ਮਨਰੇਗਾ ਸਕੀਮ ਨੂੰ ਖਤਮ ਕਰਨ ਦੀ ਕੀਮਤ ਮੋਦੀ ਹਕੂਮਤ ਨੂੰ ਤਾਰਨੀ ਪਵੇਗੀ : ਐਡਵੋਕੇਟ ਉੱਡਤ

ਮਾਲਵਾ

ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ

ਮਾਨਸਾ, ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ– ਪਾਰਲੀਮੈਂਟ ਵਿੱਚ ਲਾਲ ਝੰਡੇ ਦੀ ਬਦੌਲਤ ਹੌਦ ਵਿੱਚ ਆਈ  ਮਨਰੇਗਾ ਸਕੀਮ ਸੁਰੂ ਤੋ ਹੀ ਮੋਦੀ ਹਕੂਮਤ ਤੇ  ਪਿਛਾਹਖਿੱਚੂ ਸੰਘ ਪਰਿਵਾਰ ਦੀ ਅੱਖਾ ਵਿੱਚ ਰੜਕਦੀ ਰਹੀ ਹੈ ਕਿਉਕਿ ਇਹ ਸਕੀਮ ਆਰਥਿਕ ਤੌਰ ਤੇ ਕਮਜੋਰ ਲੋਕਾਂ ਨੂੰ ਕੰਮ ਮੰਗਣ ਦਾ ਅਧਿਕਾਰ ਦਿੰਦੀ ਸੀ  ਤੇ ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੀ ਸੀ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਖੀਵਾ ਖੁਰਦ ਵਿੱਖੇ ਮਨਰੇਗਾ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ , ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਮਨਰੇਗਾ ਸਕੀਮ ਨੂੰ ਸਾਬੋਤਾਜ ਕਰਨ ਵਿੱਚ ਮੋਦੀ ਹਕੂਮਤ ਦੀ ਜੂਨੀਅਰ ਪਾਟਨਰ ਬਣ ਕੇ ਵਿਚਰੀ , ਜਿਸ ਨੂੰ ਮਜਦੂਰ ਵਰਗ ਕਦੇ ਵੀ ਬਰਦਾਸਤ ਨਹੀ ਕਰੇਗਾ ਤੇ ਸਮੇ ਦੇ ਹਾਕਮਾ ਨੂੰ ਮਨਰੇਗਾ ਸਕੀਮ ਖਤਮ ਕਰਨ ਦੀ ਕੀਮਤ ਅਦਾ ਕਰਨੀ ਪਵੇਗੀ।

ਐਡਵੋਕੇਟ ਉੱਡਤ ਨੇ ਕਿਰਤੀ ਲੋਕਾ ਨੂੰ ਹੌਕਾ ਦਿੱਤਾ ਕਿ ਉਹ ਜੱਥੇਬੰਦਕ ਸੰਘਰਸ ਰਾਹੀ ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਲਈ ਚੱਲ ਰਹੇ ਸੰਘਰਸ ਵਿੱਚ ਵੱਧ ਚੱੜ ਕੇ ਹਿੱਸਾ ਪਾਉਣ ਤਾ ਸਮੇ ਦੇ ਹਾਕਮਾ ਦੀਆ ਕੌਜੀਆ ਚਾਲਾ ਨੂੰ ਨਾਕਾਮ ਕੀਤਾ ਜਾ ਸਕੇ ਤੇ ਉਨ੍ਹਾ ਨੂੰ ਸਬਕ ਸਿਖਾਇਆ ਜਾ ਸਕੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਨਿਰਮਲ ਸਿੰਘ ਬੱਪੀਆਣਾ, ਜਸਵੀਰ ਸਿੰਘ ਸੀਰਾ , ਵੀਰਪਾਲ ਕੌਰ , ਸੱਤਪਾਲ ਕੋਰ ਖੀਵਾ , ਅਮਨਦੀਪ ਕੌਰ, ਮਲਕੀਤ ਕੌਰ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *