ਼ਹਿਰ ਵਿਚ ਸੀਵਰੇਜ ਦਾ ਪਾਣੀ ਖੜ੍ਹਾ ਸੀ ਸ਼ਹਿਰ ਦੀ ਸਫਾਈ ਅਤੇ ਸੜਕਾਂ ਦਾ ਬੁਰਾ ਹਾਲ ਰਿਹਾ ਹੈ । ਇਸ ਵਾਰ ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਤੋਂ ਇੱਕਠ ਵਿੱਚ ਪ੍ਰਣ ਲਿਆ ਗਿਆ
ਸਵੈ ਘੋਸ਼ਣਾ ਪੱਤਰ
ਮੈਂ——— ਵਾਰਡ ਨੰਬਰ ——– ਤੋਂ ਐਮ ਸੀ ਦਾ ਉਮੀਦਵਾਰ ਹਾਂ ਅਤੇ ਮੈਂ ਸਵੈ ਘੋਸ਼ਣਾ ਕਰਦਾ ਹਾਂ ਕਿ

  1. ਮੌਜੂਦਾ ਚੋਣ ਲਈ ਮੈਂ ਵੋਟਾਂ ਹਾਸਲ ਕਰਨ ਵਾਸਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਅਤੇ ਪੈਸੇ ਦੀ ਵਰਤੋਂ ਨਹੀਂ ਕਰਾਂਗਾ ।
  2. ਜੇਕਰ ਮੈਂ ਚੋਣਾਂ ਵਿਚ ਜਿੱਤ ਹਾਸਲ ਕਰ ਲੈਂਦਾ ਹਾਂ ਤਾਂ ਮੈਂ ਨਸ਼ਾ ਵਿੱਕਰੀ ਨੂੰ ਰੋਕਣ ਦੇ ਉਪਰਾਲੇ ਕਰਾਂਗਾ ਅਤੇ ਕਿਸੇ ਵੀ ਨਸਾ਼ ਵੇਚਣ ਵਾਲੇ ਦੀ ਜ਼ਮਾਨਤ ਕਰਵਾਉਣ ਲਈ ਨਹੀਂ ਜਾਵਾਂਗਾ ।
    3.ਚੋਣ ਵਿਚ ਜਿੱਤਣ ਤੋਂ ਬਾਅਦ ਪ੍ਰਧਾਨਗੀ ਦੀ ਵੋਟ ਪਾਉਣ ਵੇਲੇ ਆਪਣੀ ਵੋਟ ਬਦਲੇ ਪੈਸੇ ਨਹੀਂ ਲਵਾਂਗਾ ।
    4.ਮੈਂ ਕਦੇ ਵੀ ਵਾਰਡ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚੋਂ ਕਮਿਸ਼ਨ ਨਹੀਂ ਲਵਾਂਗਾ ।
    5.ਮੈਂ ਸੈਂਟਰਲ ਪਾਰਕ ਜਾਂ ਸ਼ਹਿਰ ਦੇ ਸਾਂਝੇ ਕੰਮਾਂ ਲਈ ਆਪਣੇ ਨਿੱਜੀ ਸਵਾਰਥਾਂ ਲਈ ਅੜਿੱਕਾ ਨਹੀਂ ਬਣਾਂਗਾ ।
    6.ਮੈਂ ਸਮਾਜ ਵਿਚ ਭਾਈਚਾਰਕ ਸਾਂਝ ਲਈ ਕੰਮ ਕਰਾਂਗਾ ਅਤੇ ਸਮਾਜ ਵਿਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਦਾ ਕਦੇ ਵੀ ਸਾਥ ਨਹੀਂ ਦੇਵਾਂਗਾ।
  3. ਮੈਂ ਆਪਣੇ ਵਾਰਡ ਵਿੱਚ ਨੌਜਵਾਨ ਵਰਗ ਨੂੰ ਜਾਗਰੂਕ ਕਰਨ, ਸਵੈ ਰੋਜ਼ਗਾਰ ਚਲਾਉਂਣ ਅਤੇ ਚੰਗੇ ਨਾਗਰਿਕ ਬਣਾਉਂਣ ਲਈ ਜਾਗਰੂਕ ਸੈਮੀਨਾਰਾਂ ਦਾ ਪ੍ਰਬੰਧ ਕਰਨ ਵਰਗੇ ਉੱਦਮ ਵੀ ਵਿੱਢਾਂਗਾ। ਇਸ ਸਵੈਂ ਘੋਸ਼ਣਾ ਪੱਤਰ ਭਰਨ ਵਾਲਿਆਂ ਵਿੱਚ ਮਨਵਿੰਦਰ ਕੌਰ ਰਾਣਾ, ਨਿਰਮਲ ਰਾਣੀ, ਅਸੋ਼ੋਕ ਸਪੋਲੀਆ, ਕਾਮਰੇਡ ਸ਼ਿਵਚਰਨ, ਰਜਨੀ ਗੋਇਲ , ਲੋਕਾਂ ਦੇ ਇਕੱਠ ਵਿੱਚ ਸਾ਼ਾਮਲ ਨਾ ਹੋਣ ਵਾਲੇ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਆਗੂਆਂ ਵੱਲੋਂ ਕੀਤੀ ਗਈ ।

Leave a Reply

Your email address will not be published. Required fields are marked *