ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)–ਦੇਸ਼ ਦੀ ਆਜਾਦੀ ਦੇ ਬਾਅਦ ਪੰਜਾਬ ਦਾ ਇਹ ਪਹਿਲਾ ਮੁੱਖ ਮੰਤਰੀ ਇਮਾਨਦਾਰ ਭਗਵੰਤ ਸਿੰਘ ਮਾਨ ਹੈ ਜਿਸਨੇ ਕਿ ਅਜਿਹੇ ਕੰਮ ਕਰ ਦਿੱਤੇ ਹਨ ਜੋ ਰਿਵਾਇਤੀ ਪਾਰਟੀਆਂ ਲੰਬੇ ਸਮੇਂ ਤੋਂ ਆਪਣੇ ਰਾਜ ਕਾਲ ਵਿੱਚ ਸੂਬੇ ਨੂੰ ਮੁੱਖ ਸਹੂਲਤਾਂ ਨਹੀਂ ਦੇ ਸਕੀਆ। ਜਿਵੇਂ ਕਿ ਮੁੱਖ ਮੰਤਰੀ ਮਾਨ ਦੇ ਰਾਜਕਾਲ ਵਿੱਚ 90 ਫੀਸਦੀ ਲੋਕਾਂ ਦਾ ਪੰਜਾਬ ਵਿੱਚ ਬਿਜਲੀ ਦਾ ਬਿੱਲ ਜੀਰੋ ਆਇਆ ਹੈ। ਬਿਜਲੀ 24 ਘੰਟੇ ਅਤੇ ਟਿਊਬਵੈਲਾਂ ਦੀ 16 ਘੰਟੇ ਤੋਂ ਵੱਧ ਨਿਰੰਤਰ ਕਿਸਾਨਾਂ ਨੂੰ ਮਿਲ ਰਹੀ ਹੈ। ਪੂਰੇ ਪੰਜਾਬ ਦੇ ਲੋਕ ਟਿਊਬਵੈਲ ਬੰਦ ਕਰਕੇ ਆਪਣੇ ਝੋਨੇ ਦੀ ਫਸਲ ਲਗਾ ਰਹੇ ਹਨ ਕਿਉਂਕਿ ਪਾਣੀ ਉਨ੍ਹਾਂ ਕੋਲ ਜਿਆਦਾ ਹੋਣ ਕਰਕੇ ਮੋਟਰਾਂ ਨਹੀੰ ਚਲਾ ਸਕਦੇ। ਜੋ ਕਿ ਇੱਕ ਪੰਜਾਬ ਲਈ ਮਿਸਾਲ ਹੈ।
ਹੁਣ ਭਗਵੰਤ ਮਾਨ ਨੇ ਹੋਰ ਵੱਡਾ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਚੋਣ ਹੋਣ ਜਾ ਰਹੀ ਹੈ। ਜਿਸ ਵਿੱਚ ਪੰਚ-ਸਰਪੰਚ ਸ਼ਾਮਲ ਹਨ। ਉਨ੍ਹਾਂ ਕਿਹਾ ਹੈ ਕਿ ਜੋ ਪਿੰਡਾਂ ਵਿੱਚ ਸਰਵਸੰਮਤੀ ਨਾਲ ਪਿੰਡ ਦੇ ਲੋਕ ਸਰਪੰਚ ਨੂੰ ਚੁਣਨਗੇ, ਉਸ ਪਿੰਡ ਨੂੰ 5 ਲੱਖ ਰੂਪਏ ਗ੍ਰਾਂਟ ਵਜੋਂ ਦਿਤੇ ਜਾਣਗੇ। ਕਿਉੰਕਿ ਪਿੰਡਾਂ ਵਿੱਚ ਪੰਚਾਂ ਸਰਪੰਚਾਂ ਦੀ ਚੋਣਾ ਸਮੇਂ ਲੜਾਈਆ ਮੁੱਖ ਤੌਰ ਤੇ ਹੁੰਦੀਆ ਹਨ। ਇਸ ਲਈ ਉਸ ਨੂੰ ਖਤਮ ਕਰਨ ਲਈ ਅਜਿਹਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸੇ ਪਿੰਡ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਅਤੇ ਪਿੰਡ ਦੇ ਲੋਕ ਸਰਵਸੰਮਤੀ ਨਾਲ ਆਪਣਾ ਸਰਪੰਚ ਚੁਣ ਲੈਣ ਅਤੇ 5 ਲੱਖ ਰੂਪਏ ਸਰਕਾਰ ਕੋਲ ਲੈ ਕੇ ਆਪਣਾ ਪਿੰਡ ਦਾ ਵਿਕਾਸ ਕਰਨ । ਅਜਿਹੇ ਫੈਸਲੇ ਨਾਲ ਪੰਜਾਬ ਦੇ ਪਿੰਡਾ ਦੇ ਲੋਕ ਭਗਵੰਤ ਮਾਨ ਸਰਕਾਰ ਤੇ ਖੁਸ਼ ਨਜਰ ਆ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਅਜਿਹਾ ਕਦਮ ਪਹਿਲੇ ਕਿਸੇ ਰਿਵਾਇਤੀ ਪਾਰਟੀਆਂ ਨੇ ਨਹੀੰ ਕੀਤਾ, ਜਿਸ ਕਰਕੇ ਪਿੰਡਾਂ ਦੇ ਲੋਕ ਲੜਾਈ ਦੇ ਨਾਲ ਨਾਲ ਹਾਈਕੋਰਟਾ ਵਿੱਚ ਸਰਪੰਚ ਬਣ ਲਈ ਰਿਟ ਦਾਇਰ ਵੀ ਕਰਦੇ ਸਨ। ਪਰ ਕਿਸੇ ਨੂੰ ਕੋਈ ਲਾਭ ਨਹੀਂ ਮਿਲਿਆ। ਇਸ ਲਈ ਇਹ ਕੰਮ ਮੁੱਖ ਮੰਤਰੀ ਪੰਜਾਬ ਨੇ ਇਹ ਝੰਝਟ ਖਤਮ ਕਰਕੇ ਸੂਬੇ ਦੇ ਵਿਕਾਸ ਲਈ ਪਹਿਲਕਦਮੀ ਕੀਤੀ ਹੈ।


