ਬਠਿੰਡਾ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਨੇ
ਭਾਜਪਾ ਅਤੇ ਅਕਾਲੀ ਵਰਕਰ ਦੁਵਿਧਾ ਚ
ਕੀ ਅਕਾਲੀ ਨੇਤਾ ਪਰਿਵਾਰ ਦਾ ਸਾਥ ਦੇਣਗੇ ਜਾ ਪਾਰਟੀ ਦਾ ?
ਬੁਢਲਾਡਾ, ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ) ਮਾਲਵਾ ਖੇਤਰ ਦੇ ਸੀਨੀਅਰ ਅਕਾਲੀ ਆਗੂ ਦੀ ਆਈ ਏ ਐੱਸ ਅਫਸਰ ਨੰਹੂ ਵੱਲੋਂ ਆਪਣੇ ਅਹੁਦੇ ਤੋਂ ਅਚਾਨਕ ਅਤਸੀਫ਼ਾ ਦੇ ਕੇ ਭਾਜਪਾ ਦੀ ਟਿਕਟ ’ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀਆਂ ਅਫਵਾਹਾ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਹਿਲਜੁਲ ਪੈਦਾ ਕਰ ਦਿੱਤੀ ਹੈ ਅਤੇ ਪਤਾ ਲੱਗਿਆ ਹੈ ਕਿ ਇਨ੍ਹਾਂ ਦੇ ਅਸਤੀਫੇ ਦੀ ਫਾਇਲ ਪੰਜਾਬ ਸਰਕਾਰ ਕੋਲ ਪਈ ਹੈ ਜੋ ਆਉਣ ਵਾਲੇ 2 ਦਿਨਾਂ *ਚ ਅਸਤੀਫਾ ਮਨਜੂਰ ਹੋਣ ਦੀ ਸੰਭਾਵਨਾਂ ਜਤਾਈ ਜਾ ਰਹੀ ਹੈ। ਮਹਿਲਾ ਅਫਸਰ ਦੀ ਉਮੀਦਵਾਰ ਵਜੋਂ ਚਰਚਾ ਨੇ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਇੱਕ ਵਾਰ ਚਿੰਤਾ ਵਧਾ ਦਿੱਤੀ ਹੈ। ਭਾਜਪਾ ਵੱਲੋਂ ਜਿਹੜੇ ਆਗੂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਰੱਖਦੇ ਸਨ ਉਨ੍ਹਾਂ ਲਈ ਇੱਕ ਵਾਰ ਨਵੀਂ ਚਿੰਤਾ ਉਤਪੰਨ ਹੋ ਗਈ ਹੈ। ਭਾਵੇਂ ਅਜੇ ਤੱਕ ਆਈ ਏ ਐੱਸ ਅਧਿਕਾਰੀ ਦਾ ਕੇਵਲ ਅਸਤੀਫ਼ਾ ਹੀ ਸਾਹਮਣੇ ਆਇਆ ਹੈ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਵੀ ਰਿਪੋਰਟਾਂ ਇਥੇ ਭਾਜਪਾ ਵਰਕਰਾਂ ਕੋਲ ਨਹੀਂ ਪਹੁੰਚੀ। ਪ੍ਰੰਤੂ ਕੁਝ ਭਾਜਪਾ ਵਰਕਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਹਿਲਾ ਅਫਸਰ ਦੇ ਉਮੀਦਵਾਰ ਵਜੋ ਰਾਏ ਜਰੂਰ ਮੰਗੀ ਗਈ ਸੀ। ਉੱਧਰ ਮਹਿਲਾ ਅਫਸਰ ਦੇ ਪਰਿਵਾਰ ਵੱਲੋਂ ਵੀ ਮਾਨਸਾ ਜਿਲ੍ਹੇ ਅੰਦਰ ਕੁਝ ਲੋਕਾਂ ਨਾਲ ਰਾਵਤਾ ਕਾਇਮ ਕਰਦਿਆਂ ਚੋਣਾਂ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ। ਸਿਆਸੀ ਹਲਕਿਆਂ ਵਿੱਚ ਉਨ੍ਹਾਂ ਅੱਜ ਤੋਂ ਹੀ ਬਠਿੰਡਾ ਲੋਕ ਸਭਾ ਲਈ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਨ ਵਜੋਂ ਵੇਖਿਆ ਜਾਣ ਲੱਗਿਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵੇਲੇ ਭਾਜਪਾ ਦੀ ਟਿਕਟ ਲਈ ਜਿਹੜੇ ਸੰਭਾਵੀ ਉਮੀਦਵਾਰਾਂ ਦਾ ਨਾਮ ਭਾਜਪਾ ਦੇ ਪੈਨਲ ਵਿੱਚ ਗਿਆ ਹੈ। ਉਨ੍ਹਾਂ ਵਿੱਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਦਿਆਲ ਦਾਸ ਸੋਢੀ ਦਾ ਨਾਂ ਸ਼ਾਮਲ ਦੱਸਿਆ ਜਾਂਦਾ ਹੈ ਪਰ ਹੁਣ ਅਚਾਨਕ ਉਚ ਅਧਿਕਾਰੀ ਦੇ ਅਸਤੀਫ਼ੇ ਦੇਣ ਦੀਆਂ ਅਫਵਾਹਾ ਨੇ ਸਾਰੇ ਸਿਆਸੀ ਸਮੀਕਰਨ ਅਤੇ ਆਸਾਂ ਤੇ ਪਾਣੀ ਫਿਰਦਾ ਨਜਰ ਆ ਰਿਹਾ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪਾਰਟੀ ਵਿੱਚ ਜੋ ਵੀ ਚੰਗੇ ਲੋਕ ਆਉਂਦੇ ਹਨ, ਉਨ੍ਹਾਂ ਨਾਲ ਪਾਰਟੀ ਦੀ ਮਜਬੂਤੀ ਵੱਧਦੀ ਹੈ ਅਤੇ ਜੇਕਰ ਅਕਾਲੀ ਪਰਿਵਾਰ ਦੀ ਨੂੰਹ ਭਾਜਪਾ ਵਿੱਚ ਸ਼ਮੂਲੀਅਤ ਕਰਦੀ ਹੈ ਤਾਂ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੋਵੇਗੀ, ਜਦਕਿ ਉਮੀਦਵਾਰ ਬਨਾਉਣਾ ਪਾਰਟੀ ਦੀ ਹਾਈਕਮਾਨ ਦਾ ਫੈਂਸਲਾ ਹੋਵੇਗਾ। ਪਾਰਟੀ ਹਰ ਵਰਕਰ ਵੋਟਰ ਦੀਆਂ ਭਾਵਨਾਵਾਂ ਨੂੰ ਮੱਦੇ ਨਜਰ ਰੱਖਦਿਆਂ ਫੈਂਸਲਾ ਲੈਂਦੀ ਹੈ।
ਟਕਸਾਲੀ ਭਾਜਪਾ ਵਰਕਰਾਂ ਚ ਘੁਸਰ ਮੁਸਰ ਹੋਣੀ ਸ਼ੁਰੂ ਹੋਈ
ਅਕਾਲੀ ਪਰਿਵਾਰ ਦੀ ਨੂੰਹ ਮਹਿਲਾ ਅਫਸਰ ਦੇ ਅਸਤੀਫੇ ਅਤੇ ਭਾਜਪਾ ਦੇ ਉਮੀਦਵਾਰ ਬਣਨ ਦੀਆਂ ਅਫਵਾਹਾ ਦੇ ਕਾਰਨ ਭਾਜਪਾ ਪੱਧਰ ਤੇ ਹੇਠਲੇ ਪੱਧਰ ਤੇ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਹੈ ਕਿ ਲੋਕ ਸਭਾ ਫਰੀਦਕੋਟ (ਰਾਮਪੁਰਾ ਫੂਲ) ਵਿਧਾਨ ਸਭਾ ਨਾਲ ਸੰਬੰਧਤ ਅਕਾਲੀ ਨੇਤਾ ਦੀ ਨੂੰਹ ਦੀ ਉਮੀਦਵਾਰੀ ਦੀ ਅਫਵਾਹ ਵਰਕਰਾਂ ਦੇ ਗਲੇ ਨਹੀਂ ਉਤਰ ਰਹੀ। ਪ੍ਰੰਤੂ ਵਰਕਰ ਇਸ ਗੱਲ ਤੇ ਪੱਕੇ ਹਨ ਕਿ ਪਾਰਟੀ ਜੋ ਫੈਂਸਲਾ ਕਰੇਗੀ ਉਹ ਵੋਟਰਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜਰ ਕਰੇਗੀ।
ਅਕਾਲੀਆਂ ਲਈ ਪੈਦਾ ਹੋਈ ਦੁਵਿਧਾ —
ਉਪਰੋਕਤ ਸਥਿਤੀ ਵਿੱਚ ਅਕਾਲੀ ਮੰਤਰੀ ਦੀ ਨੂੰਹ ਦਾ ਭਾਜਪਾ ਚ ਸ਼ਾਮਲ ਹੋਣਾ ਅਤੇ ਉਮੀਦਵਾਰ ਵਜੋਂ ਮੈਦਾਨ ਚ ਉਤਰਨ ਦੀਆਂ ਅਫਵਾਹਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਦੁਵਿਧਾ ਵਿੱਚ ਨਜਰ ਆ ਰਹੇ ਹਨ । ਬਠਿੰਡਾ ਲੋਕ ਸਭਾ ਹਲਕੇ ਦੇ ਮੌੜ ਵਿਧਾਨ ਸਭਾ ਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਅਕਾਲੀ ਨੇਤਾ ਆਪਣੇ ਪਰਿਵਾਰ ਦਾ ਸਾਥ ਦੇਣਗੇ ਜਾ ਆਪਣੀ ਪਾਰਟੀ ਦਾ।


