ਨਸਿਆ ਵਿਰੁੱਧ ਪੰਜਾਬ ਸਰਕਾਰ ਦਾ ਯੁੱਧ ਮਹਿਜ ਇੱਕ ਸਿਆਸੀ ਡਰਾਮਾ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਨਿਰਵਿਘਨ ਵਹਿ ਰਿਹਾ ਹੈ ਤੇ ਨਸ਼ਿਆ ਵਿਰੁੱਧ ਪੰਜਾਬ ਦੀ ਮਾਨ ਸਰਕਾਰ ਦਾ ਯੁੱਧ ਮਹਿਜ ਇੱਕ ਸਿਆਸੀ ਡਰਾਮਾ ਹੈ , ਸਗੋ ਪੰਜਾਬ ਵਿੱਚ ਰਿਵਾਇਤੀ ਪਾਰਟੀਆ ਦੀਆ ਸਰਕਾਰਾ ਨਾਲੋ ਵੀ ਵੱਡੇ ਪੈਮਾਨੇ ਤੇ ਨਸੇ ਦੀ ਸਪਲਾਈ ਵੱਧ ਚੁੱਕੀ ਹੈ , ਚੋਰਾ ਲੁਟੇਰਿਆ ਤੇ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਸੱਤਵੇ ਅਸਮਾਨ ਤੇ ਚੜ੍ਹੇ ਹੋਏ ਹਨ ਤੇ ਪੁਲਸ ਪ੍ਰਸਾਸਨ ਮੂਕ ਦਰਸਕ ਬਣ ਕੇ ਤਮਾਸਾ ਦੇਖ ਰਿਹਾ ਤੇ ਇਨ੍ਹਾ ਦੀ ਪੁਸਤ ਪੁਨਾਹੀ ਕਰ ਰਿਹਾ ਹੈ, ਪ੍ਰੈਸ ਬਿਆਨ ਰਾਹੀ ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਪਿੰਡਾ ਵਿੱਚ ਲਗਾਤਾਰ ਚੋਰੀਆ ਹੋ ਰਹੀਆ ਹਨ, ਨਸੇ ਵਿੱਚ ਤੁੰਨ ਬੇਰੁਜਗਾਰ ਨੌਜਵਾਨ ਆਮ ਲੋਕਾ ਲਈ ਦੈਤ ਬਣ ਕੇ ਸਰੇਆਮ ਘੁੰਮ ਰਹੇ ਹਨ , ਨਸੇ ਦੀ ਸਪਲਾਈ ਡੋਰ ਟੂ ਡੋਰ ਹੋ ਰਹੀ ਹੈ, ਇਹ ਸਪਲਾਈ ਕਰਨ ਵਿੱਚ ਕੁੜੀਆ ਵੱਡੀ ਗਿਣਤੀ ਵਿੱਚ ਸਾਮਲ ਹੋ ਚੁੱਕੀਆਂ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾ ਦੇ ਵਧਦੇ ਹੌਸਲਿਆ ਤੋ ਆਮ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਖੇਤਾ ਵਾਲੀਆ ਮੋਟਰਾਂ ਦੇ ਸਟਾਟਰ ਤੇ ਤਾਰਾ ਤੱਕ ਖੋਲ ਕੇ ਘਰਾ ਵਿੱਚ ਰੱਖ ਰਹੇ ਹਨ ।
ਐਡਵੋਕੇਟ ਉੱਡਤ ਨੇ ਪੰਜਾਬ ਸਰਕਾਰ ਤੇ ਰਾਜ ਕਰਦੀ ਧਿਰ ਤਸਕਰਾ ਤੇ ਪੁਲਸ ਪ੍ਰਸਾਸਨ ਦਾ ਨੈਕਸਸ ਤੋੜਨ ਦੀ ਥਾ ਤੇ ਟੈਲੀਵਿਜਨ ਤੇ ਡਰਾਮੇ ਕਰਨ ਵਿੱਚ ਮਸਰੂਫ ਹੋ ਚੁੱਕੀ ਹੈ ਤੇ ਆਪ ਆਗੂ ਤੇ ਬਿਊਰੋਕ੍ਰੇਸੀ ਨਸੇ ਦੀ ਕਾਲੀ ਕਮਾਈ ਨਾਲ ਮਾਲੋਮਾਲ ਹੋ ਰਹੀ ਤੇ ਆਮ ਲੋਕਾ ਦਾ ਜੀਵਨ ਜਿਉਣਾ ਦੁੱਭਰ ਹੋ ਚੁੱਕਿਆ ਹੈ।


