ਟੈਕਨੀਕਲ ਟੀਮ ਵੱਲੋਂ ਵਿਧਾਇਕ ਪਾਹੜਾ ਦੀ ਨਵੀਂ ਕੋਠੀ, ਦਫਤਰਾ ਅਤੇ ਉਨ੍ਹਾਂ ਦੇ ਸ਼ੋਅਰੂਮ ਦੀ ਮਿਣਤੀ ਕੀਤੀ

ਗੁਰਦਾਸਪੁਰ

ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)–ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਲੋਂ ਗੁਰਦਾਸਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਪਹਿਲ੍ਹਾਂ ਤੋਂ ਚੱਲ ਰਹੀ ਤਫ਼ਤੀਸ਼ ਦੇ ਚਲਦਿਆਂ ਵਿਸ਼ੇਸ਼ ਤੌਰ ਤੇ ਪੁੱਜੇ। ਟੈਕਨੀਕਲ ਟੀਮ ਵੱਲੋਂ ਵਿਧਾਇਕ ਦੀ ਨਵੀਂ ਕੋਠੀ, ਦਫਤਰਾ ਅਤੇ ਉਨ੍ਹਾਂ ਦੇ ਸ਼ੋਅਰੂਮ ਦੀ ਮਿਣਤੀ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਜਾਇਦਾਦ ਸਰੋਤਾਂ ਤੋਂ ਵੱਧ ਹੈ, ਪਰ ਇਸਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ  ਨੂੰ ਭੇਜੀ ਗਈ ਹੈ।

ਵਰਣਯੋਗ ਹੈ ਕਿ ਵਿਧਾਇਕ ‘ਤੇ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ ਹੋਈ ਸੀ। ਹਾਲਾਕਿ ਵਿਧਾਇਕ ਵੱਲੋਂ ਵੀ ਇਸ ਸਬੰਧੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਜਾਂਚ ਵਿੱਚ ਬੇਦਾਗ ਨਿਕਲਣ ਦਾ ਦਾਅਵਾ ਕੀਤਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਸਵੇਰੇ ਸਾਢੇ 10 ਵਜੇ ਦੇ ਕਰੀਬ ਗੁਰਦਾਸਪੁਰ ਪੁੱਜੀ ਅਤੇ ਕਰੀਬ 4 ਵਜੇ ਤੱਕ ਉਨ੍ਹਾਂ ਤਿੱਬੜੀ ਰੋਡ ’ਤੇ ਸਥਿਤ ਵਿਧਾਇਕ ਦੀ ਨਵੀਂ ਕੋਠੀ ਅਤੇ ਤਿੱਬੜੀ ਰੋਡ ’ਤੇ ਸਥਿਤ ਸ਼ੋਅਰੂਮ ਦਾ ਜਾਇਜ਼ਾ ਲਿਆ।

ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਾਂਕਣ ਲਈ ਚੰਡੀਗੜ੍ਹ ਤੋਂ ਟੀਮ ਆਈ ਹੈ ਅਤੇ ਉਹ ਆਪਣੀ ਰਿਪੋਰਟ ਵਿਜੀਲੈਂਸ ਬਿਊਰੋ ਨੂੰ ਸੌਂਪੇਗੀ। ਉਸ ਨੇ ਦੱਸਿਆ ਕਿ ਸ਼ੋਅਰੂਮ ਅਤੇ ਨਵੇਂ ਘਰ ਵਿੱਚ ਲਗਾਈਆਂ ਗਈਆਂ ਚੀਜ਼ਾਂ ਦੀ ਮਾਪ-ਦੰਡ ਕੀਤੀ ਗਈ ਹੈ।

Leave a Reply

Your email address will not be published. Required fields are marked *