ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ)– ਥਾਣਾ ਪੁਰਾਣਾ ਸ਼ਾਲਾ ਦੇ ਅਧੀਨ ਆਉੰਦੇ ਪਿੰਡ ਜਗਤਪੁਰ ਕਲਾਂ ਦੇ ਪੈਲੀ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।
ਥਾਣਾ ਪੁਰਾਣਾ ਸ਼ਾਲਾ ਦੇ ਮੁੱਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਇੱਕ ਟੈਲੀਫੋਨ ਪਿੰਡ ਜਗਤਪੁਰ ਕਲਾਂ ਸਾਬਕਾ ਸਰਪੰਚ ਜੋਗਿੰਦਰਪਾਲ ਦਾ ਥਾਣਾ ਮਸੂਲ ਹੌਇਆ ਕਿ ਸਤਨਾਮ ਸਿੰਘ ਪੁੱਤਰ ਵਕੀਲਾ ਸਿੰਘ ਵਾਸੀ ਜਗਤਪੁਰ ਕਲਾ ਦੀ ਪੈਲੀ ਧੁੱਸੀ ਬੰਨ੍ਹ ਕੋਲ ਨਾ-ਮਾਲੂਮ ਵਿਅਕਤੀ ਦੀ ਲਾਸ ਪਈ ਹੈ। ਜਿਸ ਦੀ ਉਮਰ ਕਰੀਬ 35 ਸਾਲ ਹੈ । ਜੋ ਮ੍ਰਿਤਕ ਦੇ ਪਰਿਵਾਰ ਦਾ ਪਤਾ ਨਹੀ ਲੱਗ ਸਕਿਆ ਇਸ ਲਈ ਮ੍ਰਿਤਕ ਦੀ ਲਾਸ ਸਨਾਖਤ ਲਈ ਅਗਲੇ 72 ਘੰਟਿਆ ਵਾਸਤੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਡੈਡ ਹਾਊਸ ਵਿੱਚ ਰੱਖੀ ਗਈ ਹੈ। ਜੇਕਰ ਇਸਦਾ ਕੋਈ ਵਾਰਿਸ ਜਾਂ ਇਸ ਲਾਸ ਸਬੰਧੀ ਕੋਈ ਜਾਣਕਾਰੀ/ਇਤਲਾਹ ਮਿਲਦੀ ਹੈ, ਤਾ ਹੇਠ ਲਿਖੇ ਨੰਬਰਾ ਪਰ ਇਤਲਾਹ ਦੇਣ ਲਈ ਸਪੰਰਕ ਕੀਤਾ ਜਾਵੇ।
ਮੁੱਖ ਅਫਸਰ ਥਾਣਾ ਪੁਰਾਣਾ ਸ਼ਾਲਾ:- 97808-00709
ਮੁੱਖ ਮੁਨਸੀ ਥਾਣਾ ਪੁਰਾਣਾ ਸ਼ਾਲਾ:- 6239186018
ਤਫਤੀਸੀ ਅਫਸਰ :-9855607628
ਸਾਬਕਾ ਸਰਪੰਚ ਜੋਗਿੰਦਰਪਾਲ : 9478193823
ਕੰਟਰੋਲ ਰੂਮ ਗੁਰਦਾਸਪੁਰ: 9780002601


