ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਪੁਸਤਕ ਰਿਲੀਜ਼ ਸਮਾਰੋਹ

ਗੁਰਦਾਸਪੁਰ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਹਿਸਟਰੀ ਸੁਸਾਇਟੀ ਗੁਰਦਾਸਪੁਰ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਲੇਖਿਕਾ ਤਨੁਜਾ ਚਤੁਰਵੇਦੀ ਦੀ ਪੁਸਤਕ ‘ ਹਮ ਦੋਨੋਂ’ ਦਾ ਰਿਲੀਜ਼ ਸਮਾਰੋਹ ਕਰਵਾਇਆ ਗਿਆ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਡਾਕਟਰ ਗੁਰ ਪ੍ਰਤਾਪ ਸਿੰਘ ਖਹਿਰਾ, ਸ਼੍ਰੀਮਤੀ ਪ੍ਰੀਤੀ ਗਿੱਲ (ਫਾਊਂਡਰ, ਮਾਝਾ ਹਾਊਸ ਅੰਮ੍ਰਿਤਸਰ) ਅਤੇ ਡਾਕਟਰ ਅਰਵਿੰਦਰ ਚਮਕ ਨੇ ਸ਼ਿਰਕਤ ਕੀਤੀ। ਪੁਸਤਕ ਦੀ ਭੂਮਿਕਾ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ (ਪ੍ਰਧਾਨ, ਹਿਸਟਰੀ ਸੋਸਾਇਟੀ ਅਤੇ ਪ੍ਰਸਿੱਧ ਇਤਿਹਾਸਕਾਰ) ਵੱਲੋਂ ਲਿਖੀ ਗਈ ਹੈ, ਜਿਸ ਵਿੱਚ ਪੁਸਤਕ ਦੇ ਵਿਸ਼ੇ ਅਤੇ ਇਸਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ।

ਸਮਾਗਮ ਦੌਰਾਨ ਪ੍ਰੋਫੈਸਰ ਅਸ਼ਵਨੀ ਭੱਲਾ, ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਗੁਰਦਾਸਪੁਰ ਦੇ ਲੋਕਾਂ ਦੀ ਸਾਹਿਤਿਕ ਰੁਚੀ ਅਤੇ ਸਮ੍ਰਿੱਧ ਵਿਰਾਸਤ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੇ ਸੱਭਿਆਚਾਰਕ ਮੂਲਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਜਗਦੀਸ਼ ਅਰੋੜਾ, ਕੇ. ਕੇ. ਸ਼ਰਮਾ, ਅਵਤਾਰ ਸਿੰਘ ਭੋਗਲ, ਵਿਨੋਦ ਚੋਪੜਾ, ਰਮੇਸ਼ ਸ਼ਰਮਾ, ਮਹਿੰਦਰ ਕੁਮਾਰ ਅਤੇ ਸਤਿੰਦਰ ਬੇਦੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ ਅਤੇ ਇਸਨੂੰ ਇੱਕ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਅਨੁਭਵ ਦੱਸਿਆ।

Leave a Reply

Your email address will not be published. Required fields are marked *