ਉਤਰ ਪ੍ਰਦੇਸ਼, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਹਾਥਰਸ ਮਾਮਲੇ’ਚ ਸੈਂਕੜੇ ਔਰਤਾਂ ਬੱਚੇ ਤੇ ਬਜ਼ੁਰਗਾਂ ਦੇ ਮਰਨ ਤੋਂ ਬਾਅਦ ਧਾਰਮਿਕ ਸਥਾਨ ਬਾਬਾ ਭੋਲਾ ਨਾਥ ਦੇ ਮੁੱਖੀ ਸੰਤ ਤੋਂ ਪੁੱਛ ਗਿੱਛ ਜਾਰੀ ਹੈ ਜਦੋਂ ਕਿ ਪੁਲਿਸ ਨੇ ਅੱਜ ਸਥਾਨਕ ਧਾਰਮਿਕ ਸਥਾਨ ਦੇ ਦੋ ਅਜਿਹੇ ਸੇਵਾ ਦਾਰਾ ਨੂੰ ਗਿਰਫ਼ਤਾਰ ਕੀਤਾ ਹੈ ਜੋ ਭਗਦੌੜ ਸਮੇਂ ਡੇਰੇ ਵਿਚ ਮੌਜੂਦ ਸਨ ਦੂਜੇ ਪਾਸੇ ਸਰਕਾਰ ਗਰੀਬ ਉਨ੍ਹਾਂ ਕਿਸਾਨਾਂ ਨੂੰ ਗਿਰਫਤਾਰ ਕਰ ਰਹੀ ਹੈ ਜੋ ਭਗਦੌੜ ਸਮੇਂ ਹਾਜਰ ਨਹੀਂ ਸਨ, ਸਮਾਜ਼ ਵਾਦੀ ਪਾਰਟੀ ਦੇ ਸਥਾਨਕ ਐਮ ਐਲ ਏ ਨੇ ਵੀ ਨਜਾਇਜ਼ ਗ੍ਰਿਫਤਾਰ ਕੀਤੇ ਅਸ਼ੋਕ ਕੁਮਾਰ ਨਾਮ ਦੇ ਕਿਸਾਨ ਘਰ ਜਾ ਕੇ ਇਸ ਖੁਲਾਸਾ ਕੀਤਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦਰਦਨਾਕ ਹਾਦਸੇ ਦੀ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਨਿਰਦੋਸ਼ ਲੋਕਾਂ ਨੂੰ ਗਿਰਫ਼ਤਾਰ ਨਾਂ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾਂ ਜਾਵੇ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਇਸ ਹਾਦਸੇ ਵਿੱਚ ਜਾਨਾਂ ਗੁਵਾਉਣ ਵਾਲਿਆਂ ਦੀ ਢੁੱਕਵੀਂ ਮਦਦ ਕੀਤੀ ਜਾ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਨਜਾਇਜ਼ ਗਰੀਬ ਕਿਸਾਨਾਂ ਨੂੰ ਗ੍ਰਿਫਤਾਰ ਕਰਨ, ਮੁਆਵਜਾ ਢੁੱਕਵਾਂ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਹਾਦਸੇ ਤੋਂ ਪਾਖੰਡੀ ਸਾਧ ਦੇ ਸਾਰੇ ਅੰਦਰੂਨੀ ਭੇਤ ਖੁੱਲ੍ਹ ਰਹੇ ਹਨ ਜੋ ਸਮੇਂ ਦੀ ਕੁੱਖ ਵਿੱਚ ਹੈ ਕਿ ਬਾਬਾ ਨੇ ਇਹਨਾਂ ਜ਼ਾਇਦਾਦ ਤੇ ਜ਼ਮੀਨ ਕੇਹੜਾ ਸਿਆਸਤਦਾਨਾਂ ਦੇ ਸਹਾਰੇ ਬਣਾਈ ਭਾਈ ਖਾਲਸਾ ਨੇ ਕਿਹਾ ਉਨ੍ਹਾਂ ਸਾਰਿਆਂ ਦਾ ਪੜਦਾ ਫਾਸ਼ ਹੋਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਅਜਿਹਾ ਹਾਦਸਾ ਦੁਬਾਰਾ ਨਾ ਵਾਪਰ ਸਕੇ ਕਿਉਂਕਿ ਹੁਣ ਬਾਬਾ ਦੇ ਅੰਦਰੂਨੀ ਭੇਤ ਖੁੱਲ੍ਹ ਰਹੇ ਹਨ, ਭਾਈ ਖਾਲਸਾ ਨੇ ਕਿਹਾ ਮਰਨ ਵਾਲੇ ਜਾਇਦਾ ਤਰ ਗਰੀਬ ਪਰਵਾਰਾਂ ਨਾਲ ਸਬੰਧਤ ਹੈ ਅਤੇ ਸਰਕਾਰ ਮਰਨ ਵਾਲੇ ਸੈਂਕੜੇ ਪ੍ਰਵਾਰਾਂ ਨੂੰ ਮੁਆਵਜ਼ਾ ਵੀ ਨਾਂਮਾਤਰ ਦੇ ਰਹੀ ਜੋ ਸਰਕਾਰ ਦੀ ਨਿੰਦਣਯੋਗ ਨੀਤੀ ਹੈ ਭਾਈ ਖਾਲਸਾ ਨੇ ਕਿਹਾ ਸਥਾਨਕ ਸਮਾਜਵਾਦੀ ਪਾਰਟੀ ਦੇ ਵਿਧਾਇਕ ਨੇ ਵੀ ਸਰਕਾਰ ਦੀ ਨਿਰਦੋਸ਼ ਗਰੀਬਾਂ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਹੈ ਕਿ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਹਥਰਸ ਮਾਮਲੇ ਵਿੱਚ ਮਰਨ ਵਾਲੇ ਸੈਂਕੜੇ ਪ੍ਰਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਅਗਰ ਜੰਮੂ ਕਟੜਾ ਵਿਖੇ ਮਰਨ ਵਾਲਿਆਂ ਦੇ ਬਰਾਬਰ ਹਾਥਰਸ ਕਾਂਡ ਦੇ ਪੀੜਤਾਂ ਨੂੰ 20/20 ਰੁਪਏ ਮੁਆਵਜ਼ਾ ਦੇਣ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਮਰਨ ਵਾਲੇ ਸਾਰੇ ਗਰੀਬ ਸਨ ਅਤੇ ਗਰੀਬਾਂ ਦੀ ਗ੍ਰਿਫਤਾਰੀ ਬੰਦ ਕੀਤੀ ਜਾਵੇ ਦੇ ਨਾਲ ਨਾਲ ਬਾਬੇ ਦੇ ਸਿਆਸਤਦਾਨਾਂ ਨਾਲ਼ ਸਬੰਧਾਂ ਵਾਲੀ ਕੜੀ ਨੂੰ ਖੋਲਿਆ ਜਾਵੇ ਤਾਂ ਕਿ ਲੋਕਾਂ ਨੂੰ ਸਿਆਸਤਦਾਨਾਂ ਦੇ ਅਸਲੀ ਚੇਹਰਾ ਦਾ ਪਤਾ ਲੱਗ ਸਕੇ ।