ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)–ਲੁਧਿਆਣਾ ਦੇ ਗਿਆਸਪੁਰਾ ਏਰੀਏ ਵਿੱਚ ਗੈਸ ਚੜ੍ਹਨ ਨਾਲ ਕਰੀਬ ਗਿਆਰਾਂ ਆਦਮੀਆਂ ਦੀ ਹੋਈ ਮੌਤ ਉਪਰ ਸੀ .ਪੀ .ਆਈ ਐਮ. ਐਲ ਲਿਬਰੇਸ਼ਨ ਨੇ ਮਿਰਤਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਸ ਗੈਸ ਕਾਂਡ ਦੀ ਸਮਾਂ ਬੰਦ ਅਦਾਲਤੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ 5 ਲੱਖ ਰਪਏ ਪ੍ਰਤੀ ਪਰਿਵਾਰ ਮੁਆਵਜ਼ਾ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਵਿਚ ਦੇਸ ਦੇ ਘਟੀਆ ਸਿਸਟਮ ਕਾਰਣ ਇਹੋ ਜਿਹੇ ਕਾਂਡ ਅਕਸਰ ਵਾਪਰਦੇ ਹਨ। ਕਾਰਖਾਨਿਆਂ ਅਤੇ ਕੰਮ ਵਾਲੀਆਂ ਥਾਵਾਂ ਉਪਰ ਕੋਈ ਸੇਫਟੀ ਪ੍ਰਬੰਧ ਨਹੀਂ ਹੁੰਦੇ ਅਤੇ ਨਾ ਹੀ ਸਰਕਾਰਾਂ ਪਾਸ ਇਨ੍ਹਾਂ ਪ੍ਰਬੰਧਾਂ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨਿਕ ਢਾਂਚੇ ਦਾ ਕੋਈ ਬੰਦੋਬਸਤ ਹੈ


