ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ) – ਪੰਜਾਬ ਦੇ ਯੁਵਕਾਂ ਲਈ ਸੀ-ਪਾਈਪ ਕੈਂਪ ਡੇਰਾ ਬਾਬਾ ਨਾਨਕ, ਗੁਰਦਾਸਪੁਰ ਵਿਖੇ ਐੱਸ.ਐੱਸ.ਸੀ. ਅਤੇ ਆਉਣ ਵਾਲੀ ਆਰਮੀ ਦੀ ਭਰਤੀ ਸਾਲ 2023-24 ਦੇ ਲਈ 08 ਹਫ਼ਤੇ ਦੀ ਮੁਫ਼ਤ ਟਰੇਨਿੰਗ ਮਿਤੀ 01 ਫਰਵਰੀ 2023 ਤੋਂ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿਦਿਆਂ ਸ਼੍ਰੀ ਨਵਯੋਧ ਸਿੰਘ, ਮਾਸਟਰ ਕੈਂਪ ਇੰਚਾਰਜ਼ ਸੀ-ਪਾਈਪ ਕੈਂਪ, ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਚਾਹਵਾਨ ਯੁਵਕ ਜੋ ਕਿ ਦਸਵੀਂ ਜਾਂ ਬਾਰਵੀਂ ਪਾਸ ਹੋਣ ਉਹ ਸਵੇਰੇ 10 ਵਜੇ ਤੋਂ ਆਪਣੇ ਸਾਰੇ ਅਸਲ ਅਤੇ ਫੋਟੋ ਕਾਪੀ ਸਾਰਟੀਫਿਕੇਟ ਨਾਲ ਲੈ ਕੇ ਆਉਣ। ਇਸ ਵਿੱਚ ਕੇਵਲ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕ ਹੀ ਟ੍ਰੇਨਿੰਗ ਲੈ ਸਕਦੇ ਹਨ। ਯੂਵਕਾਂ ਤੋ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ, ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਯੁਵਕ ਨੂੰ 400/-ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9781891928 ’ਤੇ ਸੰਪਰਕ ਕੀਤਾ ਜਾ ਸਕਦਾ ਹੈ।