ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ )–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਨੇ ਗੂਗਲ ਐਪ ਰਾਹੀਂ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਦੇਵ ਸਿੰਘ ਭੋਜਰਾਜ, ਬਲਦੇਵ ਸਿੰਘ ਸਿਰਸਾ, ਅਮਰਜੀਤ ਸਿੰਘ ਰੜਾ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਹਰਸੁਲਿੰਦਰ ਸਿੰਘ ਕਿਸ਼ਨਗਡ਼੍ਹ, ਸਤਨਾਮ ਸਿੰਘ ਬਾਗੜੀਆਂ, ਸੁਖਪਾਲ ਸਿੰਘ ਡੱਫਰ, ਬਲਬੀਰ ਸਿੰਘ ਰੰਧਾਵਾ,ਰਘਬੀਰ ਸਿੰਘ ਭੰਗਾਲਾ,ਗੁਰਚਰਨ ਸਿੰਘ ਭੀਖੀ, ਰਾਜਿੰਦਰ ਸਿੰਘ ਬੈਨੀਪਾਲ, ਸ਼ੇਰਾ ਅੱਠਵਾਲ ਕਿਸਾਨ ਆਗੂ ਸ਼ਾਮਲ ਹੋਏ।
ਮੀਟਿੰਗ ਵਿੱਚ ਹੋਈ ਵਿਚਾਰ ਚਰਚਾ ਸਬੰਧੀ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾ ਸਬੰਧੀ ਨੋਟੀਫਿਕੇਸ਼ਨ ਜਾਰੀ ਨਾਂ ਕਰਕੇ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ ਅਤੇ1.ਵੱਖ ਵੱਖ ਸਮਿਅਾਂ ਤੇ ਕੁਦਰਤੀ ਅਾਫਤਾ,ਘਟੀਅਾ ਕੀੜੇਮਾਰਾਂ,ਜਾਂ ਹੋਰ ਕਾਰਨਾਂ ਹੋੲੇ ਫਸਲੀ ਅਤੇ ਮਕਾਨਾਂ ਦੇ ਨੁਕਸਾਨ ਦਾ ਮੁਅਾਾਵਜਾ।
2,ਜੁਮਲਾ ਮਾਲਕਾਨਾਂ,ਅਬਾਕਾਰਾਂ,ਅਾਦਿ ਗੁਜਾਰਾ ਕਰ ਰਹੇ ਕਾਸ਼ਤਕਾਰਾਂ ਨੂੰ ਹੱਕ ਮਾਲਕੀ ਦਿਤੇ ਜਾਣ।
3.ਭਾਰਤਮਾਲਾ ਹਾੲੀਵੇ ਵਿੱਚ ਮੁਅਾਵਜਾ ਵੰਡਣ ਸਮੇਂ ਹੋੲੀਅਾਂ ਬੇਨਿਯਮੀਅਾਾਂ ਤੁਰੰਤ ਠੀਕ ਕਰਕੇ ਅਸਲ ਹੱਕਦਾਰਾਂ ਨੂੰ ਮੁਅਾਵਜਾ ਦਿਤਾ ਜਾਵੇ ਅਤੇ ਦੋਸ਼ੀ ਅਧਿਕਾਰੀਅਾਂ ਖਿਲਾਫ਼ ਕਨੂੰਨੀ ਕਾਰਵਾੲੀ ਕੀਤੀ ਜਾਵੇ।
4.ਕੋ-ਅਾਪਰੇਟਿਵ ਬੈਂਕਾਂ ਵਿੱਚ ਕਿਸਾਨਾਂ ਦਾ ਲੈਣ ਦੇਣ ਕਰਵਾੲਿਅਾ ਜਾਵੇ।
5.ਗੁਰੂਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਵਿਦਿਅਾਰਥੀਅਾਂ ਨਾਲ ਕੀਤੀ ਧੋਖਾਧੜੀ ਸਬੰਧੀ ਵੀ.ਸੀ.ਅਤੇ ਹੋਰ ਸਬੰਧਤ ਅਧਿਕਾਰੀਅਾਂ ਖਿਲਾਫ ਬਣਦਾ ਮੁਕੱਦਮਾਂ ਦਰਜ ਕਰਕੇ ਪੀੜਤ ਵਿਦਿਅਾਰਥੀਅਾਂ ਦਾ ਭਵਿੱਖ ਸਕਿੳਅਰ ਕੀਤਾਜਾਵੇ।
6.ਅੰਦੋਲਨ ਦੌਰਾਨ ਅਤੇ ਪਰਾਲੀ ਸਬੰਧੀ ਨਵੇਂ ਅਤੇ ਪੁਰਾਣੇ ਦਰਜ ਕੀਤੇ ਮੁਕੱਦਮੇ ਅਤੇ ਪਾੲੀਅਾਂ ਰੈੱਡ ੲਿੰਟਰੀਅਾਂ ਰੱਦ ਕੀਤੀਅਾਂ ਜਾਣ ।
7.ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਤੁਰੰਤ ਦਿੱਤੇ ਜਾਣ।
