ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਮੋਗੇ ਵਾਲੇ ਹੈਪੀ ਸਰਪੰਚ ਦੇ ਕਤਲ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਪੱਸ਼ਟ ਕੀਤਾ ਰੁਪਿੰਦਰ ਕੌਰ ਨਾਂ ਦੀ ਔਰਤ ਦੇ ਹੈਪੀ ਸਰਪੰਚ ਨਾਲ ਨਜਾਇਜ਼ ਸਬੰਧ ਚੱਲ ਰਹੇ ਸਨ,ਜੋ ਆਪਣੇ ਪਤੀ ਤੋਂ ਅਲੱਗ ਬਿਨਾਂ ਤਲਾਕ ਰਹੇ ਰਹੀ ਸੀ,ਰੁਪਿੰਦਰ ਕੌਰ ਦਾ ਆਪਣੇ ਸੌਹਰੇ ਪ੍ਰਵਾਰ ਨਾਲ ਤਲਾਕ ਸਬੰਧੀ ਝਗੜਾ ਚੱਲ ਰਿਹਾ ਸੀ ਅਤੇ ਉਹ ਆਪਣੇ ਪਤੀ ਤੋਂ ਤਲਾਕ ਲੈਣ ਦੀ ਤਿਆਰੀ ਵਿੱਚ ਸੀ ਜਦੋਂ ਕਿ ਹੈਪੀ ਸਰਪੰਚ ਉਸ ਦੀ ਕਾਨੂੰਨਨ ਮਦਦ ਕਰਦਾ ਸੀ ਅਤੇ ਇਸੇ ਦਰਮਿਆਨ ਰੁਪਿੰਦਰ ਕੌਰ ਦੇ ਹੈਪੀ ਸਰਪੰਚ ਨਾਲ ਗੂੜ੍ਹੇ ਸੰਬੰਧ ਬਣ ਗਏ ਅਤੇ ਉਹ ਏਧਰ ਓਧਰ ਇਕੱਠੇ ਜਾਣ ਲੱਗ ਪਏ ਅਤੇ ਇਹ ਸਭ ਕੁਝ ਰੁਪਿੰਦਰ ਕੌਰ ਦੇ ਸਹੁਰਾ ਪਰਿਵਾਰ ਅਤੇ ਹੋਰ ਲੋਕ ਚੰਗੀ ਤਰ੍ਹਾਂ ਜਾਣਦੇ ਸਨ,ਰੁਪਿੰਦਰ ਕੌਰ ਦਾ ਸੌਹਰਾ ਪ੍ਰਵਾਰ ਤੇ ਰੁਪਿੰਦਰ ਕੌਰ ਦਾ ਪਤੀ!ਹੈਪੀ ਦੇ ਇੰਨਾਂ ਸਬੰਧਾਂ ਤੋਂ ਬਹੁਤ ਦੁਖੀ ਸੀ ਅਤੇ ਇਹ ਹੀ ਹੈਪੀ ਸਰਪੰਚ ਦੀ ਮੌਤ ਦਾ ਕਾਰਨ ਬਣਿਆ,ਸੂਤਰਾਂ ਮੁਤਾਬਕ ਹੈਪੀ ਸਰਪੰਚ ਵੀ ਚਰਿੱਤਰ ਹੀਣ ਸੀ ਜਿਸ ਦੇ ਸਬੂਤ ਉਸ ਨੇ ਆਪਣੇ ਹੀ ਪਿੰਡ ਦੀ ਲੜਕੀ ਨਾਲ ਹੀ ਵਿਆਹ ਕਰਵਾਇਆ ਹੋਇਆ ਸੀ,ਜਿਸ ਤੋਂ ਸਾਫ ਜ਼ਾਹਰ ਹੈ ਕਿ ਹੈਪੀ ਸਰਪੰਚ ਨੂੰ ਉਸ ਦਾ ਸਮਾਜ ਵਿਰੋਧੀ ਵਰਤਾਰਾ ਤੇ ਆਸ਼ਕੀ ਹੀ ਲੈ ਬੈਠੀ ,ਕਿਉਂਕਿ ਅਗਰ ਪਿੰਡ ਦੇ ਸਰਪੰਚ ਦਾ ਸਮਾਜ ਵਿਰੋਧੀ ਚਰਿੱਤਰ ਹੋਏਗਾ, ਤਾਂ ਪਿੰਡ ਦੇ ਹੋਰ ਨੌਜਵਾਨਾਂ ਤੇ ਲੋਕਾਂ ਦਾ ਫਿਰ ਰੱਬ ਹੀ ਰਾਖਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੋਗੇ ਵਾਲੇ ਹੈਪੀ ਸਰਪੰਚ ਦੇ ਹੋਏ ਕਤਲ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੋਈ ਲੋਕਾਂ ਨੂੰ ਸਪੱਸ਼ਟ ਕਰਦੀ ਹੈ ਕਿ ਪਿੰਡ ਦਾ ਮੁਖੀਆਂ ਚਰਿੱਤਰਹੀਣ ਨਾਂ ਬਣਾਇਆ ਜਾਵੇ,ਸਗੋਂ ਉਸ ਦਾ ਜੀਵਨ ਉੱਚਾ ਸੁੱਚਾ ਅਤੇ ਸਮਾਜ ਦੇ ਲੋਕਾਂ ਨੂੰ ਧਰਮੀ ਬਣਾਉਣ ਵਾਲਾ ਹੋਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਗੇ ਦੇ ਹੈਪੀ ਸਰਪੰਚ ਦੀ ਗੋਲੀਆਂ ਮਾਰਕੇ ਕੀਤੀ ਹੱਤਿਆ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ,ਇਸ ਦੀ ਉੱਚਪੱਧਰੀ ਜਾਂਚ ਅਤੇ ਪਿੰਡ ਦਾ ਸਰਪੰਚ ਚਰਿੱਤਰਹੀਣ ਨੂੰ ਚੁਣਨ ਦੀ ਲੋਕਾਂ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਦੱਸਿਆ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਸਰਪੰਚ ਹੈਪੀ ਚਰਿੱਤਰਹੀਣ ਆਦਮੀ ਸੀ ਅਤੇ ਉਸ ਨੇ ਆਪਣੇ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਹੋਇਆ ਸੀ, ਇਥੇ ਹੀ ਬੱਸ ਨਹੀਂ ਉਸ ਨੇ ਪਿੰਡ ਵਿੱਚ ਆਪਣੀ ਜਿਮ ਵੀ ਬਣਾਈ ਹੋਈ ਸੀ, ਭਾਈ ਖਾਲਸਾ ਨੇ ਦੱਸਿਆ ਰੁਪਿੰਦਰ ਕੌਰ ਵੀ ਜਿਮ’ਚ ਆਉਂਦੀ ਰਹੀ ਅਤੇ ਇਸ ਤਰ੍ਹਾਂ ਹੈਪੀ ਸਰਪੰਚ ਤੇ ਰੁਪਿੰਦਰ ਕੌਰ ਦੇ ਨਜਾਇਜ਼ ਸਬੰਧ ਅਸਮਾਨ ਛੂਹਣ ਲੱਗੇ ਤੇ ਉਹ ਇਕੱਠੇ ਜਾਂਦੇ ਆਉਂਦੇ, ਭਾਈ ਖਾਲਸਾ ਨੇ ਦੱਸਿਆ ਇਹ ਗੱਲ ਰੁਪਿੰਦਰ ਦੇ ਸੌਹਰੇ ਪ੍ਰਵਾਰ ਤੇ ਰੁਪਿੰਦਰ ਕੌਰ ਦੇ ਪਤੀ ਨੂੰ ਚੁਬਦੀ ਸੀ ਜਿਸ ਕਰਕੇ ਹੈਪੀ ਸਰਪੰਚ ਦਾ ਕਤਲ ਹੋਇਆ, ਪੁਲਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ ਜੋ ਸਮਾਂ ਆਉਣ ਤੇ ਪਤਾ ਲੱਗ ਜਾਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੋਗੇ ਵਾਲੇ ਹੈਪੀ ਸਰਪੰਚ ਦੇ ਕਤਲ ਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਲੋਕਾਂ ਸਾਹਮਣੇ ਸੱਚ ਲਿਆਂਦਾ ਜਾਵੇ ਉਥੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪਿੰਡ ਦਾ ਸਰਪੰਚ ਚਰਿੱਤਰਹੀਣ ਨਾ ਬਣਾਇਆ ਜਾਵੇ ਸਗੋਂ ਸੱਚਾ ਸੁੱਚਾ ਧਰਮੀਂ ਸੂਝਵਾਨ ਨੂੰ ਬਣਾਇਆ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਤੇ ਹੋਰ ਸਮਾਜ਼ ਦੇ ਲੋਕਾਂ ਨੂੰ ਧਰਮੀ ਬਣਾਇਆ ਜਾ ਸਕੇ ।।


