ਜਲਾਲਾਬਾਦ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਜਲਾਲਾਬਾਦ ਵਿਖੇ ਕਰਮ ਚੰਦ ਫਿਟਰ ਹੈਲਪਰ ਨੂੰ ਉਹਨਾਂ ਦੀ ਰਿਟਾਇਰਮੈਂਟ ਹੋਣ ਉਪਰੰਤ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅੱਜ ਦੀ ਵਿਦਾਇਗੀ ਪਾਰਟੀ ਸਮੇਂ ਸੂਬਾਈ ਆਗੂ ਬਿੱਕਰ ਸਿੰਘ ਮਾਖਾ, ਮਨਜੀਤ ਸਿੰਘ ਸੰਗਤਪੁਰਾ, ਹਿੰਮਤ ਸਿੰਘ ਦੂਲੋਵਾਲ ਸ੍ਰੀ ਮਹਿੰਦਰ ਸਿੰਘ ਘੱਲੂ, ਹਰਭਜਨ ਸਿੰਘ ਠਠੇਰਾ, ਜਸਪ੍ਰੀਤ ਸਿੰਘ ਵਾਲੀਆ ਪੰਮਾ ਸਿੰਘ ਲਹਿਰਾ, ਸੂਬਾਈ ਰਿਟਾਇਰ ਆਗੂ ਜਰਨਲ ਸਕੱਤਰ ਨੱਥਾ ਸਿੰਘ, ਪ੍ਰੀਤਮ ਸਿੰਘ ਰਾਜ ਕੁਮਾਰ ਜ਼ਿਲ੍ਹਾ ਆਗੂ ਮਹਿੰਦਰ ਪਾਲ ਨਰਿੰਦਰ ਸਿੰਘ ਖੂੰਗਰ ਰਣਜੀਤ ਸਿੰਘ ਅਤੇ ਰਿਸ਼ਤੇਦਾਰ ਦੋਸਤ ਮਿੱਤਰ ਹਾਜ਼ਰ ਸਨ ਸਾਥੀ ਜੀ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਆਪਣੀ 35 ਸਾਲ ਦੀ ਬੇਦਾਗ ਸੇਵਾ ਕੀਤੀ ਅਤੇ ਜਥੇਬੰਦੀ ਲਈ ਦੱਬੇ ਕੁੱਚਲੇ ਲੋਕਾਂ ਦੇ ਸੰਘਰਸ਼ ਲਈ ਸਾਥੀ ਜੀ ਹਮੇਸ਼ਾ ਵੱਧ ਚੜ੍ਹ ਕੇ ਘੋਲਾਂ ਵਿੱਚ ਹਿੱਸਾ ਲੈਂਦੇ ਰਹੇ ।


