ਮਲਕੀਤ ਨੀਟਾ ਦੀ ਪੰਜਾਬੀ ‘ਚ ਇਟਾਲੀਅਨ ਭਾਸ਼ਾ ਸਿਖਾਉਣ ਵਾਲੀ ਕਿਤਾਬ ਸ੍ਰੀ ਅਭਿਜੈ ਚੌਪੜਾ ਵਲੋਂ ਲੋਕ ਅਰਪਨ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ – ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਜਲੰਧਰ,ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)–ਸੀ ਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ‘ਚ ਪ੍ਰਸਿੱਧ ਭਾਸਾਵਿਧ ਮਲਕੀਤ ਸਿੰਘ ਨੀਟਾ ਵੱਲੋਂ ਲਿਖੀ ਗਈ ਨਵੀਂ ਕਿਤਾਬ ” learn italian with Nita & brothers ” ਦਾ ਸ਼ਾਨਦਾਰ ਲੋਕ ਅਰਪਣ ਸਮਾਗਮ ਅਯੋਜਿਤ ਕੀਤਾ ਗਿਆ । ਇਸ ਕਿਤਾਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ‘ ਚ ਇਟਾਲੀਅਨ ਭਾਸ਼ਾ ਸਿੱਖਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਗਲੋਬਲ ਪੱਧਰ ‘ਤੇ ਉਭਰ ਰਹੇ ਮੌਕਿਆਂ ਲਈ ਤਿਆਰ ਕਰਨਾ ਹੈ । ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਭਿਜੈ ਚੌਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ‘ ਚ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਸਿਰਫ਼ ਇੱਕ ਹੁੰਨਰ ਨਹੀਂ , ਸਗੋਂ ਅੰਤਰਰਾਸ਼ਟਰੀ ਸਫਸਲਾ ਦੀ ਮਜ਼ਬੂਤ ਨੀਂਹ ਹੈ । ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨਾ ਅਤੇ ਉਥੇ ਡਾਲਰ ਜਾਂ ਯੂਰੋ ਦੇ ਰੂਪ ‘ ਚ ਆਮਦਨ ਵਾਪਸ ਦੇਸ਼ ‘ਚ ਭੇਜਣਾ ਵੀ ਦੇਸ਼ ਦੀ ਆਰਥਿਕ ਮਜ਼ਬੂਤੀ ‘ ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਅਭਿਜੈ ਚੋਪੜਾ ਨੇ ਦੱਸਿਆ ਕਿ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਵਿਅਕਤੀ ਦੇ ਕੀਮਤੀ ਸਾਲ ਬਰਬਾਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ‘ ਤੇ ਪਕੜ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵ ਪੱਧਰ ‘ ਤੇ ਮਜ਼ਬੂਤ ਨੈਟਵਰਕ ਬਣਾਉਣ ਦਾ ਮੌਕਾ ਮਿਲਿਆ ਅਤੇ ਅਜ ਉਹਨਾਂ ਦੇ ਨਿਊਯਾਰਕ ਅਤੇ ਵਾਲ ਸਟ੍ਰੀਟ ਵਰਗੀਆਂ ਥਾਵਾਂ ‘ ਤੇ ਅਜਿਹੇ ਦੋਸਤ ਹਨ ਜੋ ਨਿਵੇਸ਼ ਤੇ ਵਿੱਤੀ ਮਾਮਲਿਆਂ ਸੰਬੰਧੀ ਕੀਮਤੀ ਸਲਾਹ ਦਿੰਦੇ ਹਨ। ਉਨ੍ਹਾਂ ਨੇ ਮਲਕੀਤ ਨੀਟਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ

Leave a Reply

Your email address will not be published. Required fields are marked *