ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)–ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਨੇ ਭਗਵੰਤ ਮਾਨ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਆਮ ਆਦਮੀ ਨਾਲ ਧੋਖਾ ਦਸਦਿਆਂ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ।ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਇਸ ਵਾਧੇ ਕਾਰਨ ਸਾਡੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ 3 ਤੋਂ 5 ਰੁਪਏ ਮਹਿੰਗਾ ਡੀਜ਼ਲ ਪੈਟਰੋਲ ਵਿਕੇਗਾ ਜਿਸ ਕਾਰਨ ਡੀਜ਼ਲ ਪੈਟਰੋਲ ਦੀ ਬਲੈਕ ਹੋਵੇਗੀ, ਅਤੇ ਪੰਜਾਬ ਵਿਚਲੇ ਪੰਪ ਮਾਲਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ, ਮਾਨ ਸਰਕਾਰ ਦੇ ਇਸ ਜਨਤਾ ਵਿਰੋਧੀ ਫ਼ੈਸਲੇ ਨਾਲ ਮਹਿਗਾਈ ਹੋਰ ਵਧੇਗੀ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਖਜ਼ਾਨਾ ਖਾਲੀ ਹੈ ਤਾਂ ਕਿਉਂ ਸਰਕਾਰ ਨੇ ਬਣਦਿਆਂ ਹੀ ਕਰੋੜਾਂ ਰੁਪਏ ਇਸ਼ਤਿਹਾਰਾ ਉਪਰ ਲੁਟਾਉਣੇ ਸ਼ੁਰੂ ਕਰ ਦਿੱਤੇ ਸਨ ਜੋ ਅਮਲ ਅਜੇ ਵੀ ਜਾਰੀ ਹੈ। ਬੱਖਤਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੰਤਰੀਆਂ ਅਤੇ ਅਫ਼ਸਰਸ਼ਾਹੀ ਲਈ ਕਰੋੜਾਂ ਰੁਪਏ ਵੀ ਆਈ ਪੀ ਸਭਿਆਚਾਰ ਨੂੰ ਜਾਰੀ ਰਖਦਿਆਂ ਖਰਚ ਕਰ ਰਹੀ ਹੈ ਜਦੋਂ ਕਿ ਚੋਣਾਂ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਵਿਰੋਧੀਆਂ ਤੇ ਕਟਾਸ ਕਰਦਿਆਂ ਵੀ ਆਈ ਪੀ ਕਲਚਰ ਖ਼ਤਮ ਕਰਨ ਦੀਆਂ ਡੀਂਗਾਂ ਮਾਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ
ਕਰੀਬ ਇੱਕ ਸਾਲ ਦੇ ਸਮੇਂ ਦੋਰਾਨ ਹੀ ਉਸਦੀ ਪੁੱਠੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ, ਸਰਕਾਰ ਦੇ ਸਮੁੱਚੇ ਅਮਲ ਤੋਂ ਆਮ ਜਨਤਾ ਨੂੰ ਬੇਹੱਦ ਨਿਰਾਸ਼ ਹੋਈ ਹੈ


