ਗੁਰਦਾਸਪੁਰ 14 ਅਕਤੂਬਰ (ਸਰਬਜੀਤ ਸਿੰਘ)– ਕੁਝ ਸ਼ਹਿਰੀ ਫੀਡਰਾਂ ਦੀ ਨਵੀਂ ਉਸਾਰੀ ਅਤੇ ਜਰੂਰੀ ਮੁਰੰਮਤ ਦੇ ਚਲਦੇ ਬਹੁਤ ਸਾਰੇ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਦੀ ਬਿਜਲੀ 14 ਅਕਤੂਬਰ ਨੂੰ ਬੰਦ ਰਹੇਗੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇ.ਵੀ ਇਮਪਰੂਵਮੈਂਟ ਟਰੱਸਟ ਫੀਡਰ ਅਤੇ ਸਾਹੋਵਾਲ ਫੀਡਰ ਦੀ ਜਰੂਰੀ ਮੁਰੰਮਤ ਕਾਰਨ 14 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਸਕੀਮ ਨੰਬਰ 7, ਸਾਹੋਵਾਲ, ਨਾਰਦਾਂ, ਘਰੋਟੀਆ, ਰਾਮ ਨਗਰ,ਭੂਨ, ਖੋਜੇਪੁਰ, ਦਾਖਲਾ, ਨਾਨੋ ਨੰਗਲ, ਅਨੰਦਪੁਰ, ਕੋਟਾ ਮਚਲਾ, ਗਾਦੜੀਆ, ਭਾਵੜਾ, ਹਵੇਲੀਆ, ਛੋਟਾ ਸਾਹੋਵਾਲ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਉਧਰ ਉੱਚ ਅਧਿਕਾਰੀ ਇੰਜੀਨੀਅਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ (ਸੰਚਾਲਨ) ਸ਼ਹਿਰੀ ਗੁਰਦਾਸਪੁਰ ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ 11 ਕੇਵੀ ਤ੍ਰਿਮੋ ਰੋਡ ਫੀਡਰ ਅਤੇ 11 ਕੇਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਆ ਦੀ ਬਿਜਲੀ ਸਪਲਾਈ ਨਵੀਂ ਉਸਾਰੀ ਅਤੇ ਜਰੂਰੀ ਮੁਰੰਮਤ ਦੇ ਚਲਦਿਆ ਪ੍ਰਭਾਵਿਤ ਹੋਵੇਗੀ । ਉਹਨਾਂ ਦੱਸਿਆ ਕਿ ਇਸ ਨਵੀਂ ਉਸਾਰੀ ਅਤੇ ਮੁਰੰਮਤ ਕਾਰਨ ਇਹਨਾਂ ਦੋਹਾਂ ਫੀਡਰਾਂ ਅਧੀਨ ਆਉਂਦੇ ਇਲਾਕਿਆਂ ਪ੍ਰੇਮ ਨਗਰ ਬਾਈਪਾਸ, ਮੇਨ ਬਾਜ਼ਾਰ, ਲਾਇਬ੍ਰੇਰੀ ਰੋਡ, ਨਿਊ ਗੀਤਾ ਭਵਨ ਰੋਡ ਡਾਕਟਰ ਓਬਰਾਏ ਹਸਪਤਾਲ ਤੱਕ, ਤ੍ਰੀਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ ,ਬਹਿਰਾਮਪੂ ਰੋਡ ਤੋਂ ਬਾਗ਼ ਤੱਕ, ਪੁਰਾਣੀ ਸਬਜ਼ੀ ਮੰਡੀ, ਜੀਟੀ ਰੋਡ ਤੋਂ ਡਾਕਖਾਨਾ ਚੌਂਕ ਤੱਕ, ਜੇਲ ਰੋਡ ਤੇ ਪੈਂਦੀ ਆ ਸਰਕਾਰੀ ਕੋਠੀਆਂ ,ਕਾਲਜ ਰੋਡ ,ਸੰਤ ਨਗਰ, ਗੋਪਾਲ ਨਗਰ ਕ੍ਰਿਸ਼ਨਾ ਨਗਰ ,ਬਾਠਵਾਲੀ ਗਈ ਆਦਿ ਇਲਾਕਿਆਂ ਦੀ ਬਿਜਲੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।


