ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)–ਅੱਜ ਦੀ ਸੰਸਾਰ ਵਿੱਚ ਲੱਖਾਂ ਲੋਕ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਹਨੇਰੀ ਦੁਨੀਆ ਵਿੱਚ ਜਿਉਣ ਲਈ ਮਜਬੂਰ ਹਨ। ਅਸੀ ਆਪਣੀ ਅੱਖਾਂ ਨੂੰ ਜੀਵਨ ਦੇ ਬਾਅਦ ਵੀ ਸੁਰੱਖਿਤ ਰਹਿਣ ਦਈਏ। ਅੱਜ ਵੀ ਮੁੱਖ ਲੋੜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਦਫਤਰ ਉਪ ਮੰਡਲ ਮੈਜਿਸਟਰੇਟ, ਦਸੂਹਾ, ਸੁਪਰਡੈਂਟ ਸੰਜੀਵ ਕੁਮਾਰ, ਰਾਜੇਸ਼ ਕੁਮਾਰ ਰੀਡਰ, ਭੁਪਿੰਦਰ ਸਿੰਘ ਸਟੈਨੋ, ਹਰਜੀਤ ਸਿੰਘ ਫੁਟਕਲ ਕਲਰਕ, ਮਨਪ੍ਰੀਤ ਸਿੰਘ ਅਹਿਲਮਦ, ਸੰਦੀਪ ਸਿੰਘ ਫੁਟਕਲ ਅਤੇ ਬਾਕੀ ਸਟਾਫ ਨਾਲ,ਮਰਨ ਤੋਂ ਬਾਅਦ ਅੱਖਾਂ ਦਾਨ, ਸ਼ਰੀਰ ਦਾਨ ਤੇ ਅੰਗਦਾਨ ਕਰਨ ਸਬੰਧੀ ਜਾਗਰੂਕਤਾ ਫੈਲਾਈ। ਸਮੂਹ ਸਟਾਫ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਵੱਧ ਪ੍ਰਚਾਰ ਕਰ ਭਾਈ ਬਰਿੰਦਰ ਸਿੰਘ ਮਸੀਤੀ ਜੋ ਸਾਈਕਲ ਤੇ ਯਾਤਰਾ ਕਰਨ ਦੇ ਮਿਸ਼ਨ ਦੀ ਸ਼ਲਾਘਾ ਕੀਤੀ।
ਭਾਈ ਬਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਅੱਖਾਂ ਦੀ ਅਣਹੋਦ ਵਿੱਚ ਜਿੰਦਗੀ ਕਿੰਨੀ ਔਖੀ ਹੋ ਸਕਦੀ ਹੈ। ਅਸੀ ਕੁਝ ਮਿੰਟਾ ਲਈ ਅੱਖਾਂ ਬੰਦ ਕਰ ਹੀ ਅੰਦਾਜਾ ਲਗਾ ਸਕਦੇ ਹਾ। ਕਿਸੇ ਵਿਅਕਤੀ ਦੀਆਂ ਅੱਖਾਂ ਨਾ ਸਿਰਫ ਉਸ ਨੂੰ ਸਾਰੀ ਉਮਰ ਰੋਸ਼ਨੀ ਦਿੰਦੀਆ ਹਨ, ਸਗੋਂ ਮੌਤ ਤੋ ਬਾਅਦ ਕਿਸੇ ਹੋਰ ਦੀ ਜਿੰਦਗੀ ਦੇ ਹਨੇਰੇ ਨੂੰ ਦੂਰ ਸਕਦੀਆੰ ਹਨ।


