ਨਿਊਜ਼ੀਲੈਂਡ, ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)–ਅਵਤਾਰ ਸਿੰਘ ਤਰਕਸ਼ੀਲ ਨਿਊਜੀਲੈੰਡ ਤੋਂ ਲਿਖਦੇ ਹਨ ਕਿ ਇੱਥੇ ਨਾਸਤਿਕ ਲੋਕ ਵਸਦੇ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਜਿਆਦਾ ਹੈ, ਪਰ ਭਾਰਤ ਵਿੱਚ ਵੱਡੀ ਗਿਣਤੀ ਆਸਤਿਕ ਭਾਵ ਰੱਬ ਨੂੰ ਮੰਨਣ ਵਾਲੇ ਲੋਕ ਹਨ। ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਔਸਤਨ ਉਮਰ 83 ਸਾਲ ਹੈ ਅਤੇ ਭਾਰਤ ਵਿੱਚ ਔਸਤਨ ਉਮਰ 69 ਹੈ। ਜਿੱਥੇ ਲੰਬੀ ਉਮਰ ਲਈ ਪ੍ਰਾਥਨਾਵਾਂ ਰੋਜਾਨਾ ਹੁੰਦੀਆਂ ਹਨ। ਉਹ ਪ੍ਰਾਥਨਾਵਾਂ ਕਿੰਨੀਆਂ ਕਾਰਗਰ ਹਨ, ਇਸਦਾ ਅੰਦਾਜਾ ਸਹਿਜ ਹੀ ਲੱਗ ਜਾਂਦਾ ਹੈ।
ਅਵਤਾਰ ਸਿੰਘ ਦਾ ਕਹਿਣ ਹੈ ਕਿ ਸਾਨੂੰ ਕੁੱਝ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਹੱਥ ਜੋੜਨ ਦੀ ਬਜਾਏ ਹੱਥ ਖੋਲ ਕੇ ਕੁੱਝ ਕਰਨ ਦੀ ਲੋੜ ਹੈ। ਸਿਰ ਝੁਕਾਉਣ ਦੀ ਜਗ੍ਹਾਂ ਸਿਰ ਉਠਾਉਣ ਅਤੇ ਚਲਾਉਣ ਦੀ ਲੋੜ ਹੈ। ਕਿਸਮਤ ਤੇ ਯਕੀਨ ਕਰਨ ਦੀ ਜਗ੍ਹਾਂ ਕਿਸਮਤ ਬਦਲਣ ਦੀ ਲੋੜ ਹੈ। ਅਖੌਤੀ ਸ਼ਾਂਤੀ ਭਾਲਣ ਦੀ ਜਗ੍ਹਾਂ ਸ਼ਾਂਤੀ ਰੱਖਣ ਦੀ ਲੋੜ ਹੈ। ਭਲਾ ਮੰਗਣ ਦੀ ਬਜਾਏ ਭਲਾ ਕਰਨ ਦੀ ਲੋੜ ਹੈ ਤਾਂ ਹੀ ਭਾਰਤ ਦੇਸ਼ ਵਿਕਸਿਤ ਹੋ ਸਕਦਾ ਹੈ।


