ਭੀਖੀ, ਗੁਰਦਾਸਪੁਰ, 19 ਜੂਨ ( ਸਰਬਜੀਤ ਸਿੰਘ) — ਵਧਦੇ ਤਾਪਮਾਨ ਕਾਰਨ ਪੈਂਦੀ ਕੜਾਕੇ ਦੀ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਛੱਡਿਆ ਹੈ।ਇਸ ਲਈ ਅੱਜ ਇੱਥੇ ਬਾਬਾ ਅਮਰਨਾਥ ਸ਼ਰਮਾ ਸੀਪੀਆਈ ਐਮ ਐੱਲ ਲਿਬਰੇਸ਼ਨ ਦੇ ਸੂਬਾ ਆਗੂ ਹਰਭਗਵਾਨ ਭੀਖੀ,ਸੀ ਪੀ ਆਈ ਦੇ ਕਾਮਰੇਡ ਜੋਗਿੰਦਰ ਸਿੰਘ ਭੁੱਲਰ ,ਤੇ ਪੱਪੂ ਨਹਿਰੀ ਦੀ ਅਗਵਾਈ ਵਿੱਚ ਲੱਗੀ ਛਬੀਲ ਬਾਰੇ ਕਿਹਾ ਕਿ ਬੇਸ਼ੱਕ ਮੁਨਾਫ਼ਾ ਕਮਾਉਣ ਲਈ ਦਰੱਖਤਾਂ ਦੀ ਦੀ ਨਜਾਇਜ਼ ਕਟਾਈ ਤੇ ਅੱਗ ਲਾਏ ਜਾਣ ਕਾਰਨ ਤੇ ਪੂੰਜੀਵਾਦ ਵੱਲੋਂ ਵਿਗਾੜੇ ਵਾਤਾਵਰਨ ਕਾਰਨ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਹੈ ਤਾਪਮਾਨ ਚ ਵਾਧਾ ਹੋਇਆ ਹੈ ਤੇ ਲੋੜੋ ਵੱਧ ਗਰਮੀ ਹੋਈ ਹੈ ਤੇ ਇਸ ਕਾਰਨ ਲੋੜੋਂ ਵੱਧ ਸਰਦੀ ਪੈਣ ਕਾਰਨ ਨਿੰਮ ਸੁੱਕੇ ਤੇ ਪੰਛੀ ਖਾਤਮੇ ਵੱਲ ਚਲੇ ਗਏ। ਉਨ੍ਹਾਂ ਕਿਹਾ ਸਮਾਜ ਭਲਾਈ ਕੰਮਾਂ ਦੇ ਵਾਤਾਵਰਣ ਨੂੰ ਤਬਾਹ ਕਰਨ ਵਾਲੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਇਸ ਮੌਕੇ ,ਰਾਮੂ ,ਰੂਪ ਸਿੰਘ ਗਿੱਲ,ਸੁਨੀਲ ਕੁਮਾਰ,ਜਿਲੇਦਾਰ ਸਟਾਫ , ਦਰਸ਼ਨ ਬਿੰਦਲ, ਬੱਚੇ ਅਰਸ਼ ਬੱਚਾ, ਮਹਿੰਦਰ,ਧਰੁਵ, ਕਾਲ਼ਾ ਬਾਬਾ,ਸੂਰਜ ਆਦਿ ਸਨ।


