ਫਿਲੌਰ, ਗੁਰਦਾਸਪੁਰ , 13 ਅਗਸਤ (ਸਰਬਜੀਤ ਸਿੰਘ) — ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਤਿਉਹਾਰ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਹੀ ਲਹਿਰ ਤਹਿਤ ਫਿਲੌਰ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਸਰਪੰਚ ਤਾਰਾ ਚੰਦ, ਮੈਂਬਰ ਬਲਵਿੰਦਰ ਕੌਰ, ਜੱਗੀ ਮੈਂਬਰ ਤੇ ਹੋਰਾਂ ਦੇ ਉਦਮ ਉਪਰਾਲੇ ਨਾਲ 600 ਦੇ ਕਰੀਬ ਪੰਜਾਬੀ ਧੀਆਂ ਨੇ ਭਾਗ ਲਿਆ ਅਤੇ ਇਸ ਸਾਰੇ ਸਮਾਗਮ ਵਿੱਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਸੰਤ ਬਾਬਾ ਜਰਨੈਲ ਸਿੰਘ,ਡਾਕਟਰ ਅਮਰਜੋਤ ਸਿੰਘ ਸੰਧੂ, ਬੀਬੀ ਕਰਮਜੀਤ ਕੌਰ ਸੰਧੂ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਲੰਗਰਾਂ ਦੀ ਸੇਵਾ ਵੀ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ ਇਸ ਸਬੰਧੀ ਮੁਕੰਮਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਹਰ ਸਾਲ ਸੌਂਣ ਦੇ ਮਹਿਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਤਿਊਹਾਰ ਤੀਆਂ ਨੂੰ ਪਿੰਡ ਦੇ ਸਰਪੰਚ ਦੇ ਸੰਯੋਗ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਮਰਯਾਦਾ ਨੂੰ ਮੁੱਖ ਇਸ ਸਾਲ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾਇਆ ਗਿਆ 600 ਲੜਕੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਲਈ ਰੱਜ ਕੇ ਨੱਚਿਆ ਟੱਪਿਆਂ ਤੇ ਰੱਜ ਕੇ ਗਿੱਧਾ ਬੋਲੀਆਂ ਪਾਈਆਂ ਇਸ ਮੌਕੇ ਤੇ ਸਮੂਹ ਸੰਗਤਾਂ ਨੂੰ ਲੰਗਰ ਪ੍ਰਸ਼ਾਦੇ ਦੀ ਸੇਵਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਤੇ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਵੱਲੋਂ ਕੀਤੀ ਗਈ ਇਸ ਮੌਕੇ ਤੇ ਸੰਤ ਸੁਖਵਿੰਦਰ ਸਿੰਘ ਆਲੋਵਾਲ ਨੂੰ ਸਨਮਾਨਿਤ ਕੀਤਾ ਗਿਆ, ਵਿਸ਼ੇਸ਼ ਤੌਰ ਤੇ ਸੰਤ ਸੁਖਵਿੰਦਰ ਸਿੰਘ ਜੀ ਤੋਂ ਇਲਾਵਾ ਸਰਪੰਚ ਤਾਰਾ ਚੰਦ ਮੈਂਬਰ ਬਲਵਿੰਦਰ ਕੌਰ, ਜੱਗੀ ਮੈਂਬਰ, ਬਾਬਾ ਦਾਰਾ ਸਿੰਘ, ਭਾਈ ਹਰਜੀਤ ਸਿੰਘ ਭਾਈ ਗੁਰਮੇਲ ਸਿੰਘ, ਭਾਈ ਰਿੰਕੂ ਆਦਿ ਨੇ ਸੇਵਾ ਨਿਭਾਈ।