ਫਰੀਦਕੋਟ ਹਲਕੇ ਤੋਂ ਜਿੱਤਣ ਵਾਲੇ ਅਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਖਾਲਿਸਤਾਨ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਿਆਂ ਦਾ ਸਾਰਾ ਭੇਤ ਖੋਲ ਦੇਣਗੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 31 ਮਈ ( ਸਰਬਜੀਤ ਸਿੰਘ)– ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਪਾਰਟੀ’ ਚ ਪਰਿਵਾਰਵਾਦ ਰਾਹੀਂ ਆਪਣਾ ਹੀ ਘਰ ਭਰਿਆ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਵਾਲਿਆਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਕਿ ਉਹ ਮੁੱਖ ਮੰਤਰੀ ਬਣ ਸਕਣ, ਤਾਂ ਹੀ ਕੁਰਬਾਨੀ ਵਾਲੇ ਲੋਕ ਇਸ ਨੂੰ ਛੱਡ ਚੁੱਕੇ ਹਨ ਇਸ ਦਾ ਸੱਚ ਲੋਕਾਂ ਸਾਹਮਣੇ ਉਸ ਵਕਤ ਆਵੇਗਾ, ਜਦੋਂ ਫਰੀਦਕੋਟ ਹਲਕੇ ਤੋਂ ਵੱਡੇ ਕਿਰਦਾਰ ਦੇ ਮਾਲਕ ਅਤੇ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸ੍ਰ ਸਰਬਜੀਤ ਸਿੰਘ ਮਲੋਆ ਵੱਡੀ ਜਿੱਤ ਪ੍ਰਾਪਤ ਕਰ ਲੈਣਗੇ ਅਤੇ ਹੁਣ ਸਮਾਂ ਵੀ ਆ ਗਿਆ ਹੈ ਜਦੋਂ ਖਾਲਿਸਤਾਨ ਦੇ ਨਾਂ ਤੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਕੇ ਆਪਣੇ ਘਰ ਭਰਨ ਵਾਲੇ ਸਾਰੇ ਬੇਨਕਾਬ ਹੋ ਜਾਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਫਰੀਦਕੋਟ ਹਲਕੇ ਵਿੱਚ ਭਾਈ ਸਰਬਜੀਤ ਸਿੰਘ ਮਲੋਆ ਦੇ ਰੋਡ ਸ਼ੋ ਚ ਲੱਖੇ ਦੇ ਆਏ ਹੜ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਰਾਹੀਂ ਕੀਤਾ।

ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਵਾਰ ਲੋਕ ਉਮੀਦਵਾਰ ਦੇ ਕਿਰਦਾਰ ਨੂੰ ਵੇਖ ਕੇ ਵੋਟਾਂ ਪਾਉਣਗੇ ਤੇ ਖਾਲਿਸਤਾਨ ਦੇ ਨਾਂ ਆਪਣੇ ਘਰ ਭਰਨ ਤੇ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਸਿੱਖ ਵਿਰੋਧੀ ਲੋਕਾ ਦਾ ਪੜਦਾ ਫਾਸ਼ ਕਰ ਦੇਣਗੇ, ਭਾਈ ਖਾਲਸਾ ਨੇ ਕਿਹਾ ਇਸੇ ਕਰਕੇ ਕੁਰਬਾਨੀ ਵਾਲੇ ਖਾਲਸਤਾਨ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਸ੍ਰ ਮਾਨ ਦੀ ਪਾਰਟੀ ਟਿਕਟ ਨੂੰ ਠੁਕਰਾ ਕੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ ਆਪਣਾ ਕਿਰਦਾਰ ਲੋਕਾਂ ਸਾਹਮਣੇ ਰੱਖ ਰਹੇ ਹਨ’ ਤੇ ਲੋਕ ਉਨ੍ਹਾਂ ਨੂੰ ਸਵੀਕਾਰ ਵੀ ਕਰ ਰਹੇ ਹਨ, ਇਸ ਦੀ ਜ਼ਿੰਦਾ ਮਿਸਾਲ ਫਰੀਦਕੋਟ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਉਤਰੇ ਵੱਡੇ ਕਿਰਦਾਰ ਦੇ ਮਾਲਕ ਤੇ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਮਲੋਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਅਣਦੇਖੀ ਤੇ ਉਹਨਾਂ ਵਿਰੁੱਧ ਆਪਣਾ ਉਮੀਦਵਾਰ ਖੜ੍ਹਾਂ ਕਰਨਾ ਦੱਸਿਆ ਹੈ ਭਾਈ ਖਾਲਸਾ ਨੇ ਕਿਹਾ ਜਦੋਂ ਖੰਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ ਨੂੰ ਹਮਾਇਤ ਦੇ ਕੇ ਆਪਣਾਂ ਉਮੀਦਵਾਰ ਵਾਪਸ ਲਿਆ ਜਾ ਸਕਦਾ ਸੀ ਤਾਂ ਫਿਰ ਸਿੱਖ ਕੌਮ ਦੀ ਸਿਰ ਤੋਂ ਲੱਥੀ ਪੱਗ ਇੰਦਰਾ ਗਾਂਧੀ ਨੂੰ ਮਾਰ ਕੇ ਰੱਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਤੇ ਫਰੀਦਕੋਟ ਲੋਕ ਸਭਾ ਹਲਕਾ ਰੀਜਰਵ ਤੋਂ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਲਈ ਅਜਿਹਾ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹ ਐਸ ਸੀ ਅਤੇ ਜਿੱਤ ਕੇ ਮਾਨ ਤੋਂ ਅੱਗੇ ਵੱਧ ਸਕਦਾ ਸੀ ਭਾਈ ਖਾਲਸਾ ਨੇ ਦੱਸਿਆ ਚੱਬੇ ਵਿਖੇ ਚਾਰ ਲੱਖ ਦਾ ਇਕੱਠ ਕਰਕੇ ਸਰਬੱਤ ਖਾਲਸਾ ਬੁਲਾਉਣ ਵਾਲੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਤੇ ਮਹਾਨ ਕੁਰਬਾਨੀ ਵਾਲੇ ਉੱਚੇ ਕਿਰਦਾਰ ਦੇ ਮਾਲਕ ਭਾਈ ਮੋਹਕਮ ਸਿੰਘ ਪੰਥਕ ਜਰਨੈਲ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਥਾਪਣ ਸਮੇਂ ਸਰਕਾਰ ਨੇ ਅੱਠ ਕੇਸ ਰਜਿਸਟਰ ਕਰ ਦਿੱਤੇ ਤੇ ਮਾਨ ਹੋਣਾ ਤੇ ਖਾਲਸਤਾਨ ਦੇ ਨਾਅਰੇ ਲਾਉਣ ਦੇ ਬਾਵਜੂਦ ਕੋਈ ਪਰਚਾ ਦਰਜ ਨਹੀਂ ਕਿਉਂ ਨਹੀਂ ਹੋਇਆ, ਪਟਿਆਲਾ ਦੇ ਕਾਲੀ ਮੰਦਰ ਦੇ ਵਿਵਾਦ ਸਮੇਂ ਵੱਖਰੀ ਕਾਨਫਰੰਸ ਕਰਕੇ ਲੋਕਾਂ ਨੂੰ ਭੜਕਾਉਣ ਵਾਲੇ ਮਾਨ ਸਾਹਿਬ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਤੇ ਲੋਕਾਂ ਦੇ ਪੁੱਤਾ ਨੂੰ ਸਰਕਾਰ ਨੇ ਪਰਚੇ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਭਾਈ ਖਾਲਸਾ ਨੇ ਦੱਸਿਆ ਅਜਿਹੇ ਕੌਮ ਵਿਰੋਧੀ ਕਰਮ ਕਾਂਡ ਮਾਨ ਸਾਹਿਬ ਲੋਕਾਂ ਨੂੰ ਖਾਲਿਸਤਾਨ ਦੇ ਨਾਂ ਤੇ ਬੇਵਕੂਫ ਬਣਾਉਣ ਵਾਲੇ ਕਰਦਾ ਹੀ ਰਹਿੰਦਾ ਹਨ ਪਰ ਇਸ ਵਾਰ ਫਰੀਦਕੋਟ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਭਾਈ ਸਰਬਜੀਤ ਸਿੰਘ ਮਲੋਆ ਸਾਰਾ ਖਲਾਸਾ ਕਰ ਦੇਣਗੇ। ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ।

Leave a Reply

Your email address will not be published. Required fields are marked *