ਮੌਕੇ ਤੇ ਪੁਲਿਸ ਪੁਹੰਚਕੇ ਲਾਸ਼ ਨੂੰ ਕਬਜੇ ਚ ਲੈਕੇ ਕਰ ਰਹੀ ਹੈ ਜਾਂਚ
ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)- ਗੁਰਦਾਸਪੁਰ ਬਟਾਲਾ-ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫ਼ੈਲ ਗਈ ਸਥਾਨਕ ਪੁਲੀਸ ਨੂੰ ਦੁਪਹਿਰ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜ਼ਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ। ਜਿਸ ਤੇ ਪੁਲੀਸ ਤੁਰੰਤ ਹਰਕਤ ਵਿਚ ਆ ਗਈ। ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ। ਲਾਸ਼ ਦੀ ਸ਼ਿਨਾਖ਼ਤ ਸਾਹਿਲ(24) ਪੁੱਤਰ ਜੀਤਾ ਵਾਸੀ ਬਾਲਮੀਕ ਮੁਹੱਲਾ ਕਾਦੀਆਂ ਵਜੋਂ ਹੋਈ।
ਮਿਰਤਕ ਦੀ ਮਾਂ ਪੰਮੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਦੇ ਦੋ ਦੋਸਤ ਕਲ ਦੁਪਹਿਰ ਇੱਕ ਵਜੇ ਆਪਣੇ ਨਾਲ ਲੈ ਗਏ ਸਨ। ਕਲ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ। ਪਰ ਸਾਹਿਲ ਦਾ ਕੁੱਝ ਅਤਾ ਪਤਾ ਨਹੀਂ ਲੱਗਿਆ। ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਪੁੱਤਰ ਦੀ ਲਾਸ ਸ਼ੈਲਰ ਦੇ ਨੇੜੇ ਪੈਂਦੇ ਗੰਦੇ ਨਾਲੇ ਤੋਂ ਬਰਾਮਦ ਹੋਈ। ਜਿਸ ਤੇ ਮਿਰਤਕ ਦੇ ਪਿਤਾ ਜੀਤਾ ਅਤੇ ਮਾਂ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ। ਲਾਸ਼ ਦੇ ਚਿਹਰੇ ਤੇ ਸੱਟਾ ਲੱਗਿਆ ਸਨ ਅਤੇ ਨੱਕ ਤੋਂ ਖ਼ੂਨ ਨਿਕਲਿਆ ਸੀ। ਸਥਾਨਕ ਐਸ ਐਚ ੳ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਅਤੇ ਇਸ ਨੂੰ ਪੋਸਟ ਮਾਰਟਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ।