ਇਸ ਵਾਰ ਮਾਨਸੂਨ ਦਾ ਪਹਿਲਾ ਆਉਣਾ ਭਾਰਤੀ ਲੋਕਾਂ ਲਈ ਵੱਡੀ ਰਾਹਤ ਵਾਲੀ ਖੁਸ਼ਖਬਰੀ , 5 ਦਿਨ ਪਹਿਲਾਂ ਆ ਸਕਦਾ ਮਾਨਸੂਨ – ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)–ਹਾਲਾਂਕਿ ਐਲ ਨੀਲੋ ਆਮ ਤੌਰ ਤੇ ਕਮਜੋਰ ਮਾਨਸੂਨ ਨਾਲ ਜੁੜਿਆ ਹੁੰਦਾ ਹੈ, ਸਮੁੰਦਰੀ ਅਤੇ ਵਾਯੂਮੰਡਲ ਦੀਆਂ ਸਥਿਤੀਆਂ ਦੇ ਪ੍ਰਭਾਵ ਕਾਰਨ ਇਸ ਦੀ ਸ਼ੁਰੂਆਤ ਪਹਿਲਾਂ ਹੋ ਸਕਦੀ ਹੈ,ਜੇਕਰ ਮੋਨਸੂਨ 26 ਮਈ ਨੂੰ ਕੇਰਲ ਵਿਚ ਭਵਿਖਬਾਣੀ ਅਨੁਸਾਰ ਪਹੁੰਚਦਾ ਹੈ ਤਾਂ ਇਹ ਲਗਾਤਾਰ ਦੂਜਾ ਸਾਲ ਹੋਵੇ ਗਾ ਜਦੋਂ ਮੋਨਸੂਨ ਆਪਣੇ ਸਮੇਂ ਤੋਂ ਪਹਿਲਾਂ ਦਸਤਕ ਦੇ ਦੇਵੇ ਗਾ, ਭਾਈ ਖਾਲਸਾ ਨੇ ਕਿਹਾ ਭਾਰਤੀ ਮੌਸਮ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੱਖਣੀ – ਪੱਛਮੀ ਮੋਨਸੂਨ 26 ਮਈ ਨੂੰ ਰਾਜ ਵਿੱਚ ਸਮੇਂ ਤੋਂ ਪਹਿਲਾਂ ਆਵੇਗਾ, ਉਹਨਾਂ ਦੱਸਿਆ ਮੋਨਸੂਨ ਆਮਤੌਰ ‘ਤੇ ਕੇਰਲਾ ਵਿੱਚ 1 ਜੂਨ ਦੇ ਆਸਪਾਸ ਪਹੁੰਚਦਾ ਹੈ, ਪਰ ਇਸ ਵਾਰ ਆਈ ਐਮ ਡੀ ਦਾ ਅਨੁਮਾਨ ਹੈ ਕਿ ਇਹ ਲੱਗਭਗ ਇੱਕ ਹਫ਼ਤਾ ਪਹਿਲਾਂ ਆਵੇਗਾ, ਭਾਈ ਖਾਲਸਾ ਨੇ ਮੌਸਮ ਮਾਹਰਾਂ ਮੁਤਾਬਕ,ਬੰਗਾਲ ਦੀ ਖਾੜੀ ਅਤੇ ਆਲੇ ਦੁਆਲੇ ਦੇ ਪਾਣੀਆਂ ਵਿੱਚ ਵਿਕਸਤ ਹੋ ਰਹੀਆਂ ਅਨੁਕੂਲ ਮੌਸਮੀ ਸਥਿਤੀਆਂ ਇਸ ਦੇ ਜਲਦੀ ਆਉਣ ਦਾ ਮੁੱਖ ਕਾਰਨ ਹਨ, ਉਹਨਾਂ ਕਿਹਾ ਭਾਰਤੀ ਖੇਤੀ ਬਾੜੀ ਅਤੇ ਪਾਣੀ ਸਪਲਾਈ ਲਈ ਮਾਨਸੂਨ ਸੀਜ਼ਨ ਬਹੁਤ ਮਹੱਤਵਪੂਰਨ ਹੈ, ਹਾਲਾਂਕਿ ਇਸ ਸਾਲ ਆਈ ਐਮ ਡੀ ਨੇ ਦੇਸ਼ ਭਰ ਵਿਚ ਲਗਭਗ 80 ਸੈਂਟੀਮੀਟਰ ਬਾਰਿਸ਼ ਦੀ ਭਵਿੱਖ ਬਾਣੀ ਕੀਤੀ ਹੈ, ਜੋ ਕਿ ਆਮ ਔਸਤ 87 ਸੈਂਟੀਮੀਟਰ ਤੋਂ ਘੱਟ ਹੈ, ਜਿਥੇ ਮੋਨਸੂਨ ਪਹਿਲਾਂ ਆਉਂਣ ਨਾਲ ਕੇਰਲਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਉਥੇ ਦੇਸ਼ ਭਰ ਵਿੱਚ ਔਸਤ ਤੋਂ ਬਾਰਿਸ਼ ਨੇ ਲੋਕਾਂ ਦੀਆਂ ਚਿੰਨਤਾਵਾ ਵਧਾ ਦਿੱਤੀਆਂ ਹਨ, ਮੋਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਐਲ ਨੀਨੋ ਪ੍ਰਭਾਵ ਇਸ ਦਾ ਵੱਡਾ ਕਾਰਨ ਹੋ ਸਕਦਾ ।

Leave a Reply

Your email address will not be published. Required fields are marked *