ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵੱਲ਼ੋ ਪਿੰਡ ਚਾਹਲ ਪੁਰ ਅਤੇ ਮੋਲਾ ਵਾਹਦ ਪੁਰ ਵਿਖੇ ਕਿਸਾਨਾ ਦੀ ਮੀਟਿੰਗ ਕੀਤੀ

ਮਾਲਵਾ

ਗੜਸ਼ੰਕਰ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 15 ਮਈ ਨੂੰ ਭਾਖੜਾ ਡੈਮ ਦੇ ਮਸਲੇ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵਲ਼ੋ ਪਿੰਡ ਚਾਹਲ ਪੁਰ ਅਤੇ ਮੋਲਾ ਵਾਹਦ ਪੁਰ ਵਿਖੇ ਕਿਸਾਨਾ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕੇਦਰ ਸਰਕਾਰ ਵਲੋਂ ਪੰਜਾਬ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧਕੇਸਾਹੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਕਿਸਾਨਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਖੜਾ ਡੈਮ ਮੈਨਜਮੈਟ ਕਮੇਟੀ ਵਿੱਚ ਪੰਜਾਬ ਦੀ ਮੈਂਬਰਸ਼ਿਪ ਖਤਮ ਕਰਕੇ ਆਪਣਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ ਅਤੇ ਕਾਪਰੇਟ ਸੁਸਾਇਟੀਆਂ ਵਲੋਂ ਵਧਾਏ ਹੋਏ ਹੱਦ ਕਰਜ਼ਿਆਂ ਮੁਬਾਰਕ ਲੋਨ ਨਹੀਂ ਦਿਤਾ ਜਾ ਰਿਹਾ ਜਿਸ ਕਰਕੇ ਕਿਸਾਨਾ ਵਿੱਚ ਕੇਦੱਰ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਸਮੂਹ ਕਿਸਾਨਾ ਨੂੰ 15 ਮਈ ਨੂੰ ਚੰਡੀਗੜ੍ਹ ਪੁਜਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ਵਿੱਚ ਬਲਾਕ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਸੁਖਵਿੰਦਰ ਸਿੰਘ ਮੋਲਾ ਵਾਹਿਦਪੁਰ ਰੇਸ਼ਮ ਸਿੰਘ ਗੁਰਨੇਕ ਸਿੰਘ ਮੱਖਨ ਸਿੰਘ ਸਤਨਾਮ ਸਿੰਘ ਚਾਹਲ ਪੁਰ ਲਖਵੀਰ ਸਿੰਘ ਪ੍ਰਿਤਪਾਲ ਸਿੰਘ ਗੁਰਦੀਪ ਸਿੰਘ ਆਦਿ ਕਿਸਾਨ ਹਾਜਰ ਸਨ

Leave a Reply

Your email address will not be published. Required fields are marked *