ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਮਸ਼ਹੂਰ ਅਤੇ ਵਿਦਿਆਰਥੀਆਂ ਦੀ ਸਭ ਤੋਂ ਭਰੋਸੇਮੰਦ ਸੀ.ਬੀ.ਏ ਇਨਫੋਟੈਕ ਵਲੋਂ ਵਿਦਿਆਰਥੀਆਂ ਵਿਚ ਨਵਾਂ ਜੋਸ਼ ਭਰਨ ਲਈ ਕੰਪਿਉੂਟਰ ਟਾਪੀਇੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ 16 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਇਹ ਟਾਈਪਿੰਗ ਮੁਕਾਬਲਾ ਸੀ.ਬੀ.ਏ ਇਨਫੋਟੈਕ ਦੇ ਸੈਂਟਰ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਕਿਸੇ ਵੀ ਉਮਰ ਦੇ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਸ ਟਾਈਪਿੰਗ ਮੁਕਾਬਲੇ ਲਈ ਜਿਲ੍ਹੇ ਦੇ ਕਿਸੇ ਵੀ ਹਿੱਸੇ ਤੋਂ ਬੱਚੇ ਆ ਸਕਦੇ ਹਨ। ਪਹਿਲੇ ਨੰਬਰ ’ਤੇ ਰਹਿਣ ਵਾਲੇ ਬੱਚੇ ਨੂੰ 3100 ਰੁਪਏ ਇਨਾਮ, ਦੂਸਰੇ ਨੰਬਰ ਵਾਲੇ ਨੂੰ ਇਕ ਵਧੀਆ ਕੰਪਨੀ ਦੇ ਹੈਡਫੋਨ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਬੱਚੇ ਨੂੰ ਘੜੀ ਦਿੱਤੀ ਜਾਵੇਗੀ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਇਹ ਹੈ ਕਿ ਤਾਂ ਜੋ ਭਵਿੱਖ ਵਿਚ ਅਜਿਹੇ ਮੁਕਾਬਲਿਆਂ ਲਈ ਵੀ ਬੱਚੇ ਤਿਆਰ ਬਰ ਤਿਆਰ ਰਹਿਣ।


