ਬਠਿੰਡਾ ਦੀ ਮਹਿਲਾ ਪੁਲਸ ਕਾਂਸਟੇਬਲ ਦੀ ਥਾਰ ਗੱਡੀ ‘ਚ ਚਿੱਟਾ ਬਰਾਬਦ ਹੋਣਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਵਾਲੀ ਵਿੱਢੀ ਮੁਹਿੰਮ ਦੀ ਅਸਲੀਅਤ ਨੂੰ ਬੇਨਕਾਬ ਕਰਦੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਅੱਜ ਬਠਿੰਡਾ ‘ਚ ਤਾਇਨਾਤ ਮਹਿਲਾ ਪੁਲਸ ਕਾਂਸਟੇਬਲ ਅਮਨਦੀਪ ਕੌਰ ਦੀ ਕਾਲੇ ਰੰਗ ਦੀ ਖਾਰ ਗੱਡੀ’ਚ ਭਾਰੀ ਮਾਤਰਾ’ਚ ਚਿੱਟਾ ਬਰਾਬਦ ਹੋਣਾ ਤੇ ਪੁਲਸ ਵੱਲੋਂ ਮੌਕੇ ਤੇ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਦੀ (ਯੁੱਧ ਨਸ਼ਿਆਂ ਵਿਰੁੱਧ) ਵਾਲੀ ਵਿੱਢੀ ਮੁਹਿੰਮ ਤੇ ਕਈ ਸਵਾਲ ਪੈਦਾ ਕਰਦਾ ਅਤੇ ਖਾਕੀ ਨੂੰ ਦਾਗ਼ਦਾਰ ਕਰਨ ਵਾਲਿਆਂ ਦੀਆਂ ਪੂਰੀ ਤਰ੍ਹਾਂ ਖੋਲਦਾ ਹੈ,ਕਿਉਂਕਿ ਲੰਮੇ ਸਮੇਂ ਤੋਂ ਨਸ਼ਿਆਂ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਲੋਕਾਂ ਦਾ ਇਹ ਮੰਨਣਾ ਸੀ ਕਿ ਚਿੱਟੇ ਦੇ ਵਧਦੇ ਕਾਰੋਬਾਰ ਵਿੱਚ ਪੁਲਿਸ ਦੀ ਮਿਲੀਭੁਗਤ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਡੀ ਐਸ ਪੀ ਰੈਂਕ ਤੋ ਇਲਾਵਾ ਕਈ ਪੁਲਿਸੀਆਂ ਦੀ ਸ਼ਮੂਲੀਅਤ ਚਿੱਟੇ ਦੇ ਕਾਰੋਬਾਰ’ਚ ਪਾਈ ਗਈ ਅਤੇ ਉਹਨਾਂ ਤੇ ਕ਼ਾਨੂਨੀ ਕਾਰਵਾਈ ਵੀ ਚੱਲ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚਿੱਟੇ ਦੇ ਕਾਰੋਬਾਰ ਵਿੱਚ ਪੁਲਿਸ ਦੇ ਸ਼ਾਮਲ ਹੋਣ ਵਾਲੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਹਨਾਂ ਪੁਲਸੀਆ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਹੋਰਨਾਂ ਪੁਲਸੀਆਂ ਲਈ ਪ੍ਰੇਰਨਾ ਸਰੋਤ ਬਣ ਸਕੇ,ਕਿਉਂਕਿ ਉੱਚ ਪੁਲਿਸ ਅਧਿਕਾਰੀਆਂ ਤੇ ਹੋਰਾਂ ਦਾ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਣਾ ਸਰਕਾਰ ਅਤੇ ਲੋਕਾਂ ਵਾਸਤੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਜਿਸ ਨੂੰ ਖਤਮ ਕਰਨਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਚੁੱਕਾ ਹੈ ਜਿਸ ਨੂੰ ਠੱਲ੍ਹ ਪਾਉਣ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਇਸ ਲਾਹਨਤ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਨਸ਼ਿਆਂ ਦੇ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਬਠਿੰਡਾ ਵਿਖੇ ਤਾਇਨਾਤ ਪੁਲਿਸ ਕੰਨਸਟੇਬਲ ਅਮਨਦੀਪ ਕੌਰ ਦੀ ਕਾਲੇ ਰੰਗ ਦੀ ਖਾਰ ਗੱਡੀ’ਚ ਭਾਰੀ ਮਾਤਰਾ’ਚ ਚਿੱਟਾ ਬਰਾਬਦ ਹੋਣ ਤੇ ਪੁਲਿਸ ਵੱਲੋਂ ਮੌਕੇ ਤੇ ਹੀ ਗਿਰਫ਼ਤਾਰ ਕਰਨ ਵਾਲੇ ਵਰਤਾਰੇ ਦੀ ਨਿੰਦਾ ਅਤੇ ਸਰਕਾਰ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਬਠਿੰਡਾ ਵਿਖੇ ਤਾਇਨਾਤ ਪੁਲਿਸ ਕੰਨਸਟੇਬਲ ਅਮਨਦੀਪ ਕੌਰ ਇਹ ਘਟਨੇ ਨੇ ਜਿਥੇ ਖਾਕੀ ਨੂੰ ਇੱਕ ਵਾਰ ਫੇਰ ਦਾਗ਼ਦਾਰ ਕੀਤਾ ਹੈ ਉਥੇ ਪੰਜਾਬ ਦੇ ਲੋਕਾਂ ਵੱਲੋਂ ਚਿੱਟੇ ਦੇ ਕਾਰੋਬਾਰ ਵਿੱਚ ਪੁਲਿਸ ਦੀ ਸ਼ਮੂਲੀਅਤ ਵਾਲੇ ਛੱਕ ਤੇ ਮੋਹਰ ਲਾ ਦਿੱਤੀ ਹੈ ਭਾਈ ਖਾਲਸਾ ਨੇ ਕਿਹਾ ਅਸੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਹੋਰਨਾਂ ਵਾਂਗ ਇਸ ਪੁਲਿਸ ਮੁਲਾਜਿਮ ਦੇ ਘਰ ਤੇ ਸਰਕਾਰ ਦਾ ਬੁਲਡੋਜ਼ਰ ਚੱਲੇਗਾ ਕਿ ਨਹੀਂ? ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਪੁਲਿਸ ਕੰਨਸਟੇਬਲ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਚਿੱਟੇ ਦੇ ਖਤਰਨਾਕ ਕਾਰੋਬਾਰ ਵਾਲੇ ਨੈੱਟਵਰਕ ਵਿਚ ਕਿਨੇਂ ਹੋਰ ਪੁਲਿਸ ਮੁਲਾਜ਼ਮ ਸਰਗਰਮ ਹਨ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਇਸ ਖਤਰਨਾਕ ਨਸ਼ੇ ਤੋਂ ਮੁਕਤ ਕਰਵਾਇਆ ਜਾ ਸਕੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ, ਭਾਈ ਖਾਲਸਾ ਕਿਹਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪੁੱਛਗਿੱਛ ਤੋਂ ਪਤਾ ਲੱਗ ਸਕਦਾ ਹੈ ਕਿ ਅਜਿਹੇ ਕਾਰੋਬਾਰ’ਚ ਕਿਨੇਂ ਕੂੰ ਪੁਲਿਸ ਮੁਲਾਜ਼ਮ ਹੋਰ ਗੈਰ ਕਾਨੂੰਨੀ ਧੰਦਾ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਬਦਨਾਮ ਕਰਨ’ਚ ਲੱਗੇ ਹੋਏ ਹਨ, ਭਾਈ ਖਾਲਸਾ ਨੇ ਕਿਹਾ,ਇਹ ਤਾਂ ਸਮੇਂ ਦੀ ਕੁੱਖ ਵਿੱਚ ਹੈ ਕਿ ਕਾਬੂ ਕੀਤੀ ਮਹਿਲਾ ਹੈਡ ਕਾਂਸਟੇਬਲ ਦੀ ਪੁੱਛਗਿੱਛ ਸਖ਼ਤੀ ਨਾਲ ਕੀਤੀ ਜਾਂਦੀ ਹੈ ਜਾ ਨਹੀ ? ਪਰ ਲੋਕਾ ਦਾ ਸੰਕਾ ਸਹੀ ਸਾਬਤ ਹੋਇਆ ਕਿ ਪੁਲੀਸ ਵੀ ਇਸ ਕਾਰੋਬਾਰ ਵਿਚ ਸ਼ਾਮਿਲ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਠਿੰਡਾ ਦੀ ਮਹਿਲਾ ਪੁਲਿਸ ਕਾਂਸਟੇਬਲ ਦੀ ਕਾਲੇ ਰੰਗ ਦੀ ਖਾਰ ਗੱਡੀ’ਚ ਵੱਡੀ ਮਾਤਰਾ ਵਿੱਚ ਚਿੱਟਾ ਬਰਾਬਦ ਹੋਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਲ ਪੁਲਿਸ ਵਰਦੀ’ਚ ਕਾਲੀਆਂ ਭੇਡਾਂ ਨੂੰ ਜਲਦੀ ਕਾਬੂ ਕੀਤੀ ਜਾਵੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਚੌਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ ।

Leave a Reply

Your email address will not be published. Required fields are marked *