ਉੱਘੇ ਕਮਿਊਨਿਸਟ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਨੂੰ ਵੱਖ-ਵੱਖ  ਆਗੂਆ ਨੇ ਭੇਟ ਕੀਤੀਆ ਸ਼ਰਧਾਜਲੀਆ

ਮਾਲਵਾ

ਸਰਦੂਲਗੜ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)–  ਇਥੋ ਥੋੜੀ ਦੂਰ ਸਥਿਤ ਪਿੰਡ ਰੌੜਕੀ ਦੇ ਗੁਰੂਘਰ ਵਿੱਖੇ ਮੁਜਾਰਾ ਲਹਿਰ ਤੇ ਸੀਪੀਆਈ ਦੇ ਉੱਘੇ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਵਿੱਖੇ ਵੱਡੀ ਤਦਾਦ ਵਿੱਚ ਰਾਜਨੀਤਕ, ਸਮਾਜਿਕ , ਧਾਰਮਿਕ ਤੇ ਜਨਤਕ ਜੱਥੇਬੰਦੀਆ ਦੇ ਆਗੂਆ, ਵਰਕਰਾ , ਰਿਸਤੇਦਾਰਾ , ਸੁਨੇਹੀਆ ਤੇ ਪਿੰਡ ਵਾਸੀਆ ਨੇ ਸਿਰਕਤ ਕੀਤੀ , ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਆਰ ਐਮ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ , ਡੇਰਾ ਹੱਕ ਤਾਲਾ ਦੇ ਮੁੱਖੀ ਬਾਬਾ ਕੇਵਲ ਦਾਸ , ਕਾਗਰਸ ਦੇ ਆਗੂ ਪ੍ਰੋ ਜੀਵਨ ਦਾਸ ਬਾਵਾ ਨੇ ਕਿਹਾ ਕਿ ਕਾਮਰੇਡ ਕਰਤਾਰ ਸਿੰਘ ਰੌੜਕੀ  ਮਿਸਾਲੀ ਕਮਿਉਨਿਸਟ ਆਗੂ ਸਨ , ਜਿਨ੍ਹਾ ਨੇ ਸਦਾ ਸਮਾਜ ਨੂੰ ਬੇਹਤਰ ਬਣਾਉਣ ਲਈ ਯਤਨ ਕੀਤੇ । ਮੁਜਾਰਾ ਲਹਿਰ ਦੇ ਆਗੂਆ ਨੂੰ ਪ੍ਰਭਾਵਿਤ ਹੋ ਕੇ ਰਾਜਨੀਤੀ ਸੁਰੂ ਕੀਤੀ ਤੇ  ਬਿਨਾ ਸਵਾਰਥ ਇੱਕੋ ਪਾਰਟੀ ਸੀਪੀਆਈ ਦੇ ਵਿੱਚ ਪੂਰੇ 7 ਦਹਾਕੇ ਸਰਗਰਮ ਰਹੇ ।

ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਸੋਕ ਮਤਾ ਭੇਜ ਕੇ ਕਾਮਰੇਡ ਕਰਤਾਰ ਸਿੰਘ ਰੌੜਕੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਗਰਸੀ ਆਗੂ ਗੁਰਸਰਨ ਸਿੰਘ ਮਾਖਾ , ਚਰਨਜੀਤ ਸਿੰਘ ਸਰਦੂਲਗੜ੍ਹ , ਕਿਸਾਨ ਆਗੂ ਮਲੂਕ ਸਿੰਘ ਹੀਰਕੇ , ਬਾਬਾ ਲਛਮਣ ਮੁਨੀ , ਬਿਕਰਮਜੀਤ ਸਾਧੂਵਾਲਾ , ਜਗਜੀਤ ਸਿੰਘ ਸੰਧੂ , ਡਾਕਟਰ ਕ੍ਰਿਸਨ ਚੰਦ ,  ਮਾਸਟਰ ਸੀਤਾਰਾਮ ,  ਗੁਰਪਿਆਰ ਸਿੰਘ ਫੱਤਾ , ਪੂਰਨ ਸਿੰਘ ਸਰਦੂਲਗੜ੍ਹ , ਮੱਘਰ ਸਿੰਘ ਮੀਰਪੁਰ ,  ਸੁਰਿੰਦਰਪਾਲ ਸਰਦੂਲਗੜ੍ਹ , ਸੁਖਦੇਵ ਸਿੰਘ ਪੰਧੇਰ ਆਦਿ ਆਗੂ ਵੀ ਹਾਜਰ ਸਨ । ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸੱਤਪਾਲ ਚੋਪੜਾ ਨੇ ਬਾਖੂਬੀ ਅਦਾ ਕੀਤੀ  ।

Leave a Reply

Your email address will not be published. Required fields are marked *