ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ ਜੇਲ੍ਹ ਭਰੋ ਅੰਦੋਲਨ 10 ਅਗਸਤ ਨੂੰ – ਐਡਵੋਕੇਟ ਉੱਡਤ

ਮਾਲਵਾ

ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਵੱਖ -2 ਪਿੰਡਾ ਵਿੱਚ ਮੀਟਿੰਗਾ

ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਇਤਿਹਾਸਕ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤਹਿਤ 10 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਜੇਲ੍ਹ ਭਰੋ ਅੰਦੋਲਨ ਆਰੰਭ ਕੀਤਾ ਜਾਵੇਗਾ , ਜਿਸ ਦੀ ਤਿਆਰੀ ਤਹਿਤ ਜੰਨ ਸੰਪਰਕ ਮੁਹਿੰਮ 21 ਜੁਲਾਈ ਤੋ 5 ਅਗਸਤ ਤੱਕ ਚਲਾਈ ਜਾਵੇਗੀ, ਇਹ ਜਾਣਕਾਰੀ ਵੱਖ -2 ਪਿੰਡਾਂ ਵਿੱਚ ਸੀਟੂ ਆਗੂਆ ਤੇ ਵਰਕਰ ਨਾਲ ਮੀਟਿੰਗਾ ਕਰਨ ਉਪਰੰਤ ਪ੍ਰੈਸ ਬਿਆਨ ਰਾਹੀ ਦਿੰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਦੇ 12 ਸਾਲਾ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣੇ ਮਾਲੋਮਾਲ ਹੋ ਚੁੱਕੇ ਹਨ ਤੇ ਆਮ ਲੋਕ ਮਹਿਗਾਈ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਦਲਦਲ ਧੱਸ ਚੁੱਕੇ ਹਨ , ਮੋਦੀ ਸਰਕਾਰ ਦੁਆਰਾ ਇਤਿਹਾਸਕ ਕਿਰਤ ਕਾਨੂੰਨਾ ਨੂੰ ਖਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਦੀ ਰਾਖੀ ਕਰਨਗੇ ਤੇ ਮਜ਼ਦੂਰਾਂ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦੇਣਗੇ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸੰਸਦ ਵਿੱਚ ਲਾਲ ਝੰਡੇ ਦੀ ਤਾਕਤ ਸਦਕਾ ਹੌਦ ਵਿੱਚ ਆਏ ਮਨਰੇਗਾ ਕਾਨੂੰਨ ਨੂੰ ਮੋਦੀ ਸਰਕਾਰ ਨੇ ਖ਼ਤਮ ਕਰਕੇ ਰੱਖ ਦਿੱਤਾ ਤੇ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਨੇ ਵੀ ਮੋਦੀ ਸਰਕਾਰ ਦੇ ਇਸ ਕਾਰੇ ਵਿੱਚ ਨੰਗੇ ਚਿੱਟੇ ਰੂਪ ਵਿੱਚ ਸ਼ਮੂਲੀਅਤ ਕੀਤੀ, ਜਿਸ ਨੂੰ ਕਿਰਤੀ ਕਿਸੇ ਕੀਮਤ ਤੇ ਬਰਦਾਸਤ ਨਹੀ ਕਰਨਗੇ। ਇਸ ਮੀਟਿੰਗਾ ਦੌਰਾਨ ਸੀਟੂ ਸੀਨੀਅਰ ਆਗੂਆ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ, ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ , ਕਾਮਰੇਡ ਦੇਸਰਾਜ ਕੋਟਧਰਮੂ, ਕਾਮਰੇਡ ਜੱਗਾ ਸਿੰਘ ਰਾਏਪੁਰ, ਕਾਮਰੇਡ ਸੁਖਦੇਵ ਸਿੰਘ ਛਾਪਿਆਂਵਾਲੀ, ਕਾਮਰੇਡ ਸੰਕਰ ਸਿੰਘ ਜਟਾਣਾਂ , ਕਾਮਰੇਡ ਕਰਨੈਲ ਸਿੰਘ ਮਾਖਾ, ਕਾਮਰੇਡ ਬਲਦੇਵ ਸਿੰਘ ਦੂਲੋਵਾਲ, ਕਾਮਰੇਡ ਤੇਜਾ ਸਿੰਘ ਦੂਲੋਵਾਲ , ਕਾਮਰੇਡ ਲਛਮਣ ਸਿੰਘ ਉਲਕ, ਲਾਭ ਸਿੰਘ ਰਾਏਪੁਰ, ਭੋਲਾ ਸਿੰਘ ਮਾਖਾ, ਜਸਪਾਲ ਸਿੰਘ ਧਿੰਗੜ, ਗੁਰਪਿਆਰ ਸਿੰਘ ਕੋਟ ਧਰਮੂ , ਮੱਖਣ ਸਿੰਘ ਰਾਮਾਨੰਦੀ, ਬਖਸੀਸ ਸਿੰਘ ਝੁਨੀਰ, ਭੋਲਾ ਸਿੰਘ ਮਾਖੇ ਵਾਲਾ , ਮੱਘਰ ਸਿੰਘ ਮੀਰਪੁਰ , ਮੱਘਰ ਸਿੰਘ ਟਿੱਬੀ, ਸੁਖਦੇਵ ਸਿੰਘ ਰਾਏਪੁਰ,ਜਸਵੀਰ ਸਿੰਘ ਆਲੀਕੇ , ਗੁਰਦਿੱਤ ਸਿੰਘ ਆਦਮਕੇ , ਅਜੀਤ ਸਿੰਘ ਜਟਾਣਾਂ , ਨਿੱਕਾ ਸਿੰਘ ਬਹਿਣੀਵਾਲ, ਮਨਪ੍ਰੀਤ ਸਿੰਘ ਸਰਦੂਲਗੜ੍ਹ, ਜਰਨੈਲ ਹੀਰੇਵਾਲਾ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *