ਸਰਕਾਰ ਦਾ ਬੀਬੀਆਂ ਨੂੰ 33% ਰਾਖਵਾਂਕਰਨ ਦੇਣ ਵਾਲਾ ਬਿੱਲ ਬੁਰੀ ਤਰ੍ਹਾਂ ਡਿੱਗਿਆ,ਵਿਰੋਧੀ ਧਿਰ ਬਾਗ਼ੋਂ ਬਾਗ਼!ਕਹਿੰਦੇ ਕੀਤਾ ਜਾ ਰਿਹਾ ਸੀ ਬਲੈਕ ਮੇਲ,ਜਦੋਂ ਤੋਂ ਬਣੀ ਸਰਕਾਰ,ਮੋਦੀ ਦੀ ਸੰਸਦ’ਚ ਪਲੇਠੀ ਹਾਰ – ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਬੀਤੇ ਦਿਨੀਂ ਦੋਹਾਂ ਸਦਨਾਂ ਵਿੱਚ ਬੀਬੀਆਂ ਨੂੰ 33% ਦਾ ਰਾਖਵਾਂਕਰਨ ਦੇਂਣ ਵਾਲ਼ੀ ਨੀਤੀ ਤਹਿਤ ਲਾਹਾ ਲੈਣ ਦੀ ਤਿਆਰੀ ਵਿੱਚ ਸੀ, ਤਾਂ ਕਿ ਇਹ ਬਿੱਲ ਪਾਸ ਕਰਵਾ ਕੇ ਮੈਂਬਰਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ,ਜਿਸ ਦਾ ਲਾਭ ਮੋਦੀ ਦੀ ਭਾਜਪਾ ਸਰਕਾਰ ਨੂੰ ਮਿਲਣਾ ਸੀ, ਜਦੋਂ ਕਿ ਵਿਰੋਧੀ ਧਿਰ ਉਸ ਵਕਤ ਤੋਂ ਹੀ ਇਸ ਦਾ ਵਿਰੋਧ ਕਰ ਰਹੇ ਸਨ,ਪਰ ਬੀਤੇ ਦਿਨ ਕਾਹਲੀ ਨਾਲ ਇਹ ਬਿੱਲ ਪਾਸ ਕਰਾਉਣ ਲਈ ਸੰਸਦ’ਚ ਲਿਆਂਦਾ ਗਿਆ,ਤਾਂ ਬਿੱਲ ਦੇ ਹੱਕ ਵਿੱਚ ਬਹੁਮਤ ਨਾ ਮਿਲਣ ਕਰਕੇ ਇਹ ਬਿੱਲ ਬੁਰੀ ਤਰ੍ਹਾਂ ਡਿੱਗ ਗਿਆ ! ਭਾਵੇਂ ਕਿ ਸਰਕਾਰ ਦੋ ਬਿੱਲ ਹੋਰ ਪਾਸ ਕਰਵਾਉਣ ਦੀ ਤਾਕ ਵਿੱਚ ਸੀ,ਪਰ ਬੀਬੀਆਂ ਨੂੰ 33% ਰਾਖਵਾਂਕਰਨ ਦੇਣ ਵਾਲਾ ਇਹ ਬਿੱਲ ਡਿੱਗਣ ਕਰਕੇ ਦੂਜੇ ਬਿੱਲ ਲਿਆਉਣ ਤੋਂ ਸਰਕਾਰ ਨੇ ਕਿਨਾਰਾ ਕਰ ਲਿਆ ਕਿਉਂਕਿ ਉਹ ਵੀ ਨਾ ਡਿੱਗ ਜਾਣ,ਵਿਰੋਧੀ ਧਿਰ ਇਹ ਬਿੱਲ ਡਿੱਗਣ ਕਰਕੇ ਬਾਗ਼ੋਂ ਬਾਗ਼ ਹੋਏ ਫਿਰਦੇ ਹਨ ! ਅਤੇ ਕਹੇਂ ਰਹੇ ਹਨ ਕਿ ਸਰਕਾਰ ਚੋਰ ਮੋਰੀ ਰਾਹੀਂ ਬਲੈਕ ਮੇਲ ਕਰ ਰਹੀ ਸੀ ਤਾਂ ਹੀ ਇਹ ਬਿੱਲ ਪਾਸ ਨਹੀਂ ਹੋ ਸਕਿਆ ਕਿਉਂਕਿ ਇਸ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੁਝ ਹੋਰ ਹੀ ਸੀ,ਪਰ ਬਿੱਲ ਡਿਗਣ ਤੇ ਸਰਕਾਰ ਨਾਮੋਸ਼ੀ ਦਾ ਸਾਹਮਣਾ ਕਰਦੀ ਹੋਈ ਇਹ ਕਹਿ ਰਹੀ ਹੈ ਕਿ ਵਿਰੋਧੀ ਧਿਰ ਬੀਬੀਆਂ ਵਿਰੋਧੀ ਹੈ ਦੇ ਨਾਲ ਨਾਲ ਉਹ ਕਹਿੰਦੇ ਸੁਣੇ ਗਏ !ਕਿ ਇਨ੍ਹਾਂ ਨੂੰ ਵੋਟਾਂ ਨਾ ਪਾਇਓ! ਇਹ ਬੀਬੀਆਂ ਵਿਰੋਧੀ ਹਨ ? ਇਹਦੇ ਵਿੱਚ ਦੋ ਰਾਵਾਂ ਨਹੀਂ ? ਕਿ ਬੀਬੀਆਂ ਨੂੰ 33% ਰਾਖਵਾਂਕਰਨ ਦੇਣ ਵਾਲੇ ਬਿੱਲ ਰਾਹੀਂ ਮੋਦੀ ਦੀ ਭਾਜਭਾਈ ਸਰਕਾਰ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੀ ਸੀ ਪਰ ਤਕੜੀ ਵਿਰੋਧੀ ਧਿਰ ਨੇ ਸਰਕਾਰ ਦੀ ਇਸ ਨੀਤੀ ਨੂੰ ਸੰਸਦ’ਚ ਬਿੱਲ ਡੇਗ ਕੇ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੋਦੀ ਸਰਕਾਰ ਦੇ ਬੀਬੀਆਂ ਨੂੰ 33% ਰਾਖਵਾਂਕਰਨ ਵਾਲੇ ਬਿੱਲ ਨੂੰ ਵਿਰੋਧੀਆਂ ਵਲੋਂ ਡੇਗਣ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਆਪਣੇ ਫਾਇਦੇ ਲਈ ਦੇਸ਼ ਦੇ ਪੁਰਾਤਨ ਸੱਭਿਆਚਾਰ ਤੇ ਪੁਰਾਤਨ ਵਿਰਸੇ ਇਤਿਹਾਸ ਨੂੰ ਕੇਂਦਰ ਬਿੰਦੂ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ,ਕਿਉਂਕਿ ਦੇਸ਼ ਤਾਂ ਉਸ ਵਕਤ ਵੀ ਚੱਲਦਾ ਸੀ ਜਦੋਂ ਬੀਬੀਆਂ ਨੂੰ ਦੋਹਾਂ ਸਸਦਾਂ ਵਿਚ ਨਾਂ ਮਾਤਰ ਰਾਖਵਾਂਕਰਨ ਮਿਲਦਾ ਸੀ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਬੀਆਂ ਨੂੰ ਦੋਹਾਂ ਸਦਨਾਂ ਵਿਚ 33% ਰਾਖਵਾਂਕਰਨ ਦੇਣ ਵਾਲਾਂ ਬਿੱਲ ਵਿਰੋਧੀਆਂ ਵਲੋਂ ਡੇਗਣ ਦੀ ਸ਼ਲਾਘਾ, ਅਤੇ ਬਿੱਲ ਲਿਆਉਣ ਤੋਂ ਪਹਿਲਾਂ ਦੇਸ਼ ਦੇ ਪੁਰਾਤਨ ਸਭਿਆਚਾਰ ਇਤਿਹਾਸ ਨੂੰ ਕੇਂਦਰ ਬਿੰਦੂ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਜਪਾ ਮੋਦੀ ਸਰਕਾਰ ਵੱਲੋਂ ਇਸ ਬਿੱਲ ਨੂੰ ਕਾਹਲੀ ਨਾਲ ਪਾਸ ਕਰਵਾਉਣ ਪਿੱਛੇ ਬਹੁਤ ਵੱਡੀ ਚਾਣਕੀਆ ਨੀਤੀ ਸੀ ਕਿਉਂਕਿ ਸਰਕਾਰ ਇਸ ਨਾਲ ਮੈਂਬਰਾਂ ਦੀ ਗਿਣਤੀ ਵਧਾਕੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ , ਭਾਈ ਖਾਲਸਾ ਨੇ ਕਿਹਾ ਦੇਸ ਦੇ ਸਿਆਣੇ ਤੇ ਸੂਝਵਾਨ ਵਿਰੋਧੀ ਨੇਤਾਵਾਂ ਵੱਲੋਂ ਇਸ ਬਿੱਲ ਨੂੰ ਡੇਗ ਕੇ ਸਰਕਾਰ ਦੀ ਨੀਤੀ ਨੂੰ ਬੁਰੀ ਤਰ੍ਹਾਂ ਅਸਫ਼ਲ ਬਣਾ ਦਿੱਤਾ ਹੈ, ਜੋ ਦੇਸ਼ ਦੇ ਲੋਕਾਂ ਤੇ ਪੁਰਾਤਨ ਸਭਿਅਤਾ ਵਿਰਸੇ ਇਤਿਹਾਸ ਦੇ ਹੱਕ ਵਿੱਚ ਹੈਂ ਕਿਉਂਕਿ ਅੱਜ ਸਮੂਹ ਸਰਕਾਰਾਂ ਵੱਲੋਂ ਬੀਬੀਆਂ ਨੂੰ ਉਤਸ਼ਾਹਿਤ ਕਰਨ ਲਈ ਤਰਾਂ ਤਰਾਂ ਦੇ ਲਾਲਚ ਦਿੱਤੇ ਜਾ ਰਹੇ ਹਨ ਜੋ ਦੇਸ਼ ਦੇ ਭਵਿੱਖ ਲਈ ਖਤਰਨਾਕ ਸਾਬਤ ਹੋ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਬੀਆਂ ਨੂੰ ਦੋਹਾਂ ਸਦਨਾਂ ਵਿਚ 33% ਰਾਖਵਾਂਕਰਨ ਦੇਣ ਵਾਲੇ ਬਿੱਲ ਨੂੰ ਵਿਰੋਧੀ ਧਿਰ ਵੱਲੋਂ ਡੇਗਣ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਸ ਪਿੱਛੇ ਸਰਕਾਰੀ ਧਿਰ ਦੀ ਨੀਤੀ ਰਾਜਸੀ ਲਾਹਾ ਪ੍ਰਾਪਤ ਕਰਨ ਦੀ ਸੀ ਜੋ ਵਿਰੋਧੀਆ ਨੇ ਪੂਰੀ ਨਹੀਂ ਹੋਣ ਦਿੱਤੀ ।।

Leave a Reply

Your email address will not be published. Required fields are marked *