ਮਲੇਰਕੋਟਲਾ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)—ਵੈਸਾਖ ਸੁਦੀ ਦਸਵੀਂ ਦਾ ਸ਼ੁੱਭ ਦਿਹਾੜਾ ਮਿਤੀ 26 ਅਪ੍ਰੈਲ ਦਿੱਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਜੋਗੀ ਮਾਜਰਾ ਰੋੜ ਕੁੱਪ ਕਲਾਂ ਮਾਲੇਰਕੋਟਲਾ ਵਿਖੇ ਬਹੁਤ ਹੀ ਸਰਧਭਾਵਨਾਵਾਂ ਤੇ ਉਤਸ਼ਾਹ ਨਾਲ ਹਮੇਸ਼ਾ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਦੀ ਦੇਖ ਰੇਖ ਸਮੇਂਤ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਲੜੀਵਾਰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਭੋਗ ਪਾਏ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ, ਸਮੂਹ ਬੁਲਾਰਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ,ਇਸ ਸਬੰਧੀ ਪ੍ਰੇਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨਾਲ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਬਾਨੀ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀ ਹੋਰਾਂ ਵੱਲੋਂ ਇਸ ਅਸਥਾਨ ਤੇ ਜਿਥੇ ਗਰੀਬਾਂ ਤੇ ਲੋੜਵੰਦਾ ਯੋਗ ਸਹਾਇਤਾ, ਸੰਗਤਾਂ ਨੂੰ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ, ਸਮੂਹ ਗੁਰੂ ਸਾਹਿਬਾਨਾਂ ਨਾਲ ਸਬੰਧਤ ਗੁਰਪੁਰਬ ਮਨਾਉਣ, ਐਤਵਾਰ ਸੁਖਮਣੀ ਸਾਹਿਬ ਜੀ ਦੇ ਭੋਗ ਪਾਉਣ ਦੇ ਨਾਲ ਨਾਲ ਦਸਵੀਂ ਦੇ ਸ਼ੁਭ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਪ੍ਰੰਪਰਾ ਮਰਯਾਦਾ ਤੇ ਪਹਿਰਾ ਦੇਂਦਿਆਂ ਮਜੌਦਾ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਇਸ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਅਤੇ ਹਰ ਦਸਵੀਂ ਤੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਅਤੇ ਇਸੇ ਮਰਯਾਦਾ ਅਨੁਸਾਰ ਵੈਸਾਖ ਸੁਦੀ ਦਸਵੀਂ ਦਾ ਸ਼ੁੱਭ ਦਿਹਾੜਾ ਮਿੱਤੀ 26 ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨਾਲ ਸਮਾਗਮ ਸਬੰਧੀ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਸਮਾਗਮ ਸਬੰਧੀ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗ਼ਾਰ ਵੱਡਾ ਘੱਲੂਘਾਰਾ ਜੋਗੀ ਮਾਜਰਾ ਰੋੜ ਕੁੱਪ ਕਲਾਂ ਵਿਖੇ 24 ਅਪ੍ਰੈਲ ਨੂੰ ਗੁਰਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਹਾਜ਼ਰੀ ਲਵਾਉਣਗੇ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ, ਸਮੂਹ ਧਾਰਮਿਕ ਬੁਲਾਰਿਆਂ ਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਸਨਮਾਨ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ,ਭਾਈ ਖਾਲਸਾ ਨੇ ਕਿਹਾ ਸਮੂਹ ਸੰਗਤਾਂ ਨੂੰ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਵੱਲੋਂ ਸਮੇਂ ਸਿਰ ਆ ਕੇ ਇਸ ਧਾਰਮਿਕ ਸਮਾਗਮ ਦੀਆਂ ਹਾਜ਼ਰੀਆਂ ਭਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।


