ਗੁਰਦਾਸਪੁਰ, 25 ਮਾਰਚ ( ਸਰਬਜੀਤ ਸਿੰਘ)– ਜਨਰਲ ਮੈਨੇਜਰ ਵੇਰਕਾ ਗੁਰਦਾਸਪੁਰ ਡੇਅਰੀ, ਹਰਮਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਵੇਰਕਾ ਗੁਰਦਾਸਪੁਰ ਡੇਅਰੀ ਅਧੀਨ 13 ਵੇਰਕਾ ਬੂਥ ਸਾਈਟਾਂ ਦੀ ਅਲਾਟਮੈਂਟ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਾਈਟਾਂ, ਜਿਨ੍ਹਾਂ ਦੇ ਵਿੱਚ ਸਪੋਰਟਸ ਸਟੈਂਡੀਅਮ ਪਾਹੜਾ ਗੁਰਦਾਸਪੁਰ, ਕਨਾਲ ਬਿੱਜ ਸਠਿਆਲੀ ਕਾਹਨੂੰਵਾਨ, ਰਿਵਰ ਬ੍ਰਿਜ ਅਲੀਵਾਲ ਬਟਾਲਾ, ਵਾਰ ਮੈਮੋਰੀਅਲ ਛੋਟਾ ਘੱਲੂਘਾਰਾ ਸਾਹਿਬ, ਸੀ.ਐੱਚ.ਸੀ ਕਾਹਨੂੰਵਾਨ, ਸੀ.ਐੱਚ.ਸੀ ਨੋਸ਼ਹਿਰਾ ਮੱਝਾ ਸਿੰਘ, ਗੁਰੂ ਨਾਨਕ ਦੇਵ ਰਿਜਨਲ ਕੈਂਪਸ ਗੁਰਦਾਸਪੁਰ, ਜੁਗਿਆਲ ਪਠਾਨਕੋਟ ਨਜਦੀਕ ਐਸ.ਬੀ.ਆਈ ਬੈਂਕ, ਡਾਇਟ ਸਕੂਲ ਗੁਰਦਾਸਪੁਰ, ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਗੁਰਦਾਸਪੁਰ, ਐਮ.ਸੀ. ਸੀ. ਤੁਗਲਵਾਲ, ਚੀਮਾ ਫਿਲਿੰਗ ਸਟੇਂਸ਼ਨ ਡਾਕੀ ਰੋਡ ਪਠਾਨਕੋਟ ਅਤੇ ਪਿਆਰੇ ਲਾਲ ਐਂਡ ਸੰਨਸ ਡਲਹੋਜੀ ਰੋਡ ਪਠਾਨਕੋਟ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇੱਛੁਕ ਵਿਅਕਤੀ ਵੇਰਕਾ ਗੁਰਦਾਸਪੁਰ ਡੇਅਰੀ ਤੋਂ ਅਰਜ਼ੀ ਫਾਰਮ ਕਿਸੇ ਵੀ ਕੰਮ-ਕਾਜੀ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ। ਅਰਜ਼ੀ ਫਾਰਮ ਦੀ ਫੀਸ 500 ਰੁਪਏ (ਜੀਐੱਸਟੀ ਤੋਂ ਇਲਾਵਾ) ਹੋਵੇਗੀ ਅਤੇ ਹਰ ਅਰਜ਼ੀ ਦੇ ਨਾਲ 50,000 ਰੁਪਏ (ਈਐੱਮਡੀ) ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਬਿਨੇਕਾਰ ਨੂੰ ਬੂਥ ਅਲ਼ਾਟ ਹੋਣ ਤੋਂ ਬਾਅਦ ਸਕਿਊਰਟੀ ਰਕਮ 2,50,000/- ਰੁਪਏ ਹੋਰ ਜਮ੍ਹਾਂ ਕਰਵਾਉਣੀ ਪਵੇਗੀ, ਬਿਨੈਕਾਰ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਪਾਸ ਹੋਈ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਪ੍ਰਾਪਤ ਕਰਨ ਦੀ ਆਖਰੀ ਮਿਤੀ 28 ਮਾਰਚ 2026 ਅਤੇ ਅਰਜ਼ੀ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਮਾਰਚ 2026 ਹੈ। ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਚਲਾਈ ਜਾ ਰਹੀ ਹੈ। ਇਸ ਲਈ ਸਾਰੇ ਇੱਛੁਕ ਅਤੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਿਤ ਮਿਤੀ ਅੰਦਰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ।


