ਹਲਕਾ ਵਿਧਾਇਕ ਵਿਜੇ ਇੰਦਰ ਸਿੰਗਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਪੀਡਬਲਯੂਡੀ ਤਾਲਮੇਲ ਸਘੰਰਸ਼ ਕਮੇਟੀ ਮਾਨਸਾ ਵਲੋਂ ਦਿੱਤਾ ਮੰਗ ਪੱਤਰ

ਮਾਲਵਾ

ਮਾਨਸਾ, ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)– ਪੀ ਡਬਲਯੂ ਡੀ ਤਾਲਮੇਲ ਸਘੰਰਸ਼ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਹਲਕਾ ਵਿਧਾਇਕ ਮਾਨਸਾ ਵਿਜੇ ਇੰਦਰ ਸਿੰਗਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਜਲ ਸਪਲਾਈ ਵਿਭਾਗ ਦੇ ਦਰਜਾ ਤਿੰਨ /ਚਾਰ ਫੀਲਡ ਰੈਗੂਲਰ ਮੁਲਾਜ਼ਮ ਅਤੇ ਇਨਲਿਸਟਮੈਂਟ ,ਆਓਟ ਸੋਰਸਿੰਗ ਵੱਖ ਵੱਖ ਠੇਕੇਦਾਰਾਂ ਰਾਹੀਂ ਅਤੇ ਸਿੱਧੇ ਵਿਭਾਗ ਰਾਹੀਂ ਕੱਚੇ ਕਾਮਿਆਂ ਦੀਆਂ ਮੰਗਾਂ ਦੇ ਠੋਸ ਹੱਲ ਸਬੰਧੀ ਅੱਜ ਮਿਤੀ 2 ਦਸੰਬਰ 2025 ਉਹਨਾਂ ਦੀ ਰਿਹਾਇਸ਼ ਮਾਨਸਾ ਪੀ ਡਬਲਯੂ ਡੀ ਤਾਲਮੇਲ ਸਘੰਰਸ਼ ਕਮੇਟੀ ਜ਼ਿਲ੍ਹਾ ਮਾਨਸਾ ਦੇ ਕਨਵੀਨਰ ਬਿੱਕਰ ਸਿੰਘ ਮਾਖਾ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਵਿਗਿਆਨਕ), ਸੀਤਲ ਸਿੰਘ ਉੱਡਤ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਯੂਨੀਅਨ ਜਸਵੰਤ ਸਿੰਘ ਭਾਈ ਦੇਸਾ,ਤਾਲਮੇਲ ਸਘੰਰਸ਼ ਕਮੇਟੀ ਮਾਨਸਾ ਵਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰੈਸ ਸਕੱਤਰ ਬਾਬੂ ਸਿੰਘ ਫਤਿਹਪੁਰ, ਹਿੰਮਤ ਸਿੰਘ ਦੁਲੋਵਾਲ,ਪਾਲ ਸਿੰਘ ਅਕਬਰਪੁਰ ਖੁਡਾਲ, ਗੁਰਜੰਟ ਸਿੰਘ ਖਾਲਸਾ ਕੋਰਵਾਲਾ,ਬਾਸਾ ਸਿੰਘ ਨੰਦਗੜ੍ਹ, ਜਸਪ੍ਰੀਤ ਸਿੰਘ ਜੱਸੀ, ਭੂਸ਼ਨ ਗੋਇਲ ਕੋਟੜਾ , ਲਛਮਣ ਸਿੰਘ ਪਸ਼ੂ ਪਾਲਣ ਵਿਭਾਗ,ਮੱਖਣ ਸਿੰਘ,ਮੇਜਰ ਸਿੰਘ ਵਾਜੇਵਾਲਾ, ਜਸਪ੍ਰੀਤ ਵਾਲੀਆ, ਸੁਖਵਿੰਦਰ ਅਲੀਸ਼ੇਰ ਸੁਰਜੀਤ ਸਿੰਘ ਯਾਦਵ ਪੀ ਡਬਲਯੂ ਤਾਲਮੇਲ ਸਘੰਰਸ਼ ਕਮੇਟੀ ਸਾਥੀ ਹਾਜ਼ਰ ਹੋਏ।

Leave a Reply

Your email address will not be published. Required fields are marked *