ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਵਾਅਦੇ ‘ਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾਣਗੇ, ਹੁਣ ਸਤਾ ਦਾ ਪੰਜਵਾਂ ਤੇ ਆਖਰੀ ਸਾਲ ਹੈ,ਵਿਰਧੀ ਮੁੜ ਮੁੜ ਸਰਕਾਰ ਨੂੰ ਘੇਰ ਰਹੇ ਸਨ ਕਿ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰੋਂ ਅਤੇ ਹੁਣ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਅੱਜ ਮਹਿਲਾ ਦਿਵਸ ਮੌਕੇ ਪੰਜਾਬ ਵਿਧਾਨ ਸਭਾ ‘ਚ ਬੱਜਟ ਪੇਸ਼ ਕਰਨ ਮੌਕੇ ਤੇ ਔਰਤਾਂ ਨੂੰ ਆਖਰੀ ਸਾਲ ਵਿੱਚ 1000/1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਬਾਹਰ ਬੈਠੀਆਂ ਔਰਤਾਂ ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧੀ ਸਮੇਤ ਹੋਰ ਔਰਤਾਂ ਨੇ 1000 ਦੇਣ ਦਾ ਸਵਾਗਤ ਕੀਤਾ,ਪਰ ਨਾਲ ਹੀ ਹੰਗਾਮਾ ਕੀਤਾ ਕਿ ਬਾਕੀ ਬਚਦੇ 48000 ਰੁਪਏ ਵੀ ਮਹਿਲਾਵਾਂ ਦੇ ਖਾਤੇ ਵਿੱਚ ਪਾਏਂ ਜਾਣ ਅਤੇ ਇਸ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਆਦਿ ਨੇ ਰਾਜਾਂ ਵੜਿੰਗ ਦੀ ਧੀ ਸਮੇਤ ਬਹੁਤ ਸਾਰੀਆਂ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ, ਇਸ ਗਿਰਫ਼ਤਾਰੀ ਦਾ ਰਾਜਾ ਵੜਿੰਗ ਸਮੇਂਤ ਕਈ ਹੋਰ ਆਗੂਆਂ ਨੇ ਤਿਖਾ ਵਿਰੋਧ ਕੀਤਾ ਅਤੇ ਸਪੱਸ਼ਟ ਕਿਹਾ ਕਿ ਮਹਿਲਾ ਦਿਵਸ ਮੌਕੇ ਤੇ ਮਹਿਲਾਵਾਂ ਨੂੰ ਆਪਣੇ ਹੱਕ ਮੰਗਣ ਬਦਲੇ ਗਿਰਫ਼ਤਾਰ ਕਰਨਾ ਆਪ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਨੀਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਮੁਤਾਬਕ ਰਾਜ ਦੇ ਆਖਰੀ ਤੇ ਪੰਜਵੇਂ ਸਾਲ ‘ਚ ਮਹਿਲਾਵਾਂ ਨੂੰ 1000/1000 ਦੇਣ ਵਾਲੇ ਕੀਤੇ ਐਲਾਨ ਦੀ ਸ਼ਲਾਘਾ,48000/48000 ਹੋਰ ਮਹਿਲਾਵਾਂ ਦੇ ਖਾਤਿਆਂ ‘ਚ ਪਾਉਣ ਦੀ ਮੰਗ ਕਰਦੀ ਹੈ ਉਥੇ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਗਿਰਫ਼ਤਾਰ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਪਣਾ ਹੱਕ ਮੰਗਣ ਵਾਲੀਆਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪ ਸਰਕਾਰ ਵੱਲੋਂ ਮਹਿਲਾਵਾਂ ਨੂੰ 1000/1000 ਰੁਪਏ ਦੇਣ ਦਾ ਸਵਾਗਤ,48000 ਰੁਪਏ ਹੋਰ ਮਹਿਲਾਵਾਂ ਦੇ ਖਾਤਿਆਂ ਪਾਉਣ ਅਤੇ ਹੱਕ ਮੰਗਣ ਵਾਲੀਆਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਚੋਣਾਂ ਤੋਂ ਪਹਿਲਾਂ ਆਪ ਨੇ ਔਰਤਾਂ ਨਾਲ ਵਾਹਦਾ ਕੀਤਾ ਸੀ ਹਰ ਮਹਿਨੇ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਰੁਪਏ ਪਾਏਂ ਜਾਇਆਂ ਕਰਨਗੇ, ਉਹਨਾਂ ਕਿਹਾ ਸਰਕਾਰ ਦੇ ਚਾਰ ਸਾਲ ਬੀਤ ਗਏ ਪਰ ਮਹਿਲਾਵਾਂ ਦੇ ਖਾਤਿਆਂ ਵਿਚ ਕੋਈ ਪੈਸਾ ਨਹੀਂ ਪਾਇਆ ਗਿਆ, ਭਾਈ ਖਾਲਸਾ ਨੇ ਕਿਹਾ ਸਰਕਾਰ ਵਿਰੋਧੀ ਧਿਰਾਂ ਪਲ ਪਲ ਤੇ ਸਰਕਾਰ ਨੂੰ ਇਸ ਮੁੱਦੇ ਤੇ ਘੇਰ ਰਹੀਆਂ ਸਨ ਅਤੇ ਹੁਣ ਆਖਰੀ ਸਾਲ ਵਿੱਚ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਮਹਿਲਾ ਦਿਵਸ ਤੇ ਪੰਜਾਬ ਵਿਧਾਨ ਸਭਾ ਦਾ ਆਖਰੀ ਬੱਜਟ ਪੇਸ਼ ਕਰਦਿਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1000/1000 ਰੁਪਏ ਪਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਚੰਗੀ ਗੱਲ ਕਹੀ ਜਾ ਸਕਦੀ ਹੈ ਪਰ ਇਸ ਐਲਾਨ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਬੇਟੀ ਸਮੇਤ ਬਹੁਤ ਸਾਰੀਆਂ ਮਹਿਲਾਵਾਂ ਨੇ ਸਰਕਾਰ ਅੱਗੇ ਮੰਗ ਰੱਖੀ ਕਿ ਮਹਿਲਾਵਾਂ ਨੂੰ ਕੀਤੇ ਵਾਅਦੇ ਮੁਤਾਬਕ ਬਾਕੀ ਬਚਦਾ 48000/48000 ਰੁਪਏ ਹੋਰ ਦਿੱਤਾ ਜਾਵੇ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਇਨ੍ਹਾਂ ਵਿਚ ਰਾਜਾਂ ਵੜਿੰਗ ਦੀ ਧੀ ਵੀ ਸ਼ਾਮਲ ਹੈ, ਭਾਈ ਖਾਲਸਾ ਨੇ ਕਿਹਾ ਇਸ ਗ੍ਰਿਫਤਾਰੀ ਦੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਬਹੁਤ ਸਾਰੇ ਹੋਰ ਨੇਤਾਵਾਂ ਨੇ ਵੀ ਨਿਖੇਧੀ ਕੀਤੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵਲੋਂ ਰਾਜ ਦੇ ਪੰਜਵੇਂ ਸਾਲ ‘ਚ ਕੀਤੇ ਵਾਅਦੇ ਮੁਤਾਬਕ ਮਹਿਲਾਵਾਂ ਦੇ ਖਾਤਿਆਂ ਵਿੱਚ 1000/1000 ਰੁਪਏ ਪਾਉਣ ਦੀ ਸ਼ਲਾਘਾ ਕਰਦੀ ਹੈ ਅਤੇ ਆਪਣੇ ਬਾਕੀ ਬਚਦੇ 48000/48000 ਰੁਪਏ ਹੋਰ ਖਾਤਿਆਂ’ਚ ਪਾਉਣ ਦੇ ਨਾਲ ਨਾਲ ਗਿਰਫ਼ਤਾਰ ਕੀਤੀਆਂ ਗਈਆਂ ਪ੍ਰਦਰਸ਼ਨਕਾਰੀ ਸਾਰੀਆਂ ਮਹਿਲਾਵਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੀ ਹੈ।