- 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾਇਨਾਤ ਜ਼ਮੀਨਾਂ ਦਾ ਮੁਆਵਜ਼ਾ ਵੰਡਣ ਵਿਚ ਘਪਲੇਬਾਜ਼ੀ ਕਰਨ ਵਾਲੇ ਦੋਸ਼ੀ SDM ਉੱਪਰ ਕਾਰਵਾਈ ਕਰਵਾਉਣ,2 ਕਨਾਲਾਂ ਅਤੇ ਛੋਟੀਆਂ ਰਜਿਸਟਰੀਆ ਤੋਂ NOC ਦੀ ਸ਼ਰਤ ਹਟਾਉਣ ਅਤੇ ਪਿਛਲੀਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ 16 ਨਵੰਬਰ ਨੂੰ ਪੰਜਾਬ ਵਿੱਚ 6 ਜਗ੍ਹਾ ਧਰੇੜੀ ਜੱਟਾਂ ਟੋਲ ਪਲਾਜ਼ਾ ਰਾਜਪੁਰਾ ਪਟਿਆਲਾ ਰੋਡ, ਟਹਿਣਾ ਟੀ ਪੁਆਇੰਟ ਫਰੀਦਕੋਟ, ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ,ਮਾਨਸਾ,ਤਲਵੰਡੀ ਸਾਬੋ ਸਿਰਫ ਬੀਬੀਆ ਦਾ ਧਰਨਾ ਅਤੇ ਮੁਕੇਰੀਆਂ ਵਿਖੇ ਚੱਕਾ ਜਾਮ ਕੀਤਾ ਜਾਵੇਗਾ। ਆਗੂਆਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਹ ਜੋ ਸੰਘਰਸ਼ ਲੜੇ ਜਾ ਰਹੇ ਹਨ ਇਹ ਤੁਹਾਡੇ ਪੰਜਾਬ ਵਾਸੀਆਂ ਲਈ ਅਤੇ ਤੁਹਾਡੇ ਲਈ ਹੀ ਲੜੇ ਜਾ ਰਹੇ ਹਨ ਹੈ। ਇਸ ਲਈ ਸਾਡਾ ਸਾਥ ਦਿੰਦੇ ਹੋਏ ਉਸ ਦਿਨ ਇਨ੍ਹਾਂ ਪੁਆਇੰਟਾਂ ਉੱਪਰ ਸਫ਼ਰ ਕਰਨ ਤੋਂ ਪਰਹੇਜ਼ ਕਰਦੇ ਹੋਏ ਹੋਰ ਰਸਤਿਆਂ ਤੋਂ ਸਫਰ ਕੀਤਾ ਜਾਵੇ।ਕਿਸਾਨ ਅਾਗੂਆ ਨੇ ਕਿਹਾ ਕਿ ਕਈ ਜਗ੍ਹਾ ਸ਼ਾਂਤਮਈ ਧਰਨੇ ਚਲਦਿਆਂ ਨੂੰ ਮਹੀਨੇ ਬੀਤ ਗਏ ਹਨ ਪ੍ਰੰਤੂ ਸਰਕਾਰ ਦੇ ਕੰਨਾਂ ਤੱਕ ਅਵਾਜ ਨਹੀਂ ਪਹੁੰਚੀ ਇਸ ਲਈ ਸੜਕਾਂ ਉੱਪਰ ਆਕੇ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ ਅਤੇ ਜੇਕਰ ਸਰਕਾਰ ਕਿਸਾਨਾਂ,ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਪ੍ਰਤੀ ਸੁਹਿਰਦ ਹੁੰਦੀ ਅਤੇ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਲੋਕ ਹਿਤੂ ਹੋਣ ਦਾ ਸਬੂਤ ਦਿੰਦੀ।
ਸਿਤਮ ਦੀ ਗੱਲ ਹੈ ਕਿ 5 ਨਵੰਬਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਚਾਲੂ ਕਰਨ ਦਾ ਵਾਅਦਾ ਕਰਕੇ ਅਜੇ ਤਕ ਪੰਜਾਬ ਸਰਕਾਰ ਗੰਨਾ ਮਿੱਲਾਂ ਨੂੰ ਚਾਲੂ ਕਰਨ ਲਈ ਸੁਹਿਰਦ ਨਹੀਂ ਹੈ ਇਸ ਲਈ ਗੰਨਾ ਉਤਪਾਦਕ ਅਤੇ ਪੰਜਾਬ ਦੇ ਸਾਰੇ ਕਿਸਾਨ ਹੋਰਨਾਂ ਮਸਲਿਆਂ ਦੇ ਨਾਲ ਨਾਲ ਗੰਨਾ ਮਿੱਲਾਂ ਨੂੰ ਚਾਲੂ ਕਰਨ ਵਾਸਤੇ 16 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਸੜਕਾਂ ਤੇ ਬੈਠਣਗੇ।