ਸਮਾਣਾ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਰਾਹੀਂ ਸਜ਼ਾ ਦਵਾਉਣ ਵਾਲਾਂ ਕਾਨੂੰਨ ਬਣਾਉਣ ਵਾਲੀ ਮੰਗ ਤੇ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪੰਜਾਬ ਵਿਧਾਨਸਭਾ ਦਾ ਅਮਰਜੰਨਸੀ ਇਜਲਾਸ ਸੱਦ ਕੇ ਪਿਛਲੇ ਕਾਨੂੰਨ ਵਿੱਚ ਵੱਡੀ ਸੋਧ ਕਰਦਿਆਂ ਸਖ਼ਤ ਕਾਨੂੰਨ ਬਣਾ ਦਿੱਤਾ ਸੀ ਅਤੇ ਹੁਣ ਇਸ ਸੋਧੋ ਹੋਏ ਸਖਤ ਬਿੱਲ ਨੂੰ ਪੰਜਾਬ ਦੇ ਗਵਰਨਰ ਗ਼ੁਲਾਬ ਚੰਦ ਕਟਾਰੀਆ ਵੱਲੋਂ ਸਾਈਨ ਕਰਕੇ ਮਨਜ਼ੂਰੀ ਦੇਣ ਤੋਂ ਬਾਅਦ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ ਅਤੇ ਇਸ ਕਾਨੂੰਨ ਰਾਹੀਂ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ 10 ਸਾਲ ਤੋਂ ਲੈਕੇ ਉਮਰ ਕੈਦ ਦੇ ਨਾਲ ਨਾਲ 500000 ਲੱਖ ਰੁਪਏ ਦਾ ਜੁਰਮਾਨਾ ਕਰਨ ਸਮੇਤ ਹੁਣ ਚਾਹੇ ਗੁਰਬਾਣੀ ਬੇਅਦਬੀ ਦਾ ਦੋਸ਼ੀ ਮਾਨਸਿਕ ਰੋਗੀ ਵੀ ਕਿਉਂ ਨਾਂ ਹੋਵੇ ? ਸਖਤ ਸਜ਼ਾ ਤੋਂ ਬਚ ਨਹੀਂ ਸਕੇਗਾ? ਇਸ ਕਾਨੂੰਨ ਦਾ ਸਮੂਹ ਪੰਥਕ ਜਥੇਬੰਦੀਆਂ ਨੇ ਸਵਾਗਤ ਅਤੇ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਸਮਾਣੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਲੱਗੇ ਧਰਮਯੁੱਧ ਟਾਵਰ ਮੋਰਚੇ ਨੇ ਖੁਸ਼ੀ ਮਨਾਈ ਅਤੇ ਮੋਰਚੇ ਦੇ ਪ੍ਰਬੰਧਕ ਆਗੂ ਭਾਈ ਗੁਰਪ੍ਰੀਤ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਸਪੱਸ਼ਟ ਕੀਤਾ ਕਿ ਅਗਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਸਮਾਣੇ ਟਾਵਰ ਮੋਰਚਾ ਸਥਿਤ ਚੌਕ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਭੋਗ ਮੌਕੇ ਤੇ ਲੰਮੇ ਸਮੇਂ ਤੋਂ ਇਸ ਮੰਗ ਨੂੰ ਲੈਕੇ ਟਾਵਰ ਤੇ ਬੈਠੇ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਥੱਲੇ ਆਉਣਗੇ ਅਤੇ ਮੋਰਚਾ ਖਤਮ ਕਰਨ ਦੇ ਨਾਲ ਨਾਲ ਅਗਲੀ ਨੀਤੀ ਸਬੰਧੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇਗਾ,ਇਹ ਕਾਨੂੰਨ ਬਣਨ ਤੇ ਕੱਟੜ ਸਰਕਾਰ ਵਿਰੋਧੀ ਕਾਂਗਰਸ ਵੀ ਹੁਣ ਨਰਮ ਹੁੰਦੀ ਜਾਪਦੀ ਹੈ ! ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਬਣ ਹੀ ਨਹੀਂ ਸਕਦਾ ? ਪਰ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੇਅਦਬੀ ਕਾਨੂੰਨ ਬਣਾਉਣ ਦੀ ਮਨਜੂਰੀ ਦੇਣ ਵਾਲੇ ਪੰਜਾਬ ਗਵਰਨਰ ਸਾਹਿਬ ਦਾ ਧੰਨਵਾਦ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਕਾਨੂੰਨ ਰਾਹੀਂ ਪਹਿਲਾਂ ਬੇਅਦਬੀਆਂ ਕਰਨ ! ਕਰਵਾਉਣ ਵਾਲਿਆਂ ਨੂੰ ਵੀ ਬਖਸ਼ਿਆ ਨਾ ਜਾਏ ? ਤਾਂ ਕਿ ਪੰਜਾਬ ਸਮੇਤ ਸਮੂਹ ਭਾਰਤ ਵਿਚ ਗੁਰਬਾਣੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਦੀ ਪੂਰਨ ਹਮਾਇਤ ਅਤੇ ਧੰਨਵਾਦ ਦੇ ਨਾਲ ਨਾਲ ਪਹਿਲਾਂ ਬੇਅਦਬੀਆਂ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਬਖਸ਼ਿਆ ਨਾਂ ਜਾਵੇ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਗੁਰਬਾਣੀ ਬੇਅਦਬੀ ਮਾਮਲੇ ਤੇ ਸਖ਼ਤ ਕਾਨੂੰਨ ਬਣਾਉਣਗੇ ਪਰ ਜਦੋਂ ਚਾਰ ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਇਸ ਵਿਚ ਅਸਫ਼ਲ ਰਹੀ ? ਅਤੇ ਗੁਰਬਾਣੀ ਬੇਅਦਬੀ ਦੇ ਮਾਮਲਿਆਂ ਵਿੱਚ ਦਿੱਨ ਬ ਦਿਨ ਵਾਧਾ ਹੁੰਦਾ ਗਿਆ ਤਾਂ ਜਿਥੇ ਸਰਕਾਰ ਵਿਰੋਧੀ ਕਾਂਗਰਸ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ,ਉਥੇ ਪੰਥਕ ਜਥੇਬੰਦੀਆਂ ਵੱਲੋਂ ਇਸ ਸਬੰਧੀ ਮੋਰਚੇ ਲਾਉਣੇ ਸ਼ੂਰੂ ਕਰ ਦਿੱਤੇ,ਭਾਈ ਖਾਲਸਾ ਨੇ ਕਿਹਾ ਇਸੇ ਤਰ੍ਹਾਂ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਟਾਵਰ ਮੋਰਚਾ ਹੋਦ’ਚ ਆਇਆਂ ਅਤੇ ਇਸ ਮੋਰਚੇ ਨੂੰ ਪੰਥਕ ਜਥੇਬੰਦੀਆਂ,ਕਿਸਾਨ ਯੂਨੀਅਨ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਨਿਹੰਗ ਸਿੰਘ ਜਥੇਬੰਦੀਆਂ,ਅਕਾਲੀ ਦਲਾਂ ਵੱਲੋਂ ਵੱਡਾ ਸਮਰਥਕ ਮਿਲ਼ਣ ਤੋਂ ਬਾਅਦ ਇਹ ਮੋਰਚਾ ਸਰਕਾਰ ਦੀ ਗਲ਼ੇ ਦੀ ਹੱਡੀ ਬਣ ਗਿਆ, ਭਾਈ ਖਾਲਸਾ ਨੇ ਕਿਹਾ ਬੀਤੇ ਮਹੀਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਸਮਾਣਾ ਮੋਰਚੇ ਤੇ ਗਏ ਅਤੇ ਮੋਰਚਾ ਧਾਰੀਆਂ ਨੂੰ ਭਰੋਸਾ ਦਿਵਾਇਆ ਕਿ 13 ਅਪ੍ਰੈਲ ਖਾਲਸਾ ਦੇ ਸਾਜਨਾ ਦਿਵਸ ਨੂੰ ਪੰਜਾਬ ਵਿਧਾਨਸਭਾ ਦੇ ਇਜਲਾਸ ਵਿੱਚ ਇਹ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ ਅਤੇ ਸਰਕਾਰ ਨੇ ਇਹ ਬਿੱਲ ਹੁਣ ਪਾਸ ਕਰ ਦਿੱਤਾ ਹੈ ਅਤੇ ਇਸ ਦੀ ਕਾਨੂੰਨੀ ਮਨਜ਼ੂਰੀ ਲਈ ਪੰਜਾਬ ਦੇ ਗਵਰਨਰ ਸਾਹਿਬ ਦੇ ਪੇਸ਼ ਕਰ ਦਿੱਤਾ, ਭਾਈ ਖਾਲਸਾ ਨੇ ਦੱਸਿਆ ਗਰਵਨਰ ਸਾਹਿਬ ਜੀ ਨੇ ਹੁਣ ਇਸ ਬਿੱਲ ਤੇ ਆਪਣੇ ਹਸਤਾਖਰ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਹੈ ਅਤੇ ਸਰਕਾਰ ਦੀ ਇਹ ਵੱਡੀ ਕਾਮਯਾਬੀ ਕਿਹਾ ਜਾ ਸਕਦਾ,ਕਿਉਂਕਿ ਇਸ ਨਾਲ ਸਰਕਾਰ ਵਿਰੋਧੀ ਕਾਂਗਰਸ ਦੇ ਮੂੰਹ ਬੰਦ ਹੋ ਗਏ ,ਭਾਵੇਂ ਕਿ ਸਤਾ ਦੀ ਭੁੱਖ ਖਾਤਰ ਓਟ ਪਟਾਂਗ ਹੁਣ ਵੀ ਬੋਲਦੇ ਰਹਿਣਗੇ ! ਪਰ ਪੰਥਕ ਜਥੇਬੰਦੀਆਂ ਅਤੇ ਸਮਾਣਾ ਟਾਵਰ ਮੋਰਚਾ ਸਮੇਤ ਪੰਜਾਬੀ ਇਸ ਕਾਨੂੰਨ ਲਈ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਅਤੇ ਇਸ ਨਾਲ ਵਾਕਿਆ ਹੀ ਗੁਰਬਾਣੀ ਬੇਅਦਬੀ ਦੇ ਮਾਮਲਿਆਂ ਨੂੰ ਠੱਲ੍ਹ ਪਵੇਗੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੇਅਦਬੀ ਵਾਲੇ ਸਖ਼ਤ ਕਾਨੂੰਨ ਦੀ ਗਵਰਨਰ ਪੰਜਾਬ ਵੱਲੋਂ ਮਨਜ਼ੂਰੀ ਮਿਲਣ ਦੀ ਸਿੱਖ ਸੰਗਤਾਂ ਨੂੰ ਵਧਾਈ ਦਿੰਦੀ ਹੋਈ ਸਰਕਾਰ ਦਾ ਧੰਨਵਾਦ ਅਤੇ ਸਮਾਣਾ ਵਿਖੇ ਲੱਗੇ ਧਰਮਯੁੱਧ ਮੋਰਚੇ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ੁਕਰਾਨੇ ਵਜੋਂ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਨੂੰ ਟਾਵਰ ਤੋਂ ਉਤਾਰਿਆ ਜਾਵੇ ਅਤੇ ਇਸ ਮੌਕੇ ਤੇ ਗੁਰ ਜੈਕਾਰਿਆਂ ਨਾਲ ਅਸਮਾਨ ਗੂੰਜਣ ਲੱਗ ਜਾਣਾ ਚਾਹੀਦਾ ਹੈ ।।।


