ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ
ਮਾਨਸਾ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਸਥਾਨਿਕ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਨਾਅਰੇਬਾਜੀ ਕਰਦਿਆ ਵਣ ਵਰਕਰਾ ਨੇ ਮੰਗ ਕੀਤੀ ਕਿ ਉਨ੍ਹਾ ਦੀਆ ਰਹਿੰਦੀਆ ਤਨਖਾਹਾ ਦਿੱਤੀਆ , ਸੀਨੀਆਰਤਾ ਸੂਚੀ ਸੋਧ ਕੇ ਬਣਾਈ ਜਾਵੇ , ਡੇਲੀਵੇਜ ਵਰਕਰ ਲਈ ਸੱਠ ਸਾਲ ਉਮਰ ਦੀ ਸਰਤ ਹਟਾਈ ਜਾਵੇ, ਲੋੜੀਂਦੇ ਸੰਦ ਮਹੱਈਆ ਕਰਵਾਏ ਜਾਣ ਤੇ ਗਰਮੀ ਤੇ ਸਰਦੀ ਦੋਵਾ ਰੁੱਤਾ ਦੀਆ ਵਰਦੀਆ ਦਿੱਤੀਆ ਜਾਣ ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਵਣ ਵਿਭਾਗ ਨੇ ਚਾਲੀ -2 ਸਾਲ ਵਰਕਰਾ ਤੋ ਕੰਮ ਲੈ ਕੇ ਹੁਣ ਮੋਲੇ ਬਲਦ ਵਾਗ ਬੇਸਹਾਰਾ ਛੱਡ ਦਿੱਤਾ , ਉਹ ਵਰਕਰ ਜਿਨ੍ਹਾ ਨੇ ਸਾਰੀ ਉਮਰ ਰੁੱਖ ਲਾਏ ਤੇ ਸਮਾਜ ਨੂੰ ਆਕਸੀਜਨ ਮਹੱਈਆ ਕਰਵਾਈ ਉਨ੍ਹਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਤੇ ਭੁੱਖਮਰੀ ਦਾ ਜੀਵਨ ਬਸਰ ਕਰਨ ਲਈ ਮਜਬੂਰ ਹੋ ਚੁੱਕੇ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਨਿਕੰਮੀ ਸਰਕਾਰ ਡੈਲੀਵੇਜ ਵਰਕਰਾ ਲਈ ਉਮਰ ਹੱਦ 60 ਸਾਲ ਕਰਨ ਦਾ ਆਪਣਾ ਤੁਗਲਕੀ ਫਰਮਾਨ ਫੋਰੀ ਤੋਰ ਤੇ ਵਾਪਸ ਲਵੇ ਤਾ ਪੀੜਤ ਮਜ਼ਦੂਰਾਂ ਨੂੰ ਰਾਹਤ ਮਿਲ ਸਕੇ , ਨਹੀ ਆਉਣ ਵਾਲੀਆ ਵਿਧਾਨ ਸਭਾ ਦੀਆ ਚੌਣਾ ਵਿੱਚ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹੇ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਸੁਖਦੇਵ ਸਿੰਘ ਦਲੇਲਵਾਲਾ, ਜਸਪਾਲ ਸਿੰਘ ਧਿੰਗੜ, ਗੁਰਪਿਆਰ ਸਿੰਘ ਕੋਟ ਧਰਮੂ, ਮੱਖਣ ਸਿੰਘ ਰਾਮਾਨੰਦੀ , ਨਿਰਮਲ ਸਿੰਘ ਬੱਪੀਆਣਾ, ਜਗਤਾਰ ਬੋਹਾ , ਗੁਰਦੀਪ ਸਿੰਘ ਚੱਕ ਭਾਈਕੇ, ਜੁਗਰਾਜ ਸਿੰਘ ਚੱਕ ਭਾਈਕੇ , ਭੋਲਾ ਸਿੰਘ ਮਾਖੇ ਵਾਲਾ , ਭੋਲਾ ਸਿੰਘ ਮਾਖਾ , ਮਨਪ੍ਰੀਤ ਸਿੰਘ ਸਰਦੂਲਗੜ੍ਹ, ਨਿੱਕਾ ਸਿੰਘ ਬਹਿਣੀਵਾਲ, ਰਾਜ ਸਿੰਘ ਧਿੰਗੜ , ਬਲਦੇਵ ਸਿੰਘ ਦੂਲੋਵਾਲ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।



