ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਜਲੰਧਰ ਵਿਖੇ ਹੋਏਗੀ ਪੋਲ-ਖੋਲ ਰੈਲੀ
ਗੁਰਦਾਸਪੁਰ, 22 ਜੂਨ ( ਸਰਬਜੀਤ ਸਿੰਘ)– ਸੀਐਚਓ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਅਤੇ ਗੁਰਦਾਸਪੁਰ ਜ਼ਿਲਾ ਪ੍ਰਧਾਨ ਸੂਰਜ ਵੱਲੋਂ ਕਾਫੀ ਸਮੇਂ ਤੋਂ ਕੀਤੀਆਂ ਜਾ ਰਹੀਆ ਕੋਸ਼ਿਸ਼ਾਂ ਤੋਂ ਬਾਅਦ ਪ੍ਰਿੰਸੀਪਲ ਸੈਕਟਰੀ ਹੈਲਥ ਅਜੋਏ ਸ਼ਰਮਾ ਨਾਲ ,ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ।
ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕੇ ਸੈਕ੍ਰੇਟਰੀ ਸਾਬ ਨਾਲ ਸੀਐਚਓਜ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ,ਅਤੇ ਉਹਨਾਂ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਕਰਨ ਸਬੰਧੀ ਇੱਕ ਪੈਨਲ ਮੀਟਿੰਗ ਦੀ ਮੰਗ ਕੀਤੀ ਗਈ । ਜਿਸ ਵਿੱਚ ਸਾਡੀਆਂ ਤਿੰਨ ਪ੍ਰਮੁੱਖ ਮੰਗਾ ਬਾਰੇ ਚਰਚਾ ਹੋਈ
1) ਸਾਡੀ ਤਨਖਾਹ ਦਾ 5000 ਘੱਟ ਮਿਲਣ ਸਬੰਧੀ ਜੋ ਕੀ ਬਾਕੀ ਸਟੇਟਾਂ ਨਾਲੋਂ ਪੰਜਾਬ ਸਰਕਾਰ ਸਾਨੂੰ ਘੱਟ ਦੇ ਰਹੀ ਹੈ।
2) ਲੋਇਲਟੀ ਬੋਨਸ ਦੇ ਸਬੰਧ ਵਿੱਚ (ਰਿਲੇਟਡ ਦਸਤਾਵੇਜ ਵੀ ਸੌਂਪੇ ਗਏ ) ਜੋ ਕੇ ਨੌਕਰੀ ਦੇ 3 ਸਾਲ ਪੂਰੇ ਹੋਣ ਤੇ ਅਤੇ ਨੌਕਰੀ ਦੇ 5 ਸਾਲ ਪੂਰੇ ਹੋਣ ਤੇ ਮਿਲਦਾ ਸੀ ਜੋ ਕੀ ਬਾਕੀ ਸਟੇਟਾਂ ਵਿੱਚ ਮਿਲ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਇਹ ਵੀ ਬੰਦ ਕਰ ਦਿੱਤਾ ਹੈ ।
3) ਸਾਡੇ ਨਵੇਂ ਇਨ ਸੈਂਟੀਵ ਪਰਫੋਰਮਾ ਸਬੰਧੀ ਜਿਸ ਅਨੁਸਾਰ ਸਾਨੂੰ ਕੋਈ ਫੈਸਲਿਟੀ ਨਹੀਂ ਮਿਲੀ ਪਰੰਤੂ ਸਾਰੇ ਕੰਮ ਦਾ ਬੋਝ ਇਕੱਲੇ ਸੀਐਚਓ ਉੱਤੇ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸਾਨੂੰ ਆਰਥਿਕ ਤੇ ਮਾਨਸਿਕ ਨੁਕਸਾਨ ਪਹੁੰਚ ਰਿਹਾ ਹੈ।
4)ਸਾਡਾ ਪਹਿਲਾਂ ਹੀ ਵਿੱਤੀ ਨੁਕਸਾਨ ਹੋ ਰਹਿਆ ਹੈ ਉੱਤੋਂ ਵਿਭਾਗੀ ਅਫ਼ਸਰ ਸਾਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦੇ ਰਹੇ ਨੇ। ਜਿਦੇ ਨਾਲ ਪੂਰੇ ਪੰਜਾਬ ਦੇ ਸੀਐੱਚਓ ਵਿੱਚ ਸਹਿਮ ਦਾ ਮਾਹੋਲ ਹੈ। ਯੂਨੀਅਨ ਵਿਭਾਗ ਦੇ ਇਸ ਕਦਮ ਦੀ ਨਖੇਦੀ ਕਰਦੀ ਹੈ ਅਤੇ ਨੌਕਰੀ ਤੋ ਕੱਢੇ ਜਾਣ ਵਾਲਾ ਪੱਤਰ ਪਹਿਲ ਦੇ ਆਧਾਰ ਤੇ ਵਾਪਿਸ ਲੈਣ ਦੀ ਮੰਗ ਕਰਦੀ ਹੈ।
ਸਾਕ੍ਰੇਟਰੀ ਸਾਬ ਨੇ ਮੁਸ਼ਕਿਲਾਂ ਦੇ ਹੱਲ ਕਰਨ ਸਬੰਧੀ ਪੈਨਲ ਮੀਟਿੰਗ ਦੇਣ ਲਈ ਆਸ਼ਵਾਸਨ ਦਿੱਤਾ । ਪ੍ਰਧਾਨ ਸੂਰਜ ਜੀ ਨੇ ਦੱਸਿਆ ਕੇ ਜੇ ਜਲਦੀ ਮੀਟਿੰਗ ਕਰ ਕੇ ਸਾਡੇ ਮਸਲੇ ਹੱਲ ਨਹੀਂ ਕਿਤੇ ਜਾਂਦੇ ਤੇ ਮਜ਼ਬੂਰਨ ਸਾਨੂੰ ਸੰਘਰਸ਼ ਨੂੰ ਤਿੱਖਾ ਕਰਨਾ ਪਏਗਾ ਅਤੇ ਅਸੀਂ ਆਉਣ ਵਾਲੇ ਦਿਨਾਂ ਵਿਚ ਜਲੰਧਰ ਵਿਖੇ ਪਹੁੰਚ ਕੇ ਜਿੱਥੇ ਜਲਦੀ ਹੀ ਜਿਮਨੀ ਚੋਣਾ ਹੋਣ ਜਾ ਰਹੀਆਂ ਹਨ ਸਰਕਾਰ ਦੇ ਖਿਲਾਫ ਪੋਲ ਖੋਲ ਰੈਲੀ ਕਰਾਂਗੇ ਜਿਸ ਵਿੱਚ ਪੰਜਾਬ ਦੇ 2600 ਕਮਿਊਨਟੀ ਹੈਲਥ ਅਫ਼ਸਰ ਪਹੁੰਚਣਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਣਗੇ।