ਗੁਰਦਾਸਪੁਰ, 3 ਅਪ੍ਰੈਲ ( ਸਰਬਜੀਤ ਸਿੰਘ)– 13/14 ਮਾਰਚ ਦੀ ਦਰਮਿਆਨੀ ਰਾਤ ਮੌਕੇ ਕਰਨਲ ਬਾਠ ਤੇ ਉਨ੍ਹਾਂ ਦੇ ਲੜਕੇ ਅੰਗਤ ਸਿੰਘ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਹਰਬੰਸ ਢਾਬੇ ਤੇ ਪੁਲਸ ਦੇ ਇਨਕਾਉਂਟਰ ਕਰਕੇ ਆਏ ਚਾਰ ਪੁਲਿਸ ਇੰਸਪੈਕਟਰਾਂ ਤੇ ਹੋਰ 12 ਵੱਲੋਂ ਇਨ੍ਹਾਂ ਜਾਇਦਾ ਮਾਰਕੁਟਾਈ ਕੀਤੀ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ, ਪੁਲਸ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੁਨੀਆਂ ਭਰ ਵਿੱਚ ਨਸ਼ਰ ਹੋਇਆ ਅਤੇ ਐਸ ਐਸ ਪੀ ਪਟਿਆਲਾ ਨਾਨਕ ਸਿੰਘ ਦੋਸ਼ੀ ਇੰਸਪੈਕਟਰਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ ਤੇ ਐਫ ਆਈ ਆਰ ਦਰਜ ਨਾ ਕੀਤੀ ਗਈ ਅਤੇ ਆਖਿਰ ਲੋਕਾਂ ਦੀ ਅਵਾਜ਼ ਅਤੇ ਬਾਠ ਵੱਲੋਂ ਦਲੇਰੀ ਨਾਲ ਇਨਸਾਫ਼ ਲੈਣ ਲਈ ਕੀਤੇ ਉਪਰਾਲੇ ਅੱਗੇ ਸਰਕਾਰ ਨੂੰ ਝੁਕਣਾ ਪਿਆ,ਇਹ ਕਰਨਲ ਕੁੱਟਮਾਰ ਮਾਮਲਾ ਪੰਜਾਬ ਦੇ ਗਵਰਨਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਫ਼ੌਜੀ ਹੈਡ ਕੁਆਰਟਰ ਤੱਕ ਪਹੁੰਚਿਆਂ,ਪਰ ਸਰਕਾਰ ਵੱਲੋਂ ਕੋਈ ਵੀ ਇਨਸਾਫ ਨਾ ਦੇਣ ਦੀ ਹਾਲਤ ਵਿੱਚ ਸਮੂਹ ਸਾਬਕਾ ਫੌਜੀਆਂ ਨੂੰ ਐਸ ਐਸ ਪੀ ਪਟਿਆਲਾ ਦੇ ਦਫ਼ਤਰ ਮੋਹਰੇ ਧਰਨਾ ਲਾਉਣਾ ਪਿਆ ਅਤੇ ਮਿਸਿਜ਼ ਬਾਠ ਵੱਲੋਂ ਇਨਸਾਫ਼ ਲੈਣ ਲਈ ਹਾਈਕੋਰਟ ਦਾ ਰੁਖ਼ ਅਖ਼ਤਿਆਰ ਕੀਤਾ ਗਿਆ ਅਤੇ ਜਦੋਂ ਮਾਨਯੋਗ ਹਾਈਕੋਰਟ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਸਰਕਾਰ ਅਤੇ ਪੁਲਿਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਤੇ ਸਰਕਾਰ ਦੇ ਵਕੀਲ ਨੂੰ ਪੁੱਛਿਆਂ ਕਿਉਂ ਐਫ਼ ਆਈਂ ਆਰ ਕਰਨ’ਚ ਦੇਰੀ ਕੀਤੀ ਅਤੇ ਕਿਸ ਦੇ ਕਹਿਣ ਤੇ ਅਜਿਹਾ ਕੀਤਾ ਗਿਆ, ਤਾਂ ਮਾਨਯੋਗ ਮੁੱਖ ਮੰਤਰੀ ਨੂੰ ਜਾਗ ਆਈ ਕਿ ਸੂਬੇ’ਚ ਇੱਕ ਫੌਜ ਦੇ ਸਰਵਿੰਗ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ ਦੇਣ ਲਈ ਮਿਸਿਜ਼ ਬਾਠ ਨੂੰ 31 ਮਾਰਚ ਵਾਲੇ ਦਿਨ ਆਪਣੇ ਦਫ਼ਤਰ’ਚ ਸੱਦਿਆ ਅਤੇ ਮੁੱਖ ਮੰਤਰੀ ਨੇ ਮਿਸਿਜ਼ ਬਾਠ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਅੱਜ ਸ਼ਾਮ ਛੇ ਵਜੇ ਤੱਕ ਤੁਹਾਨੂੰ ਇਨਸਾਫ਼ ਮਿਲ ਜਾਵੇਗਾ ਅਤੇ ਐਸ ਐਸ ਪੀ ਪਟਿਆਲਾ ਦੀ ਬਦਲੀ ਕਰ ਦਿੱਤੀ ਜਾਵੇਗੀ ਪਰ ਸਰਕਾਰ ਨੇ ਇਨਸਾਫ਼ ਤਾਂ ਕੀ ਦੇਣਾ ਸੀ ਸਗੋਂ ਮਿਸਿਜ਼ ਬਾਠ ਨੂੰ ਕਿਹਾ ਗਿਆ ਕਿ ਪਹਿਲਾਂ ਤੁਸੀਂ ਹਾਈਕੋਰਟ ਵਿਚ ਪਾਈ ਰਿੱਟ ਵਾਪਸ ਲਵੋਂ ਤੇ ਬਾਦ’ਚ ਐਸ ਐਸ ਪੀ ਨਾਨਕ ਸਿੰਘ ਦੀ ਪਟਿਆਲਾ ਤੋਂ ਬਦਲੀ ਵੀ ਕਰ ਦੇਵਾਂਗੇ, ਪਰ ਅਜਿਹਾ ਕਰਨ ਤੋਂ ਪੀੜਤਾਂ ਨੇ ਕੋਰਾ ਜੁਆਬ ਦਿੱਤਾ ਅਤੇ ਇਨਸਾਫ ਲੈਣ ਲਈ ਆਪਣਾਂ ਸੰਘਰਸ਼ ਜਾਰੀ ਰੱਖਿਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਵੱਲੋਂ ਮਿਸਿਜ਼ ਬਾਠ ਦੇ ਸਿਰ ਤੇ ਹੱਥ ਧਰ ਕੇ ਇਨਸਾਫ ਦੇਣ ਤੋਂ ਮੁਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਮਾਨਯੋਗ ਹਾਈਕੋਰਟ ਨੂੰ ਬੇਨਤੀ ਕਰਦੀ ਹੈ ਕਿ ਪੀੜਤਾ ਦੀ ਮੰਗ ਅਨੁਸਾਰ ਚਾਰੋਂ ਇੰਸਪੈਕਟਰਾਂ ਨੂੰ ਘਰ ਤੋਰਿਆ ਜਾਵੇ,ਐਸ ਐਸ ਪੀ ਨਾਨਕ ਸਿੰਘ ਦੀ ਪਟਿਆਲਾ ਤੋਂ ਬਦਲੀ ਦੇ ਨਾਲ ਨਾਲ ਕੇਸ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਅਦਾਲਤਾ ਤੇ ਪਬਲਿਕ ਨੂੰ ਵਿਸ਼ਵਾਸ ਹੋ ਸਕੇ ਕਿ ਸਰਕਾਰਾਂ ਦੀ ਧੱਕੀ ਸ਼ਾਹੀ ਦਾ ਜੁਵਾਬ ਲੈਣ ਪੰਜਾਬ ਹਰਿਆਣਾ ਹਾਈਕੋਰਟ ਸਾਡੀ ਸੁਣਵਾਈ ਲਈ ਤਿਆਰ ਬਰ ਤਿਆਰ ਬੈਠਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਰਨਲ ਕੁੱਟਮਾਰ ਮਾਮਲੇ’ਚ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਮਿਸਿਜ਼ ਬਾਠ ਦੇ ਸਿਰ ਤੇ ਹੱਥ ਰੱਖ ਕੇ ਇਨਸਾਫ ਨਾ ਦੇਣ ਤੇ ਧੱਕੇ ਸ਼ਾਹੀ ਕਰਨ ਵਾਲੀ ਨੀਤੀ ਦੀ ਨਿੰਦਾ ਤੇ ਮਾਨਯੋਗ ਹਾਈਕੋਰਟ ਨੂੰ ਪੀੜਤਾਂ ਦੀ ਮੰਗ ਅਨੁਸਾਰ ਕੇਸ ਦੀ ਸੁਣਵਾਈ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸੂਬੇ ਵਿੱਚ ਇੱਕ ਸਰਵਿੰਗ ਕਰਨਲ ਦੀ ਕੁੱਟਮਾਰ ਤੋਂ ਬਾਅਦ ਇਨਸਾਫ਼ ਇਨਸਾਫ਼ ਨਾ ਮਿਲ਼ੇ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ, ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਤਾ ਦਾਹਵਾ ਕਰਦੇ ਹਨ ਜਿਹੜੇ ਮਰਜ਼ੀ ਮੇਰੇ ਅਤੇ ਮੇਰੇ ਅਫਸਰਾਂ ਤੋ ਇਨਸਾਫ਼ ਲੈ ਸਕਦਾ ਹੈ ਪਰ ਫੌਜ ਦੇ ਕਰਨਲ ਦੀ ਕੁੱਟਮਾਰ ਤੋਂ ਬਾਅਦ ਪੁਲਿਸ ਨੂੰ ਬਚਾਉਣ ਲਈ ਜੋਂ ਭੁਮਿਕਾ ਪੰਜਾਬ ਸਰਕਾਰ ਤੇ ਪੁਲਿਸ ਨੇ ਨਿਭਾਈ ਹੈ ਉਸ ਤੋਂ ਸਭ ਪੱਲੇ ਨਿਰਾਸ਼ਤਾ ਪਾਈ ਗਈ ਤੇ ਇਸ ਨੂੰ ਜੰਗਲ ਦਾ ਰਾਜ ਦੱਸਿਆ ਗਿਆ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਵੱਲੋਂ ਮਿਸਿਜ਼ ਬਾਠ ਦੇ ਸਿਰ ਹੱਥ ਰੱਖ ਕੇ ਇਨਸਾਫ ਦੇਣ ਤੋਂ ਮੁਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਅਤੇ ਮਾਨਯੋਗ ਹਾਈਕੋਰਟ ਤੋਂ ਮੰਗ ਕਰਦੀ ਹੈ ਕਿ ਪੀੜਤਾ ਅਨੁਸਾਰ ਚਾਰੇ ਇੰਸਪੈਕਟਰਾਂ ਨੂੰ ਘਰ ਤੋਰਿਆ ਜਾਵੇ ਅਤੇ ਸਾਰੇ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ।


