ਚੰਡੀਗੜ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਭਿਰਸ਼ਟਾਚਾਰ ਰੋਕੋ ਮੁਹਿੰਮ ਦਾ ਬੁਰੀ ਤਰ੍ਹਾਂ ਲੋਕਾਂ ਸਾਹਮਣੇ ਜਲੂਸ ਨਿਕਲਿਆ,ਜਿਹੜੀ ਪੰਜਾਬ ਵਿਜੀਲੈਂਸ ਨੇ ਪੰਜਾਬ ਸਰਕਾਰ ਦੇ ਭਿਰਸ਼ਟਾਚਾਰੀ ਲੋਕਾਂ ਨੂੰ ਫੜ ਫ਼ੜ ਕੇ ਅੰਦਰ ਦੇਣਾ ਸੀ,ਉਹ ਵਿਜੈ ਲੈਸ ਖੁਦ ਚੋਰ ਨਿਕਲੀ, ਬੀਤੇ ਦਿਨੀਂ ਪੰਜਾਬ ਸਰਕਾਰ ਵਿਜੈਲੈਸ ਤੇ ਕੇਂਦਰ ਸਰਕਾਰ ਦੀ ਸੀ ਬੀ ਆਈ ਨੇ ਛਾਪਾਂ ਮਾਰਿਆ ਤਾਂ ਦਫਤਰ ਦਾ ਮੁੱਖ ਅਧਿਕਾਰੀ ਅਫਸਰ ਵੱਡਾ ਭ੍ਰਿਸ਼ਟਾਚਾਰੀ ਨਿਕਲ਼ਿਆ ਜੋ ਹੁਣ ਫ਼ਰਾਰ ਦੱਸਿਆ ਜਾ ਰਿਹਾ ਹੈ ਜਦੋਂ ਕਿ ਪੀ ਏ ਨੂੰ ਲੱਖਾਂ ਦੀ ਭਿਰਸ਼ਟਾਚਾਰੀ ‘ਚ ਗਿਰਫ਼ਤਾਰ ਕਰ ਲਿਆ ਗਿਆ ਹੈ, ਪੰਜਾਬ ਸਰਕਾਰ ਵਿਜੈਲੈਸ ਦੀ ਇਸ ਕਾਲ਼ੀ ਕਰਤੂਤ ਨੇ ਸ਼ਾਬਤ ਕਰ ਦਿੱਤਾ ਹੈ ਕਿ “ਜੇ ਖੇਤ ਹੀ ਵਾੜ ਨੂੰ ਖਾਹੀਂ ਜਾਏ” ਤਾਂ ਫਿਰ ਖੇਤ ਦੀ ਰਾਖੀ ਰੱਬ ਦੇ ਹਵਾਲੇ ਅਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਤਾਂ ਆਪਣੀ ਵਿਜੈਲੈਸ ਦੇ ਸਹਾਰੇ ਭਰੋਸੇ ਤੇ ਪੰਜਾਬ ‘ਚ ਭਿਰਸ਼ਟਾਚਾਰ ਨੂੰ ਠੱਲ੍ਹ ਪਾਉਣ ਦਾ ਮਨ ਬਣਾਈ ਬੈਠੀ ਹੈ,ਪਰ ਸਰਕਾਰ ਨੂੰ ਕੀ ਪਤਾ ਕਿ ਭਿਰਸ਼ਟਾਚਾਰ ਨੂੰ ਰੋਕਣ ਵਾਲੇ ਖੁੱਦ ਭਿਰਸ਼ਟਾਚਾਰੀ ‘ਚ ਗਲਤਾਨ ਨਿਕਲੇ ਤੇ ਖੁਦ ਹੀ ਵੱਡੇ ਚੋਰ ਭਿਰਸ਼ਟਾਚਾਰੀ ਨਿਕਲੇ ਤਾਂ ਫਿਰ ਅਜਿਹੇ ਹਲਾਤਾਂ ਵਿੱਚ ਹੁਣ ਸਰਕਾਰ ਦੀ ਭਿਰਸ਼ਟਾਚਾਰ ਰੋਕੋ ਮੁਹਿੰਮ ਦਾ ਤਾਂ ਹੁਣ ਰੱਬ ਹੀ ਰਖਵਾਲਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਵਿਜੀਲੈਂਸ ਬਿਊਰੋ ਤੇ ਕੇਂਦਰ ਸਰਕਾਰ ਦੀ ਸੀਬੀਆਈ ਵੱਲੋਂ ਛਾਪੇ ਦੌਰਾਨ ਭਿਰਸ਼ਟਾਚਾਰ ‘ਚ ਦੋਸ਼ੀ ਪਾਏ ਗਏ ਪੰਜਾਬ ਵਿਜੀਲੈਂਸ ਅਧਿਕਾਰੀਆਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਇਸ ਤੋਂ ਪਹਿਲਾਂ ਰਹਿ ਚੁੱਕੇ ਵਿਜੀਲੈਂਸ ਵਾਲਿਆਂ ਦੀ ਉਚ ਪੱਧਰੀ ਜਾਂਚ ਕਰਵਾਏ ਤਾਂ ਹੋਰ ਵੀ ਭਿਰਸਟ ਅਧਿਕਾਰੀਆਂ ਦਾ ਖਲਾਸਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਅਗਰ ਰਾਜ ਦਾ ਵਿਜੈ ਲੈਸ ਹੀ ਇਨ੍ਹਾਂ ਭਿਰਸ਼ਟਾਚਾਰੀ ਸ਼ਾਬਤ ਹੋ ਚੁੱਕਾ ਹੈ ਤਾਂ ਫਿਰ ਸਰਕਾਰ ਦੀ ਭਿਰਸਟਚਾਰ ਵਿਰੁੱਧ ਚਲਾਈ ਮੁਹਿੰਮ ਦਾ ਤਾਂ ਹੁਣ ਰੱਬ ਹੀ ਰਾਖਾ ਹੈ, ਇਹਨਾਂ ਸ਼ਬਦਾਂ ਜਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਪੰਜਾਬ ਸੀਬੀਆਈ ਤੇ ਕੇਂਦਰੀ ਵਿਜੀਲੈਂਸ ਬਿਊਰੋ ਵੱਲੋਂ ਛਾਪਾਮਾਰੀ ਦੌਰਾਨ ਦੋਸ਼ੀ ਪਾਏ ਗਏ ਵਿਜੈ ਲੈਸ ਅਧਿਕਾਰੀ ਵਾਲ਼ੀ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਪੰਜਾਬ ਸੀ ਬੀ ਆਈ ਅਧਿਕਾਰੀ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਦੇ ਨਾਲ ਨਾਲ ਹੋਰ ਰਹਿ ਚੁੱਕੇ ਸੀ ਬੀ ਆਈ ਵਾਲਿਆਂ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਰਾਜ ਵਿਚ ਭਿਰਸ਼ਟਾਚਾਰੀ ਨੂੰ ਮੁੱਢੋਂ ਹੀ ਖਤਮ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਇਸ ਮਕਸਦ ਲਈ ਭਿਰਸ਼ਟਾਚਾਰ ਵਿਰੋਧੀ ਮੁਹਿੰਮ ਵੀ ਵਿੱਢੀ ਹੋਈ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਤਾਂ ਆਪਣੀ ਵਿਜੈ ਲੈਸ ਤੇ ਹੀ ਨਿਰਭਰ ਕਰਦੀ ਹੈ ਅਤੇ ਉਸ ਨੇ ਹੀ ਰਾਜ਼ ਦੇ ਭਿਰਸ਼ਟਾਚਾਰਿਆ ਤੇ ਸ਼ਿਕੰਜਾ ਕੱਸਣਾ ਹੁੰਦਾ ਹੈ ! ਪਰ ਜੇ ਭਿਰਸ਼ਟਾਚਾਰ ਨੂੰ ਰੋਕਣ ਦੀ ਜੁਮੇਵਾਰ ਪੰਜਾਬ ਵਿਜੀਲੈਂਸ ਖੁੱਦ ਹੀ ਭਿਰਸ਼ਟਾਚਾਰ ਵਿਚ ਲਿਪਤ ਹੋਵੇ ਤਾਂ ਸਰਕਾਰ ਵਿਚਾਰੀਂ ਕੀ ਕਰੂ ਤੇ ਕੇਵੇ ਰਾਜ਼ ਵਿੱਚੋਂ ਭ੍ਰਿਸ਼ਟਾਚਾਰੀ ਨੂੰ ਖਤਮ ਕਰੇਗੀ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਿਰਸਟਚਰੀ ‘ਚ ਫਸੇ ਪੰਜਾਬ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੀ ਹੈ, ਉਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਮਾਮਲੇ ਤੋਂ ਸਾਬਤ ਹੁੰਦਾ ਹੈ ਕਿ ਇਸ ਦਫ਼ਤਰ ਵਿੱਚ ਲੰਮੇ ਸਮੇਂ ਤੋਂ ਭਿਰਸ਼ਟਾਚਾਰਿਆ ਨੂੰ ਬਚਾਉਣ ਲਈ ਉਹਨਾਂ ਤੋਂ ਮੋਟੀ ਰਿਸ਼ਵਤ ਲੈ ਕੇ ਛੱਡ ਦਿੱਤਾ ਜਾਂਦਾ ਸੀ , ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਹ ਤਾਂ ਕਿਸੇ ਦੀ ਸਕਾਇਤ ਤੇ ਕੇਂਦਰ ਸਰਕਾਰ ਦੀ ਸੀ ਬੀ ਆਈ ਨੇ ਛਾਪਾਂ ਮਾਰ ਕੇ ਵੱਡੀ ਕਾਰਵਾਈ ਕੀਤੀ ਹੈ, ਪਰ ਇਹ ਵਰਤਾਰਾ ਕਦੋਂ ਤੋਂ ਚੱਲ ਰਿਹਾ ਸੀ ,ਉਸ ਦਾ ਪਤਾ ਕਰਨਾ ਸਰਕਾਰ ਦੀ ਵੱਡੀ ਜੁੰਮੇਵਾਰੀ ਬਣ ਜਾਂਦੀ ਹੈ, ਇਸ ਕਰਕੇ ਇਸ ਦੀ ਹੋਰ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਈ ਹੋਰ ਅਧਿਕਾਰੀਆਂ ਦੇ ਭਿਰਸਟਚਾਰੀ ‘ਚ ਫਸੇ ਹੋਣ ਦਾ ਖੁਲਾਸਾ ਹੋ ਸਕਦਾ ਹੈ, ਜਿਸ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੋ ਗਈ ਹੈ ।


