ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)-ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਗੁਰਦਾਸਪੁਰ ਜਿਲ੍ਹਾ ਪੁਲਸ ਵੱਲੋਂ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਅਨ੍ਹਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ | ਉਨ੍ਹਾਂ ਕਿਹਾ ਕਿ ਨਜਾਇਜ ਸ਼ਰਾਬ ਦਾ ਧੰਦੇ ਕਰਨ ਵਾਲਿਆਂ ਦਾ ਬੀਤੇ 10 ਸਾਲ ਦਾ ਰਿਕਾਰਡ ਚੈਕ ਕੀਤਾ ਗਿਆ ਹੈ ਅਤੇ ਅਜਿਹਾ ਵਿਅਕਤੀਆਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਦੁਬਾਰਾ ਨਸ਼ੇ ਦਾ ਕੰਮ ਨਾ ਕਰ ਸਕਣ |
ਉਨ੍ਹਾਂ ਕਿਹਾ ਕਿ ਪੁਲਸ ਜਿਲ੍ਹੇ ਅੰਦਰ ਹਰੇਕ ਸਮੂਹ ਐਸ.ਐਚ.ਓਜ਼ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਉਨ੍ਹਾਂ ਦੇ ਥਾਣੇ ਅਧੀਨ ਪੈਂਦੇ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਨੂੰ ਨਜਾਇਜ ਸ਼ਰਾਬ ਕਰਨ ਦਾ ਧੰਦਾ ਕਰਨ ਤੋਂ ਸਖਤ ਮਨ੍ਹਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹਾ ਧੰਦਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ |
ਐਸ.ਐਸ.ਪੀ ਹਿਲੋਰੀ ਨੇ ਕਿਹਾ ਕਿ ਹੁਣ ਤੱਕ ਮਿਲੇ ਰਿਕਾਰਡ ਅਨੁਸਾਰ ਜਿਲ੍ਹੇ ਅੰਦਰ ਕਾਫੀ ਸਖਤੀ ਦੇ ਬਾਵਜੂਦ ਹਾਲਾਤ ਅੰਡਰ ਕੰਟਰੋਲ ਹਨ | ਜਿਨ੍ਹਾਂ ਥਾਣਿਆਂ ਵਿੱਚ ਦੇ ਅਧੀਨ ਪਿੰਡ ਆਉਂਦੇ ‘ਚ ਲੋਕ ਨਜਾਇਜ ਸ਼ਰਾਬ ਦੀ ਤਸੱਕਰੀ ਦਾ ਧੰਦਾ ਕਰਦੇ ਹਨ, ਉਨ੍ਹਾਂ ‘ਤੇ ਪੁਲਸ ਵੱਲੋਂ ਨਿਗ੍ਹਾ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਤਾ ਚੱਲਿਆ ਕਿ ਕੁੱਝ ਸ਼ਰਾਰਤੀ ਅਨ੍ਹਸਰ ਅਜੇ ਵੀ ਲੁੱਕ ਛੁੱਪ ਕੇ ਅਜਿਹਾ ਧੰਦਾ ਕਰਨ ਰਹੇ ਹਨ | ਉਨ੍ਹਾਂ ਵੱਲੋਂ ਇੰਨ੍ਹਾਂ ਸ਼ਰਾਰਤੀ ਅਨ੍ਹਸਰਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਅਜਿਹਾ ਧੰਦਾ ਛੱਡ ਦੇਣ ਅਤੇ ਇਮਾਨਦਾਰੀ ਨਾਲ ਆਪਣੀ ਰੋਜੀ ਰੋਟੀ ਕੰਮ ਕਰਕੇ ਕਮਾਉਣ ਤਾਂ ਜੋ ਨਸ਼ੇ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ |
ਜੋਸ਼ ਨਿਊਜ਼ ਦੇ ਸਰਵੇ ਅਨੁਸਾਰ ਪਿੱਛਲੇ ਸਾਲਾਂ ਦੇ ਮੁਕਾਬਲੇ ਤੁਲਨਾਤਮਿਕ ਰਿਪੋਰਟ ਥਾਣਿਆਂ ਦੇ ਅਨੁਸਾਰ ਇਸ ਸਾਲ ਕਾਫੀ ਹੱਦ ਤੱਕ ਸ਼ਰਾਬ ਦੇ ਨਜਾਇਜ ਧੰਦੇ ‘ਤੇ ਰੋਕ ਲਗਾਈ ਗਈ ਹੈ, ਜੋ ਲੋਕ ਚੋਣਵੇਂ ਅਜਿਹਾ ਕੰਮ ਲੁੱਕ ਛੁੱਪ ਕੇ ਕਰਦੇ ਹਨ, ਪੁਲਸ ਤੁਰੰਤ ਉਨ੍ਹਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਕੇ ਕਾਰਵਾਈ ਆਰੰਭ ਦਿੰਦੀ ਹੈ | ਜਿਸ ਨਾਲ ਜਿਲ੍ਹਾ ਗੁਰਦਾਸਪੁਰ ਵਿੱਚ ਕਾਫੀ ਹਾਲਾਤ ਸੁਧਰੇ ਹਨ |


