ਇਕ ਵਾਰ ਫਿਰ ਸਿਹਤ ਵਿਭਾਗ ਨੇ ਲਗਾਏ ਲਾਰੇ ਅਤੇ ਕਮਿਊਨਟੀ ਹੈਲਥ ਅਫ਼ਸਰ ਧਰਨਾ ਪ੍ਰਦਰਸ਼ਨ ਕਰਨ ਤੇ ਮਜਬੂਰ

ਮਾਲਵਾ

ਸੂਬਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਐਨ.ਐਚ.ਐਮ ਅਧੀਨ ਹੈਲਥ ਵੈਲਨੈਸ ਸੈਂਟਰਾਂ ਉੱਤੇ ਕੰਮ ਕਰ ਰਹੇ ਕਮਿਊਨਿਟੀ ਹੈਲਥ ਅਫਸਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਦੇ ਹਲ਼ ਕਰਨ ਦੇ ਸਿਲਸਿਲੇ ਸਬੰਧੀ ਸੰਘਰਸ਼ ਕਰ ਰਹੇ ਹਨ

ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ)– ਸੁਬ੍ਹਾ ਆਗੂ ਗੁਰਵਿੰਦਰ ਸਿੰਘ/ ਡਾ ਸੁਨੀਲ ਤਰਗੋਤਰਾ ਮੀਤ ਪ੍ਰਧਾਨ ਮਨਜੀਤ ਸਿੰਘ(ਸ੍ਰੀ ਮੁਕਤਸਰ ਸਾਹਿਬ)/ ਡਾ ਰਵਿੰਦਰ ਸਿੰਘ ਕਾਹਲੋਂ (ਗੁਰਦਾਸਪੁਰ) ਸਕੱਤਰ ਡਾ ਪ੍ਰੀਤ ਮਖੀਜਾ/ਦੀਪਸ਼ਿਖਾ(ਮੋਹਾਲੀ) ਨਰਿੰਦਰ ਸਿੰਘ(ਫ਼ਿਰੋਜ਼ਪੁਰ), ਰਮਨਬੀਰ (ਬਠਿੰਡਾ) ਸੰਦੀਪ(ਫ਼ਰੀਦਕੋਟ) ਸੰਦੀਪ (ਬਰਨਾਲਾ) ਪ੍ਰੈਸ ਸਕੱਤਰ ਸਿਮਰਨਜੀਤ(ਫਤਹਿਗੜ੍ਹ ਸਾਹਿਬ) ਡਾ ਵਿਮੁਕਤ(ਪਠਾਨਕੋਟ) ਕੁਲਦੀਪ(ਫ਼ਾਜ਼ਿਲਕਾ) ਮਨਦੀਪ ਕੌਰ (ਮਾਨਸਾ) ਜਰਨੈਲ ਸਿੰਘ(ਪਟਿਆਲਾ) ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਵੱਲੋਂ ਕਰੋਨਾ ਕਾਲ ਅਤੇ ਹੜਾਂ ਦੌਰਾਨ ਕਾਫੀ ਅਹਿਮ ਭੂਮਿਕਾ ਨਿਭਾਈ ਗਈ। ਉਹ ਵਿਭਾਗ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀਆਂ ਦਿੱਕਤਾਂ ਦੇ ਹੱਲ ਕਰਨ ਸਬੰਧੀ ਜਾਣੂ ਕਰਵਾ ਰਹੇ ਹਨ, ਲੇਕਿਨ ਵਿਭਾਗ ਟਾਲ ਮਟੋਲ ਕਰ ਰਿਹਾ ਹੈ। ਪਿਛਲੇ ਦਿਨੀ ਵੀ ਉਨ੍ਹਾਂ ਵੱਲੋਂ ਚੰਡੀਗੜ੍ਹ , ਪਰਿਵਾਰ ਭਲਾਈ ਵਿਭਾਗ ਵਿਖੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ । ਜਿਸਦੇ ਸਿੱਟੇ ਵਜੋਂ ਉਹਨਾਂ ਨੂੰ ਮਾਨਯੋਗ ਐਮਡੀ ਐਨਐਚਐਮ ਨਾਲ ਮੀਟਿੰਗ ਮਿਲੀ ਸੀ ਜੋਕਿ ਮਿਤੀ 15 ਜਨਵਰੀ 2024 ਨੂੰ ਕਮੇਟੀ ਦੇ ਆਗੂਆਂ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ। ਜਿਸ ਵਿੱਚ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਉੱਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਲਦ ਹੀ ਉਹਨਾਂ ਦੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸੀ। ਪਰੰਤੂ ਦਸ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹਜੇ ਵੀ ਵਿਭਾਗ ਵੱਲੋਂ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਕਮੇਟੀ ਜਦੋਂ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਰਾਬਤਾ ਕਾਇਮ ਕਰਦੀ ਹੈ ਉਦੋਂ ਕਦੇ ਸਮਾਂ ਲੱਗੇਗਾ ਕਦੇ ਇਕ ਦੋ ਦਿਨਾਂ ਵਿੱਚ ਹੋਜੇਗਾ, ਕਹਿ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ । ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਬਾਕੀ ਸੂਬਿਆਂ ਦੇ ਮੁਤਾਬਿਕ 5000 ਪ੍ਰਤੀ ਮਹੀਨਾ ਤਨਖਾਹ ਘੱਟ ਮਿਲ ਰਹੀ ਹੈ ।ਉਹਨਾਂ ਦੀ ਤਨਖਾਹ ਦਾ ਇੱਕ ਵੱਡਾ ਹਿੱਸਾ ਇਨਸੈਂਟਿਵ ਦੇ ਰੂਪ ਵਿੱਚ ਟੀਚੇ ਪੂਰੇ ਕਰਨ ਉਪਰੰਤ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਉਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਜੋ ਸਹੂਲਤਾਂ ਚਾਹੀਦੀਆਂ ਹਨ ਉਹ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਮੁਹ ਈਆ ਨਹੀਂ ਕਰਵਾਈਆਂ ਜਾ ਰਹੀਆਂ ਉਤੋਂ ਇੱਕ ਹੀ ਬੰਦੇ ਉੱਤੇ ਵਾਧੂ ਕੰਮਾਂ ਦਾ ਭਾਰ ਪਾਇਆ ਜਾ ਰਿਹਾ ਹੈ। ਲਗਾਤਾਰ ਹੋ ਰਹੇ ਸੀਐਚਓ ਦੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦੇ ਵਿਰੁੱਧ ਉਹਨਾਂ ਆਵਾਜ਼ ਬੁਲੰਦ ਕੀਤੀ ਹੈ ਸੂਬਾ ਪੰਜਾਬ ਚ ਲਗਭਗ 2600 ਸੀਐਚਓ ਕੰਮ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਉਹਨਾਂ ਦੀਆਂ ਮੰਗਾਂ ਦੇ ਹੱਲ ਨਹੀਂ ਕੀਤੇ ਜਾਂਦੇ ਤਾਂ ਮਿਤੀ 30 ਜਨਵਰੀ 2024 ਨੂੰ ਉਹ ਚੰਡੀਗੜ੍ਹ ਪਰਿਵਾਰ ਕਲਿਆਣ ਭਲਾਈ ਵਿਭਾਗ ਵਿਖੇ ਧਰਨਾ ਪ੍ਰਦਰਸ਼ਨ ਕਰਨ ਤੇ ਮਜਬੂਰ ਹੋਵਣਗੇ ਜਿਸ ਦੀ ਨਿਰੋਲ ਜਿੰਮੇਵਾਰੀ ਵਿਭਾਗ ਦੀ ਹੋਵੇਗੀ।

Leave a Reply

Your email address will not be published. Required fields are marked *