ਫਿਲੌਰ, ਗੁਰਦਾਸਪੁਰ, 18 ਨਵੰਬਰ ( ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਚੱਲ ਰਹੇ ਪੰਜ ਰੋਜ਼ਾ ਵੱਡੇ ਗੁਰਮਤਿ ਦੇ ਚੌਥੇ ਗੇੜ’ਚ 50 55 ਕਿਲੋ ਭਾਰ ਦੀਆਂ ਟੋਟਲ 20 ਟੀਮਾਂ ਤੇ ਬੈਲ ਗੱਡੀਆਂ ਦੀਆਂ 70 ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੱਲ ਰਹੇ ਧਾਰਮਿਕ ਸਮਾਗਮਾ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਦੱਸਿਆ ਗੁਰਮਤਿ ਸਮਾਗਮ ਦੇ ਪਹਿਲੇ ਗੇੜ’ ਚ ਅਖੰਡ ਪਾਠ ਅਰੰਭ ਦੂਜੇ ‘ਚ’ਮੱਧਭਾਗ ਤੇ ਤੀਜੇ ਗੇੜ’ਚ ਸਪੂਰਨ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਧਾਰਮਿਕ ਦੀਵਾਨ, 19 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਤੇ ਸੰਤ ਸੰਮੇਲਨ ਭਾਈ ਖਾਲਸਾ ਨੇ ਦੱਸਿਆ ਸਮਾਗਮ ਦੇ ਚੌਥੇ ਗੇੜ’ਚ 50/55 ਕਿਲੋ ਭਾਰ ਤੇ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਚੰਨੀ ਵੱਲੋਂ ਰਿਬਨ ਕੱਟ ਕੇ ਸ਼ੁਰੂ ਕਰਵਾਏ ਗਏ, ਉਹਨਾਂ ਨਾਲ ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ, ਸਰਪ੍ਰਸਤ, ਡਾਕਟਰ ਅਮਰਜੋਤ ਸਿੰਘ ਸੰਧੂ,ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਵਿਰਸਾ ਸਿੰਘ ਖਾਲਸਾ ਆਦਿ ਉਹਨਾਂ ਤੋਂ ਇਲਾਵਾ ਉੱਚ ਸ਼ਖ਼ਸੀਅਤਾਂ ਨਾਲ ਸਨ, ਭਾਈ ਖਾਲਸਾ ਨੇ ਦੱਸਿਆ ਬੈਲ ਗੱਡੀਆਂ ਦੇ ਜੇਤੂ 15 ਟੀਮਾਂ ਨੂੰ ਇਨਾਮ ਇਸ ਪ੍ਰਕਾਰ ਵੰਡੇ ਗਏ, ਪਹਿਲੇ ਨੂੰ 21000, ਦੂਜੇ ਨੂੰ 19000, ਤੀਜੇ ਨੂੰ 17000, ਚੌਥੇ ਨੂੰ 15000, ਪੰਜਵੇਂ ਨੂੰ 13000 , ਛੇਵੇਂ,11000, ਸੱਤਵੇਂ ਨੂੰ 9000,7000,5000,4000,3000,3000,3000,3000 ਜੇਤੂ ਖਿਡਾਰੀਆਂ ਨੂੰ ਕ੍ਰਮ ਵਾਰ 70 ਟੀਮਾਂ’ਚ ਜੇਤੂ ਨੂੰ ਟੀਮਾਂ ਨੂੰ ਇਨਾਮ ਵੰਡੇ ਗਏ, ਸਥਾਨਕ ਐਸ਼ ਐਂਚ ਓ ਸੰਜੀਵ ਕੁਮਾਰ ,ਅਡੀਸਨਲ ਐਸ ਐਚ ਓ ਅਨਵਰ ਮਸੀਹ ਤੇ ਉਹਨਾਂ ਦੀ ਸਾਰੀ ਟੀਮ ਨੇ ਹਾਜ਼ਰੀ ਲਵਾਈ,ਸਟੇਜ ਸਕੱਤਰ ਦੀ ਡਿਉਟੀ ਸਥਾਨਕ ਸਿਖਿਆ ਅਫਸਰ ਰਾਹੀਂ ਨੇ ਨਿਭਾਈ , ਭਾਈ ਖਾਲਸਾ ਨੇ ਦੱਸਿਆ ਕੱਲ ਨੂੰ ਪੰਜਵੇਂ ਰੋਜ਼’ਚ ਲੜਕੀਆਂ ਤੇ ਲੜਕਿਆਂ ਦੇ ਓਪਨ ਕਬੱਡੀ, ਬਾਲੀਵਾਲ ਟੂਰਨਾਮੈਂਟ ਮੁਕਾਬਲੇ ਕਰਵਾਏ ਜਾਣਗੇ ਇਸ ਮੌਕੇ ਤੇ ਕਿਸਾਨ ਆਗੂ ਵੀ ਹਾਜ਼ਰ ਸਨ ।