ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)–ਮਲੇਰਕੋਟਲਾ ਦੇ ਪਿੰਡ ਮੋਰਾਂਵਾਲੀ ਦੇ ਇਕ 12/13 ਸਾਲਾਂ ਮਸੂਮ ਐਸ ਸੀ ਬੱਚੇ ਨੂੰ ਇਕ ਇਨਸਾਨੀਅਤ ਤੋਂ ਗਿਰੇ ਜਾਤੀ ਹੰਕਾਰੀ ਵਲੋਂ ਡੰਡਿਆਂ ਨਾਲ ਪਸ਼ੂਆਂ ਵਾਂਗ ਬੇਰਹਿਮੀ ਨਾਲ ਕੁੱਟ ਕੇ ਫੱਟੜ ਕਰਨ ਵਾਲੀ ਘਟਨਾ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਖ਼ਤ ਨੋਟਿਸ ਲੈਂਦਿਆਂ ਦੋਸ਼ੀ ਤੇ ਸਖ਼ਤ ਤੋਂ ਸਖ਼ਤ ਧਰਾਵਾਂ ਲਾਉਣ ਦੇ ਨਾਲ ਨਾਲ ਪਿੰਡ ਵਾਸੀਆਂ ਤੋਂ ਅਜਿਹੇ ਹੰਕਾਰੀ ਤੇ ਇਨਸਾਨੀਅਤ ਤੋਂ ਗਿਰੇ ਪਾਪੀ ਜਾਨਵਰ ਇਨਸਾਨ ਦਾ ਸਦਾ ਸਦਾ ਲਈ ਸਮਾਜਿਕ ਬਾਈਕਾਟ ਕਰਨ ਦੀ ਮੰਗ ਕੀਤੀ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਜਾਤੀ ਹੰਕਾਰੀ ਵਲੋਂ ਅਜਿਹੀ ਘਨੌਣੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਹਿੰਮਤ ਨਾ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਿੰਡ ਮੋਰਾਂਵਲੀ ਮਲੇਰਕੋਟਲਾ ਵਿਖੇ ਇਕ 12/13 ਸਾਲਾਂ ਐਸ ਸੀ ਬੱਚੇ ਨੂੰ ਅਖੌਤੀ ਉੱਚ ਜਾਤੀ ਹੰਕਾਰੀ ਵਲੋਂ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣ ਵਾਲੀ ਅਤੇ ਤੋਂ ਗਿਰੀ ਘਿਨੌਣੀ ਵਾਰਦਾਤ ਦੀ ਨਿੰਦਾ, ਸਰਕਾਰ ਤੋਂ ਸਖ਼ਤ ਧਰਾਵਾਂ ਲਾਉਣ ਦੇ ਨਾਲ ਨਾਲ ਪਿੰਡ ਵਾਸੀਆਂ ਤੋਂ ਅਜਿਹੇ ਇਨਸਾਨੀਅਤ ਤੋਂ ਗਿਰੇ ਜਾਨਵਰ ਮਨੁੱਖ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ( ਭਾਈ ਖਾਲਸਾ) ਨੇ ਮਾਲਵੇ ਦੇ ਉੱਘੇ ਸਮਾਜ ਸੇਵਕ ਨੌਜਵਾਨ ਆਗੂ ਲੱਖਾਂ ਸਿਧਾਨਾ ਤੇ ਆਪ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪਿੰਡ ਦੀ ਮੌਜੂਦਗੀ’ਚ ਦੋਸ਼ੀ ਤੇ 307 ਦੀ ਧਾਰਾ ਲਵਾਉਣ, ਪੀੜਤ ਨੂੰ ਮੁਵਾਜਾ ਦੁਵਾਉਣ ਤੇ ਕਿਸੇ ਚੰਗੇ ਹਸਪਤਾਲ ਵਿਚੋਂ ਬੱਚੇ ਦਾ ਇਲਾਜ ਕਰਵਾਉਣ ਵਾਲੇ ਜਤਨਾਂ ਦੀ ਸ਼ਲਾਘਾ ਕੀਤੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਇਨਸਾਨੀਅਤ ਤੋਂ ਗਿਰੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਨਿਰਦਈ ਜਾਨਵਰ ਬਿਰਤੀ ਵਾਲੇ ਮਨੁੱਖ ਨੂੰ ਸਖ਼ਤ ਤੋਂ ਸਖ਼ਤ ਧਰਾਵਾਂ ਲਾ ਕੇ ਜੇਲ੍ਹ ਵਿਚ ਬੰਦ ਹੀ ਰੱਖਿਆ ਜਾਵੇ , ਕਿਉਂਕਿ ਇਸ ਨੂੰ ਉਚ ਜਾਤੀ ਵਾਲੇ ਹੰਕਾਰ ਦਾ ਹਲਕਾਂ ਹੋ ਗਿਆ ਹੈ ਅਤੇ ਅਜਿਹੇ ਹਲਕੇ ਬੰਦੇ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਹੀ ਸਮੇਂ ਅਤੇ ਲੋਕਾਂ ਦੀ ਮੰਗ ਹੈ ਤਾਂ ਕਿ ਇਸ ਦੇ ਹਲਕਾ ਦਾ ਸ਼ਿਕਾਰ ਹੋਈ ਹੋਰ ਐਸ ਸੀ ਬੱਚਾਂ ਨਾਂ ਬਣ ਸਕੇ, ਭਾਈ ਖਾਲਸਾ ਨੇ ਸਪਸ਼ਟ ਕੀਤਾ ਸਾਥੀ ਬੱਚੇ ਦੇ ਦਸਣ ਮੁਤਾਬਕ ਜਿਸ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ? ਉਹ ਉਥੇ ਖੇਡ ਰਹੇ ਸਨ ,ਕਿ ਉਨ੍ਹਾਂ ਦੀ ਚੱਪਲ ਖੇਤ’ਚ ਡਿੱਗ ਪਈ ਤੇ ਉਹ ਚੱਪਲ ਹੀ ਚੁੱਕਣ ਗਏ ਸਨ, ਖਾਲਸਾ ਨੇ ਕਿਹਾ ਹੰਕਾਰੇ ਇਨਸਾਨ ਨੇ ਬੱਚੇ ਨੂੰ ਬੰਨ੍ਹ ਕੇ ਕੁਟਿਆ ਤੇ ਉਸ ਵਕਤ ਇਹ ਨਹੀਂ ਦੇਖਿਆ, ਕਿ ਬੱਚੇ ਨੇ ਆਖ਼ਰ ਕੀ ਕਸੂਰ ਕੀਤਾ ਹੈ, ਕਿ ਉਸ ਦੀਆਂ ਡੰਗਰਾਂ ਵਾਂਗੂੰ ਕੁੱਟ ਕੁੱਟ ਕੇ ਲੱਤਾਂ ਬਾਹਾਂ ਦੀਆਂ ਹਡੀਆਂ ਹੀ ਤੋੜ ਛੱਡੀਆਂ, ਭਾਈ ਖਾਲਸਾ ਨੇ ਕਿਹਾ ਸਥਾਨਕ ਪੁਲਿਸ ਵਲੋਂ ਨਰਮ ਧਰਾਵਾਂ ਲਾਉਣ ਅਤੇ ਸਥਾਨਕ ਮਲੇਰਕੋਟਲਾ ਹਸਪਤਾਲ ਵਿਚ ਬੱਚੇ ਦੇ ਇਲਾਜ ਵਿਚ ਕੀਤੀ ਗਈ ਅਣਗਹਿਲੀ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਅਤੇ ਪੁਲਿਸ ਤੋਂ ਮੰਗ ਕਰਦੀ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਐਮ ਐਲ ਏ,ਸਮਾਜ ਸੇਵਕ ਲੱਖਾਂ ਸਿਧਾਨਾ ਤੇ ਸਥਾਨਕ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਦੋਸ਼ੀ ਤੇ ਲਾਈਂ ਗਈਆਂ ਨਰਮ ਧਰਾਵਾਂ ਵਿਚ ਵਾਧਾ ਕਰਕੇ 307 ਦੀਆਂ ਧਰਾਵਾਂ ਤਹਿਤ ਪਰਚਾ ਦਰਜ਼ ਕੀਤਾ ਜਾਵੇ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਇਸ ਸ਼ਰਮਨਾਕ ਘਨੌਣੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਪਿੰਡ ਦਾ ਨਾਂ ਵਿਸ਼ਵ ਵਿਚ ਸ਼ਰਮਸਾਰ ਕਰਨ ਵਾਲੇ ਜਾਨਵਰ ਮਨੁੱਖ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕਰਨ ਦੀ ਅਪੀਲ ਕੀਤੀ, ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੇ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਸੁਖਦੇਵ ਸਿੰਘ ਮੱਖੂ ਭਾਈ ਗੁਰਮੀਤ ਸਿੰਘ ਠੇਕੇਦਾਰ ਮੱਖੂ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।