ਆਗੂਆਂ ਦੇ ਧਿਆਨ ਵਿੱਚ ਆਇਆਂ ਹੈ ਕਿ ਇਸ ਸਮੇਂ ਤੱਕ ਕੋਆਪ੍ਰੇਟਿਵ ਸੁਸਾਇਟੀਆ ਵਿੱਚ ਜੋ ਡੀ.ਏ.ਪੀ ਖਾਦ ਆਇਆਂ ਹੈ ਉਹ ਵੀ 40 ਤੋਂ 45 ਪ੍ਰਤੀਸ਼ਤ ਹੀ ਹੈ। ਕਈ ਇਸ ਤਰ੍ਹਾਂ ਦੀਆਂ ਸੁਸਾਇਟੀਆ ਵੀ ਹਨ ਜਿੱਥੇ 40 ਪ੍ਰਤੀਸ਼ਤ ਵੀ ਖਾਦ ਨਹੀ ਆਈ ਉਦਾਹਰਣ ਦੇ ਤੌਰ ਤੇ ਜਿਸ ਕੋਆਪ੍ਰੇਟਿਵ ਸੁਸਾਇਟੀਆ ਨੂੰ 3000 ਥੈਲਾ ਚਾਹੀਦਾ ਸੀ ਉਸ ਨੂੰ 600 ਥੈਲਾ ਦਿੱਤਾ ਗਿਆ ਹੈ ਅਤੇ ਡੀ.ਏ.ਪੀ ਮੁਹੱਈਆ ਕਰਵਾਉਣ ਵਾਲੀਆ ਸਰਕਾਰੀ ਏਜੰਸੀਆਂ ਵੱਲੋਂ ਵੀ ਪੱਖਪਾਤ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰ ਨੂੰ ਪੁੱਛਿਆ ਕਿ ਕਿਸਾਨਾਂ ਦੀਆ 3000 ਥੈਲੇ ਦੀ ਮੰਗ ਵਾਲੀਆਂ ਸੁਸਾਇਟੀਆਂ ਇਹ 600 ਥੈਲਾ ਕਿਸ ਤਰ੍ਹਾਂ ਕਿਸਾਨਾਂ ਵਿੱਚ ਵੰਡਣ। ਉਹਨਾਂ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀਆ ਪ੍ਰਤੀ ਸਰਕਾਰ ਦੀ ਇਸ ਬੇਰੁਖੀ ਕਾਰਨ ਹੀ ਕਿਸਾਨਾਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਡੀਲਰਾਂ ਤੋਂ D.A.P ਲੈਣਾ ਪੈ ਰਿਹਾ ਹੈ ਜਿੱਥੇ ਉਹਨਾਂ ਦੀ DAP ਨਾਲ ਹੋਰ ਵਾਧੂ ਸਮਾਨ ਦੇ ਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀ ਕਿਸਾਨੀ ਪ੍ਰਤੀ ਸੰਜੀਦਗੀ ਦਾ ਪਤਾ ਵੀ ਇਸ ਗੱਲ ਤੋ ਹੀ ਲੱਗਦਾ ਹੈ ਕਿ ਬਜਾਰ ਵਿੱਚ ਡੀ.ਏ.ਪੀ ,ਯੂਰੀਆ ਸਪਲਾਈ ਕਰਨ ਵਾਲੀਆ ਕੰਪਨੀਆ ਉੱਤੇ ਵਾਧੂ ਸਮਾਨ ਖਾਦ ਨਾਲ ਭੇਜਣ ਤੋਂ ਰੋਕਣ ਲਈ ਸਰਕਾਰ ਵੱਲੋ ਨਕੇਲ ਕੱਸ ਕੇ ਬਜ਼ਾਰ ਵਿੱਚ ਕਿਸਾਨਾ ਦੀ ਹੋ ਰਹੀ ਅੰਨੀ ਲੁੱਟ ਇਸ ਲਈ ਹੀ ਨਹੀ ਰੋਕੀ ਜਾ ਰਹੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਹਿਲਾਂ 4 ਥਾਵਾਂ ਦੇ ਉੱਤੇ ਸਿਰਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰਸਤੇ ਰੋਕਣ ਦਾ ਪ੍ਰੋਗਰਾਮ ਸੀ ਪਰ ਅੱਜ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਿੱਚ ਸ਼ਾਮਲ ਸਾਰੀਆਂ ਜੱਥੇਬੰਦੀਆਂ 16 ਨਵੰਬਰ ਨੂੰ ਲੱਗਣ ਵਾਲੇ ਧਰਨਿਆਂ ਦਾ ਸਮਰਥਨ ਕਰਨਗੀਆਂ ਅਤੇ 4 ਦੀ ਜਗ੍ਹਾ 6 ਥਾਵਾਂ ਤੇ ਧਰਨੇ ਦਿੱਤੇ ਜਾਣਗੇ।


