ਚੰਡੀਗੜ੍ਹ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਵਿੱਚ ਐਸ ਆਈ ਆਰ ਫ਼ਾਰਮ ਭਰਨ ਨੂੰ ਲੈਕੇ ਸੂਬੇ ਦੇ ਲੋਕਾਂ ਵਿੱਚ ਸਾਹਿਸਤ ਪੈਂਦਾ ਕਰ ਰਹੇ ਹਨ ਕਿ ਅਗਰ ਇਹ ਫ਼ਾਰਮ ਨਾ ਭਰਿਆ ਤੇ ਵੋਟ ਲਿਸਟ ਵਿੱਚੋਂ ਨਾਂ ਕੱਟ ਦਿੱਤਾ ਜਾਵੇਗਾ ਅਤੇ ਉਹ ਵਿਆਕਤੀ ਔਰਤ ਜਾ ਮਰਦ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਪ੍ਰਾਪਤ ਨਹੀਂ ਕਰ ਸਕਣਗੇ,ਇੰਜ ਲੱਗ ਰਿਹਾ ਹੈ ਕਿ ਅਜਿਹਾ ਕਰਕੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਹਨ ਅਤੇ ਸਰਕਾਰ ਵਿਰੋਧੀਆਂ ਦੀਆਂ ਆਨੇ ਬਹਾਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਦੂਰ ਕਰਨ ਦੀ ਨੀਤੀ ਘੜ ਰਹੀ ਹੈ ਕਿਉਂਕਿ ਕਿਸੇ ਵਕਤ ਮੁੱਖ ਮੰਤਰੀ ਇਸ ਫਾਰਮ ਨੂੰ ਭਰਨ ਦੀ ਵਿਰੋਧਤਾ ਕਰਦੇ ਸਨ ਪਰ ਹੁਣ ਚੋਣਾਂ ਲਾਗੇ ਆਉਂਣ ਕਰਕੇ ਮੁੱਖ ਮੰਤਰੀ ਨੇ ਆਪਣਾਂ ਪੈਂਤੜਾ ਬਦਲਦਿਆਂ ਹੁਣ ਇਸ ਫਾਰਮ ਨੂੰ ਭਰਨ ਲਈ ਸੂਬੇ ਦੇ ਸਾਰੇ ਲੋਕਾਂ ਲਈ ਜ਼ਰੂਰੀ ਕਰ ਦਿੱਤਾ ਹੈ,ਇਹੋ ਦੋਸ਼ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਵੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਤੇ ਲਾਏ ਹਨ, ਉਹਨਾਂ ਕਿਹਾ ਅਜਿਹੀ ਦਾਹਿਸਤ ਪੈਦਾ ਕਰਕੇ ਮਾਵਾਂ ਭੈਣਾਂ ਪੈਨਸ਼ਨ ਸਕੀਮ ਤੋਂ ਸਰਕਾਰ ਵਿਰੋਧੀ ਔਰਤਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਵੱਲੋਂ ਐਸ ਆਈ ਐਫ ਫਾਰਮ ਭਰਨ ਦੀ ਪਾਈ ਜਾ ਰਹੀ ਦਾਹਿਸਤ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਬਿਆਨ ਦੀ ਸ਼ਲਾਘਾ ਤੇ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇੱਕ ਪਾਸੇ ਅਧਾਰ ਕਾਰਡ ਅਤੇ ਪਿੰਨ ਕਾਰਡ ਨਾਲ ਵੋਟ ਪਾਉਣ ਦੇ ਨਾਲ ਨਾਲ ਸਰਕਾਰੇ ਦਰਬਾਰੇ ਸਹੂਲਤਾਂ ਵੀ ਮਿਲ ਰਹੀਆਂ ਹਨ ਪਰ ਐਸ ਆਈ ਫ਼ਾਰਮ ਭਰਨ ਦੀ ਦਾਹਿਸਤ ਲੋਕਾਂ ‘ਚ ਪਾਉਣੀ ਕਿ ਇਹ ਫਾਰਮ ਨਾ ਭਰਨ ਨਾਲ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ,ਪੈਨਸ਼ਨ ਲੈਣ ਦਾ ਅਧਿਕਾਰ ਵੀ ਨਹੀਂ ਅਤੇ ਹੋਰ ਪੰਜਾਬ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਲਾਭ ਵੀ ਨਹੀਂ ਪ੍ਰਾਪਤ ਹੋਵੇਗਾ ਵੱਡੀ ਸਹਿਸਤ ਪਿਛੇ ਆਪ ਸਰਕਾਰ ਦਾ ਚੋਣਾਂ ਵਿੱਚ ਲਾਭ ਪ੍ਰਾਪਤ ਕਰਨ ਦਾ ਯਤਨ ਜਿਹਾ ਲੱਗ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਮੁੱਖ ਮੰਤਰੀ ਤੇ ਆਪਣਾਂ ਸਟੈਂਡ ਬਦਲਣ ਦਾ ਦੋਸ਼ ਲਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਇਸ ਫਾਰਮ ਭਰਨ ਦੀ ਖੁੱਲੀ ਵਿਰੋਧਤਾ ਕਰ ਰਹੇ ਸਨ ਅਤੇ ਚੋਣਾਂ ਨੇੜੇ ਆਉਣ ਕਰਕੇ ਮੁੱਖ ਮੰਤਰੀ ਵੱਲੋਂ ਆਪਣੇ ਸਟੈਂਡ ਨੂੰ ਬਦਲਣ ਪਿਛੇ ਕੀ ਮਜਬੂਰੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖਮੰਤਰੀ ਸਹਿਬ ਐਸ ਆਈ ਆਰ ਫ਼ਾਰਮ ਭਰਨ ਦੀ ਪਾਈ ਜਾ ਰਹੀ ਦਾਹਿਸਤ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਨ੍ਹਾਂ ਵੱਲੋਂ ਆਪਣਾਂ ਸਟੈਂਡ ਬਦਲਣ ਦੀ ਕੀ ਮਜਬੂਰੀ ਬਣ ਗਈ ।


