ਗੁਰਦਾਸਪੁਰ, 25 ਜੂਨ ( ਸਰਬਜੀਤ ਸਿੰਘ)– ਦੇਰ ਆਏ ਦਰੁਸਤ ਆਏ ਵਾਲੀ ਕਹਾਵਤ ਅਨੁਸਾਰ ਸਰਕਾਰ ਨੇ ਕੰਚਨ ਕੁਮਾਰੀ ਨੂੰ ਬਹੁਤ ਬੁਰੀ ਤਰ੍ਹਾਂ ਕਤਲ ਕਰਵਾ ਕੇ ਹੁਣ ਸੋਸ਼ਲ ਮੀਡੀਆ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ ਇਹ ਫੈਸਲਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਕਿਹਾ ਜਾ ਸਕਦਾ ਹੈ ਇਥੇ ਹੀ ਬੱਸ ਨਹੀਂ ਸਰਕਾਰ ਨੇ ਇਸ ਘਟਨਾ ਨੂੰ ਹਵਾ ਦੇਣ ਵਾਲੇ 106 ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ ਸਰਕਾਰ ਦੇ ਇਸ ਫੈਸਲੇ ਦੀ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਅਗਰ ਸਰਕਾਰ ਨੇ ਕੰਚਨ ਕੁਮਾਰੀ ਸਮੇਤ ਹੋਰ ਸੋਸ਼ਲ ਮੀਡੀਆ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਪਹਿਲਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਲੋਕਾਂ ਨੂੰ ਇਹ ਦਿਨ ਵੇਖਣ ਨੂੰ ਨਾ ਮਿਲਦੇ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਨੇ ਮੱਸਿਆ ਦੇ ਧਾਰਮਿਕ ਦੀਵਾਨ ‘ਚ ਬੋਲਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਾਨੂੰ ਕੰਚਨ ਕੁਮਾਰੀ ਦੇ ਮਰਨ ਦਾ ਅਫਸੋਸ ਹੈ ਪਰ ਉਹ ਆਪਣੀ ਮੌਤ ਲਈ ਆਪ ਜ਼ੁਮੇਵਾਰੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਤੇ ਲੱਚਰਵਾਦ ਪਰੋਸਣਾ ਕੋਈ ਸਮਝਦਾਰੀ ਦੀ ਗੱਲ ਹੈ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਗਿਆ ਸੀ ਪਰ ਉਹ ਬਾਜ ਨਹੀਂ ਆਏ ਅਤੇ ਮਜਬੂਰੀ ਵੱਸ ਕਾਤਲਾਂ ਨੇ ਉਸ ਨੂੰ ਮਾਰ ਮੁਕਾਇਆ,ਜਥੇਦਾਰ ਭਾਈ ਕੇ ਨੇ ਕਿਹਾ ਸਾਡੀ ਜਥੇਬੰਦੀ ਕਿਸੇ ਨੂੰ ਨਜਾਇਜ਼ ਮਾਰਨ ਦੀ ਸਖ਼ਤ ਵਿਰੋਧੀ ਹੈ ਪਰ ਪੰਜਾਬ ਦੀ ਧਰਮੀ ਧਰਤੀ ਤੇ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਪੀੜ੍ਹੀ ਲੱਚਰਵਾਦ ਪਰੋਸਣਾ ਬਹੁਤ ਹੀ ਨਿੰਦਣਯੋਗ ਵਰਤਾਰਾ ਤੇ ਗੰਭੀਰ ਮੁੱਦਾ ਬਣ ਗਿਆ ਹੈ ਜਿਸ ਨੂੰ ਰੋਕਣਾ ਲੋਕਾਂ ਦੀ ਮੰਗ ਬਣ ਗਿਆ ਹੈ ਇਸ ਕਰਕੇ ਅਸੀਂ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲੀ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਤੇ ਸ਼ਹੀਦੀ ਦੀ ਪਵਿੱਤਰ ਧਰਤੀ ਤੇ ਪੰਜਾਬ ‘ਚ ਲੱਚਰ ਵਾਦ ਤੇ ਨਾਗੇਜਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ । ਇਸ ਵਕਤ ਸਥਾਨਕ ਮਹੰਤ ਬਾਬਾ ਹੈਪੀ, ਭਾਈ ਗੁਰਲਾਭ ਸਿੰਘ ਤੋਂ ਇਲਾਵਾ ਕਈ ਹੋਰ ਵੀ ਹਾਜਰ ਸਨ ।


