ਭਾਰਤ ਵਿੱਚ ਸੜਕ ਦੁਰਘਟਨਾ ਵਿੱਚ ਲੋਕ 168 ਲੱਖ ਮਰੇ ਅਤੇ 443 ਲੱਖ ਲੋਕ ਜਖਮੀ ਹੋਏ

ਦੇਸ਼

ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)–ਗਲੋਬਲ ਹੰਗਰ (ਭੁੱਖ ਮਰੀ) ਦੀ 2023 ਦੀ ਰਿਪੋਰਟ ਅਨੁਸਾਰ 125 ਦੇਸ਼ਾਂ ਵਿੱਚੋਂ ਭਾਰਤ ਇਸ ਸਮੇਂ 111 ਨੰਬਰ ਸਥਾਨ ਤੇ ਆ ਗਿਆ ਹੈ। 2022 ਵਿੱਚ ਭਾਰਤ 107ਵੇਂ ਸਥਾਨ ਤੇ ਸੀ। ਪਰ ਹੁਣ ਭੁੱਖਮਰੀ ਵੱਧਣ ਕਰਕੇ ਇਸਦਾ ਪੱਧਰ ਹੋਰ ਵੀ ਥੱਲੇ ਚੱਲ ਗਿਆ ਹੈ ਕਿ ਭਾਰਤ ਦੇ ਲੋਕ ਜਿਆਦਾਤਰ ਭੁੱਖਮਰੀ ਦੇ ਸ਼ਿਕਾਰ ਨਾਲ ਮਰ ਰਹੇ ਹਨ, ਜੋ ਕਿ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਰੋਡ ਦੁਰਘਟਨਾ ਦੌਰਾਨ ਰਿਕਾਰਡ ਅਨੁਸਾਰ 1.68 ਲੱਖ ਦੁਰਘਟਨਾ ਨਾਲ ਹਰ 3 ਮਿੰਟ ਬਾਅਦ ਮੌਤਾਂ ਹੋ ਰਹੀਆਂ ਹਨ। ਇਹ ਅੰਕੜਾ 2022 ਦਾ ਹੈ। ਜਿਸ ਵਿੱਚ ਭਾਰਤ ਦਾ ਸਭ ਤੋਂ ਦੁਰਘਟਨਾ ਹੋਣ ਦਾ ਵੱਧ ਨੰਬਰ ਹੈ। 1.68 ਲੱਖ ਮੌਤਾਂ ਔਸਤਨ 462 ਮੌਤਾਂ ਹਰ ਰੋਜ਼ 3 ਮਿੰਟਾਂ ਵਿੱਚ ਹੋ ਰਹੀਆਂ ਹਨ। ਪਿੱਛਲੇ ਸਾਲ ਭਾਰਤ ਵਿੱਚ ਸੜਕ ਦੁਰਘਟਨਾ ਵਿੱਚ ਲੋਕ ਕੁੱਲ 168 ਲੱਖ ਮਰੇ ਅਤੇ 443 ਲੱਖ ਲੋਕ ਜਖਮੀ ਹੋਏ। ਪਰ ਅਜੇ ਤੱਕ ਸੂਬਾ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਡਰਾਇਵਿੰਗ ਲਾਇਸੰਸਾਂ ਵਿੱਚ ਸੁਧਾਰ ਨਹੀਂ ਹੋਇਆ ਅਤੇ ਦਾਰੂ ਦੀ ਵਰਤੋ ਦੀ ਸੇਵਨ ਕਰਕੇ ਲੋਕ ਵਹੀਕਲ ਚਲਾਉੰਦੇ ਹਨ। ਜਿਨ੍ਹਾਂ ਦੀ ਚੈਕਿੰਗ ਨਾ ਹੋਣ ਕਰਕੇ ਇਹ ਲੋਕ ਮਾਰੇ ਜਾ ਰਹੇ ਹਨ। ਪੰਜਾਬ ਦੇ ਮੁਖ ਮੰਤਰੀ ਨੂੰ ਤੁਰੰਤ ਇਨ੍ਹਾਂ ਹਾਲਾਤਾਂ ਨੂੰ ਸੁਧਾਰਨ ਦੀ ਲੋੜ ਹੈ।

Leave a Reply

Your email address will not be published. Required fields are marked *